Mgnrega Workers : ਡੀਸੀ ਦਫਤਰ ਅੱਗੇ ਮਨਰੇਗਾ ਕਾਮਿਆਂ ਵੱਲੋਂ ਲਾਇਆ ਵਿਸ਼ਾਲ ਰੋਸ ਧਰਨਾ

Mgnrega Workers
ਪਟਿਆਲਾ: ਮਨਰੇਗਾ ਕਾਮਿਆਂ ਵੱਲੋਂ ਡੀਸੀ ਦਫਤਰ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ।

ਡੀ ਸੀ ਪਟਿਆਲਾ ਵੱਲੋਂ ਮੰਗਾਂ ਸਬੰਧੀ 27 ਸਤੰਬਰ ਨੂੰ ਦਿੱਤੀ ਮੀਟਿੰਗ-ਡੀ ਐਮ ਐੱਫ

(ਨਰਿੰਦਰ ਸਿੰਘ ਬਠੋਈ) ਪਟਿਆਲਾ। Mgnrega Workers : ਬੀਡੀਪੀਓ ਦਫਤਰ ਨਾਭਾ ਵਿਖੇ ਡੈਮੋਕਰੇਟਿਕ ਮਨਰੇਗਾ ਫਰੰਟ (ਡੀ ਐਮ ਐੱਫ) ਦੀ ਅਗਵਾਈ ਵਿੱਚ ਪਿਛਲੇ 52 ਦਿਨਾਂ ਤੋਂ ਪੱਕਾ ਧਰਨਾ ਜਾਰੀ ਹੈ, ਜਿਸਦੀ ਲੜੀ ਵਿੱਚ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਹਜ਼ਾਰਾਂ ਮਨਰੇਗਾ ਕਾਮਿਆਂ ਨੇ ਵਿਸ਼ਾਲ ਰੋਸ ਧਰਨਾ ਦਿੱਤਾ। ਜਿਸ ਵਿੱਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ: Punjab News : ਪੰਚਾਇਤਾਂ ਚੋਣਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਕਸੀ ਕਮਰ

ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਡੀ ਐਮਐਫ ਦੇ ਸੂਬਾ ਪ੍ਰਧਾਨ ਰਾਜਕੁਮਾਰ ਸਿੰਘ ਕਨਸੂਹਾ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਕੌਰ ਬਾਬਰਪੁਰ, ਸੁਖਵਿੰਦਰ ਕੌਰ ਨੌਹਰਾ, ਜਸਪ੍ਰੀਤ ਕੌਰ ਲੋਪੇ, ਕੁਲਵੰਤ ਕੌਰ ਥੂਹੀ ਨੇ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਜ਼ਿਲ੍ਹੇ ਅੰਦਰ ਬੀਡੀਪੀਓ ਦਫਤਰ ਅਤੇ ਏਡੀਸੀ ਪੰਚਾਇਤ ਵਿਭਾਗ ਲਾਗੂ ਕਰਨ ਤੋਂ ਇਨਕਾਰੀ ਹਨ। ਉਨ੍ਹਾਂ ਕਿਹਾ ਕਿ ਹਰ ਸ਼ਿਕਾਇਤ ਦਾ ਨਿਪਟਾਰਾ ਸੱਤ ਦਿਨਾਂ ਦੇ ਵਿੱਚ ਕਰਨਾ ਹੁੰਦਾ ਹੈ ਪਰ ਇੱਥੇ 52 ਦਿਨਾਂ ਤੋਂ ਮਨਰੇਗਾ ਮਜ਼ਦੂਰ ਲਗਾਤਾਰ ਬੀਡੀਪੀਓ ਦਫਤਰ ਨਾਭਾ ਵਿਖੇ ਧਰਨੇ ’ਤੇ ਬੈਠੇ ਹਨ। ਫਿਰ ਵੀ ਕੋਈ ਸੁਣਵਾਈ ਨਹੀਂ। ਕੰਮ ਮੰਗਣ ਵਾਲੇ ਮਜ਼ਦੂਰਾਂ ਨੂੰ , ਫਰੰਟ ਦੇ ਆਗੂਆਂ ਨੂੰ ਟਾਰਗੇਟ ਕਰਕੇ ਜਾਣ ਬੁਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਜੋ ਉੱਚ ਅਧਿਕਾਰੀਆਂ ਵੱਲੋਂ ਮਨਰੇਗਾ ਨੂੰ ਠੀਕ ਦਿਸ਼ਾ ਵਿੱਚ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ।  ਉਨ੍ਹਾਂ ਨੂੰ ਛੋਟੇ ਮੁਲਾਜ਼ਮ ਟਿੱਚ ਕਰਕੇ ਜਾਣਦੇ ਹਨ ।ਭਾਵੇਂ ਉਹ ਕਾਨੂੰਨ ਹੋਵੇ ,ਸੰਯੁਕਤ ਵਿਕਾਸ ਕਮਿਸ਼ਨਰ ਦੀਆਂ ਹਦਾਇਤਾਂ ਹੋਣ।

ਇਸ ਤੋਂ ਇਲਾਵਾ ਸੰਬੋਧਨ ਕਰਦਿਆਂ ਸੁਨੀਤਾ ਰਾਣੀ ਕੈਦੂਪੁਰ, ਰਾਜ ਕੌਰ ਥੂਹੀ, ਲਾਡੀ ਕਨਸੂਹਾ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਹਰ ਹੀਲੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਗਭਗ ਛੇ ਮਹੀਨੇ ਪਹਿਲਾਂ ਏਡੀਸੀ ਪੰਚਾਇਤ ਵਿਭਾਗ ਨੂੰ ਨਾਭਾ ਬਲਾਕ ਦੀਆਂ 187 ਅਰਜ਼ੀਆਂ ਦਾ ਸੱਤ ਦਿਨਾਂ ਵਿਚ ਨਿਪਟਾਰਾ ਕਰਨ ਲਈ ਦਿੱਤੀਆਂ ਪਰ ਅਜੇ ਤੱਕ ਉਨ੍ਹਾਂ ਅਰਜ਼ੀਆਂ ਤੋਂ ਗਰਦ (ਧੂੜ) ਵੀ ਨਹੀਂ ਹਟਾਈ। ਇਸ ਮੌਕੇ ਧਰਨੇ ਵਿੱਚ ਆ ਕੇ ਤਹਿਸੀਲਦਾਰ ਨੇ ਮੰਗ ਪੱਤਰ ਲਿਆ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨਾਲ 27 ਸਤੰਬਰ ਦੀ ਮੀਟਿੰਗ ਕਰਨ ਸਬੰਧੀ ਪੱਤਰ ਦਿੱਤਾ ।

Mgnrega-Workers
ਪਟਿਆਲਾ: ਮਨਰੇਗਾ ਕਾਮਿਆਂ ਵੱਲੋਂ ਡੀਸੀ ਦਫਤਰ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ।

27 ਸਤੰਬਰ ਤੱਕ ਕੋਈ ਵੱਡਾ ਰੋਸ ਮੁਜ਼ਾਹਰਾ ਨਹੀਂ ਕੀਤਾ ਜਾਵੇਗਾ | Mgnrega Workers

ਡੈਮੋਕਰੇਟਿਕ ਮਨਰੇਗਾ ਫਰੰਟ ਨੇ ਫੈਸਲਾ ਕੀਤਾ ਕਿ 27 ਸਤੰਬਰ ਤੱਕ ਕੋਈ ਵੱਡਾ ਰੋਸ ਮੁਜ਼ਾਹਰਾ ਨਹੀਂ ਕੀਤਾ ਜਾਵੇਗਾ ਪਰ ਜੋ ਬੀਡੀਪੀਓ ਦਫਤਰ ਨਾਭਾ ਵਿਖੇ ਪੱਕਾ ਧਰਨਾ ਚੱਲ ਰਿਹਾ ਹੈ ਉਹ ਟੋਕਨ ਧਰਨਾ ਜਾਰੀ ਰਹੇਗਾ। ਇਸ ਮੌਕੇ ਧਰਨੇ ਵਿੱਚ ਸੋਸ਼ਲ ਮੀਡੀਆ ਅਤੇ ਸਮਾਜਿਕ ਆਗੂ ਮਾਲਵਿੰਦਰ ਸਿੰਘ ਮਾਲੀ ਤੇ ਮੋਹਾਲੀ ਪੁਲਿਸ ਵੱਲੋਂ ਪਰਚਾ ਦਰਜ਼ ਕਰਨ ’ਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਗੁਰਤੇਜ਼ ਸਿੰਘ ਸਮਾਣਾ, ਕੁਲਵੰਤ ਕੌਰ ਚੰਨ ਕਮਾਸਪੁਰ, ਮਨਿੰਦਰ ਸਿੰਘ ਫਤਿਹ ਮਾਜਰੀ, ਜਗਦੇਵ ਸਿੰਘ ਭੋੜੇ, ਰਾਣੀ ਕਾਠ ਮੱਠੀ ਹਰਦੀਪ ਕੌਰ ਬਬਲੀ ਹਿਆਣਾ, ਜੀਤੋ ਕਕਰਾਲਾ ਭਾਈ ਕਾ ਤੋਂ ਇਲਾਵਾ ਆਈਡੀਪੀ ਦੇ ਸੂਬਾ ਖਜ਼ਾਨਚੀ ਫਲਜੀਤ ਸਿੰਘ ,ਗੁਰਮੀਤ ਸਿੰਘ ਥੂਹੀ, ਕੁਲਵੰਤ ਸਿੰਘ ਕਰਮਾ ਵਜੀਦਪੁਰ, ਗੁਰਮੀਤ ਸਿੰਘ ਕਾਲਾ ਝਾੜ ਆਦਿ ਨੇ ਵੀ ਸੰਬੋਧਨ ਕੀਤਾ। Mgnrega Workers