Sangrur News: ਨਵੇਂ ਆਏ ਡੀਸੀ ਸੰਦੀਪ ਰਿਸ਼ੀ ਨੂੰ ਮਿਲੇ ਸੰਜੀਵ ਬਾਂਸਲ ਸੁਲਰ ਘਰਾਟ

Sangrur News
Sangrur News: ਨਵੇਂ ਆਏ ਡੀਸੀ ਸੰਦੀਪ ਰਿਸ਼ੀ ਨੂੰ ਮਿਲੇ ਸੰਜੀਵ ਬਾਂਸਲ ਸੁਲਰ ਘਰਾਟ

(ਨਰੇਸ਼ ਕੁਮਾਰ) ਸੰਗਰੂਰੂ। Sangrur News: 2015 ਬੈਚ ਦੇ ਆਈ.ਏ.ਐਸ, ਸੰਦੀਪ ਰਿਸ਼ੀ ਨੇ ਡਿਪਟੀ ਕਮਿਸ਼ਨਰ, ਸੰਗਰੂਰ ਦਾ ਅਹੁਦਾ ਸੰਭਾਲ ਲਿਆ ਹੈ, ਉਨ੍ਹਾਂ ਦਾ ਸੁਆਗਤ ਕਰਦਿਆਂ ਬਾਂਸਲਜ਼ ਗਰੁੱਪ ਸੂਲਰ ਘਰਾਟ ਦੇ ਐਮਡੀ ਸੰਜੀਵ ਬਾਂਸਲ ਨੇ ਸ੍ਰੀ ਰਿਸ਼ੀ ਨੂੰ ਸੰਗਰੂਰ ਦਾ ਡੀਸੀ ਨਿਯੁਕਤ ਕਰਨ ਲਈ ਮਾਨ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ੍ਰੀ ਰਿਸ਼ੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਹੁਤ ਵਧੀਆ ਪ੍ਰਸ਼ਾਸਨਿਕ ਸੇਵਾਵਾਂ ਦਿੱਤੀਆਂ ਹਨ ਅਤੇ ਸੁਭਾਵਿਕ ਹੈ ਕਿ ਸੰਗਰੂਰ ਜ਼ਿਲ੍ਹੇ ਨੂੰ ਇਸ ਦਾ ਲਾਭ ਹੋਵੇਗਾ।

ਇਹ ਵੀ ਪੜ੍ਹੋ: Kotkapura News: ਸਿਵਲ ਹਸਪਤਾਲ ਕੋਟਕਪੂਰਾ ’ਚ ਸਟਾਫ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ : ਸਪੀਕਰ ਸੰਧਵਾਂ

ਮੀਟਿੰਗ ਦੌਰਾਨ ਸ੍ਰੀ ਰਿਸ਼ੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਖੇਤੀਬਾੜੀ ਨਾਲ ਸਬੰਧਤ ਹੈ ਅਤੇ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਇਹੀ ਹੋਵੇਗੀ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜਨਤਾ ਨੂੰ ਵੀ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ ਅਤੇ ਸਾਰਿਆਂ ਨੂੰ ਇਨਸਾਫ਼ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਿਤ ਬੈਂਬੀ ਈਡੀਸੀ, ਹਰਿੰਦਰ ਗੋਇਲ ਭਵਾਨੀਗੜ੍ਹ ਆਦਿ ਹਾਜ਼ਰ ਸਨ। Sangrur News

LEAVE A REPLY

Please enter your comment!
Please enter your name here