ਸਟੇਡੀਅਮ ’ਚ ਅਧੂਰੇ ਪਏ ਕੰਮ ਨਹੀਂ ਹੋ ਰਹੇ ਮੁਕੰਮਲ, ਖਿਡਾਰੀਆਂ ਨੂੰ ਆ ਰਹੀ ਪ੍ਰੇਸ਼ਾਨੀ | Lehragaga News
ਲਹਿਰਾਗਾਗਾ (ਰਾਜ ਸਿੰਗਲਾ)। Lehragaga News : ਇੱਕ ਪਾਸੇ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਖੇਡਾਂ ਕਰਵਾ ਰਹੀ ਹੈ ਪਰ ਦੂਜੇ ਪਾਸੇ ਲਹਿਰਾਗਾਗਾ ’ਚ ਬਣਿਆ ਸਟੇਡੀਅਮ ਇਨ੍ਹਾਂ ਯਤਨਾਂ ਨੂੰ ਫੇਲ ਕਰਦਾ ਨਜ਼ਰ ਆ ਰਿਹਾ ਹੈ। ਸਟੇਡੀਅਮ ’ਚ ਅਧੂਰੇ ਪਏ ਕੰਮ ਵੀ ਮੁਕੰਮਲ ਨਹੀਂ ਹੋ ਰਹੇ ਹਨ।
ਸਟੇਡੀਅਮ ’ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਮੁਕੰਮਲ ਨਹੀਂ ਹੈ। ਦੂਰ ਦੁਰਾਡੇ ਪਿੰਡਾਂ ਤੋਂ ਲਹਿਰਾਗਾਗਾ ਸਟੇਡੀਅਮ ਵਿਖੇ ਖਿਡਾਰੀ ਪ੍ਰੈਕਟਿਸ ਲਈ ਆਉਂਦੇ ਹਨ ਅਤੇ ਸ਼ਾਮ ਅਤੇ ਸਵੇਰ ਦੇ ਸਮੇਂ ਸ਼ਹਿਰ ਨਿਵਾਸੀ ਵਾਕਿੰਗ ਅਤੇ ਰਨਿੰਗ ਕਰਨ ਆਉਂਦੇ ਹਨ ਪਰ ਸਟੇਡੀਅਮ ’ਚ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਜਿਸ ਵੱਲ ਕੋਈ ਵੀ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਰਨਿੰਗ ਕਰਨ ਵਾਲਾ ਟਰੈਕ ਵੀ ਸਹੀ ਢੰਗ ਦੇ ਨਾਲ ਨਹੀਂ ਬਣਿਆ ਹੋਇਆ ਹੈ।
ਥੋੜੇ ਜਿਹੇ ਮੀਂਹ ਪੈਣ ਨਾਲ ਹੀ ਟਰੈਕ ਉੱਤੇ ਪਾਣੀ ਖੜ ਜਾਂਦਾ ਹੈ। ਜਿਸ ਕਾਰਨ ਖਿਡਾਰੀਆਂ ਨੂੰ ਰਨਿੰਗ ਅਤੇ ਸ਼ਹਿਰ ਨਿਵਾਸੀਆਂ ਨੂੰ ਸੈਰ ਕਰਨ ’ਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਟੇਡੀਅਮ ’ਚ ਲਾਈਟਾਂ ਦਾ ਵੀ ਬਹੁਤ ਜ਼ਿਆਦਾ ਮਾੜਾ ਹਾਲ ਹੈ। ਸ਼ਾਮ ਵੇਲੇ ਹਨ੍ਹੇਰਾ ਹੋਣ ਕਾਰਨ ਖਿਡਾਰੀਆਂ ਨੂੰ ਅਭਿਆਸ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਸੈਰ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਟੇਡੀਅਮ ਦੇ ਅੰਦਰ ਡੰਗਰ ਪਸ਼ੂਆਂ ਨੇ ਵੀ ਆਪਣਾ ਘਰ ਬਣਾਇਆ ਹੁੰਦਾ ਹੈ। ਜਿਸ ਕਾਰਨ ਪ੍ਰੈਕਟਿਸ ਵਾਲੇ ਖਿਡਾਰੀਆਂ ਵਿੱਚ ਪ੍ਰੈਕਟਿਸ ਕਰਦੇ ਸਮੇਂ ਡਰ ਬਣਿਆ ਰਹਿੰਦਾ ਹੈ।
ਰਨਿੰਗ ਪੁਆਇੰਟ ਨੂੰ ਵਧੀਆ ਤੇ ਸੁਚੱਜੇ ਢੰਗ ਬਣਾਉਣ ਦੀ ਮੰਗ | Lehragaga News
ਇਸ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੀਸੀਸੀ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਸਿੱਧੂ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ’ਚ ਕਾਂਗਰਸ ਸਰਕਾਰ ਨੇ ਹੀ ਬਣਵਾ ਦਿੱਤੇ ਸੀ। ਉਨ੍ਹਾਂ ਮੌਜ਼ੂਦਾ ਸਰਕਾਰ ਤੋਂ ਲਹਿਰਾਗਾਗਾ ਸਟੇਡੀਅਮ ’ਚ ਰਨਿੰਗ ਪੁਆਇੰਟ ਨੂੰ ਵਧੀਆ ਤੇ ਸੁਚੱਜੇ ਢੰਗ ਬਣਾਉਣ ਦੀ ਮੰਗ ਕੀਤੀ ਤਾਂ ਜੋ ਖਿਡਾਰੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਹੈਨਰੀ ਨੇ ਕਿਹਾ ਕਿਲਹਿਰਾਗਾਗਾ ਸਟੇਡੀਅਮ ਦੇ ਨਾਲ ਅਨੇਕਾਂ ਹੀ ਖਿਡਾਰੀਆਂ ਦੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਸਰਕਾਰਾਂ ਨੂੰ ਉਨ੍ਹਾਂ ਵੱਲ ਧਿਆਨ ਦੇ ਕੇ ਸਾਰੀ ਸੁਵਿਧਾ ਖਿਡਾਰੀਆਂ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਵਧੀਆ ਤਿਆਰੀ ਕਰਕੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਣ।
Read Also : Haryana News : ਹਰਿਆਣਾ ਦੀ ਸਿਆਸਤ ’ਚ ਵੱਡੀ ਹਲਚਲ! ਮਨੋਹਰ ਲਾਲ ਖੱਟਰ ਨੇ ਕੁਮਾਰੀ ਸ਼ੈਲਜਾ ’ਤੇ ਦਿੱਤਾ ਬਿਆਨ