Sukanya Samriddhi Yojana: ਵਿੱਤ ਮੰਤਰਾਲੇ ਦੇ ਅਧੀਨ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਹਾਲ ਹੀ ’ਚ ਰਾਸ਼ਟਰੀ ਬੱਚਤ ਯੋਜਨਾ ਤਹਿਤ ਖੋਲ੍ਹੇ ਗਏ ਛੋਟੇ ਬਚਤ ਖਾਤਿਆਂ ’ਚ ਬੇਨਿਯਮੀਆਂ ਨੂੰ ਹੱਲ ਕਰਨ ਲਈ ਅਪਡੇਟਸ ਜਾਰੀ ਕੀਤੇ ਹਨ। ਜੇਕਰ ਤੁਸੀਂ ਸੁਕੰਨਿਆ ਸਮਿ੍ਰਧੀ ਯੋਜਨਾ ਦੇ ਤਹਿਤ ਖਾਤਾ ਖੋਲ੍ਹਿਆ ਹੈ, ਤਾਂ ਸੁਕੰਨਿਆ ਦੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਨੂੰ ਜਾਣਨਾ ਮਹੱਤਵਪੂਰਨ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਅਨੁਸਾਰ, 21 ਅਗਸਤ, 2024 ਦੇ ਡਾਕ ਵਿਭਾਗ ਦੇ ਸਰਕੂਲਰ, ਦਾਦਾ-ਦਾਦੀ ਵੱਲੋਂ ਖੋਲ੍ਹੇ ਗਏ ਸੁਕੰਨਿਆ ਸਮ੍ਰਿਧੀ ਖਾਤਿਆਂ ਬਾਰੇ, ਜੋ ਕਾਨੂੰਨੀ ਸਰਪ੍ਰਸਤ ਨਹੀਂ ਹਨ, ਵਿੱਚ ਕਿਹਾ ਗਿਆ ਹੈ ਕਿ ‘ਸਰਪ੍ਰਸਤ ਕਾਨੂੰਨ ਦੁਆਰਾ ਅਧਿਕਾਰਤ ਵਿਅਕਤੀ ਵੱਲੋਂ ਹੋਵੇਗੀ’ ਭਾਵ ਕੁਦਰਤੀ ਸਰਪ੍ਰਸਤ (ਜਿਊਂਦੇ ਮਾਤਾ-ਪਿਤਾ) ਜਾਂ ਕਾਨੂੰਨੀ ਸਰਪ੍ਰਸਤ ਨੂੰ ਤਬਦੀਲ ਕੀਤਾ ਜਾਵੇਗਾ। Sukanya Samriddhi Yojana
Read This : Punjab Jobs: ਪੰਜਾਬ ’ਚ ਨੌਕਰੀਆਂ ਦੀ ਮੰਗ ਕਰਨ ਵਾਲੇ ਨੌਜਵਾਨਾਂ ਲਈ ਆਈ ਖੁਸ਼ਖਬਰੀ, ਪੜ੍ਹੋ ਪੂਰੀ ਖ਼ਬਰ
ਬੰਦ ਹੋ ਸਕਦੇ ਹਨ ਅਜਿਹੇ ਅਕਾਊਂਟ | Sukanya Samriddhi Yojana
ਟੀਓਆਈ ਦੀ ਇੱਕ ਰਿਪੋਰਟ ਅਨੁਸਾਰ, ਜੇਕਰ ਇੱਕ ਪਰਿਵਾਰ ਨੇ ਸੁਕੰਨਿਆ ਸਮ੍ਰਿਧੀ ਯੋਜਨਾ, 2019 ਤਹਿਤ ਦੋ ਤੋਂ ਵੱਧ ਸੁਕੰਨਿਆ ਸਮਿ੍ਰਧੀ ਖਾਤੇ ਖੋਲ੍ਹੇ ਹਨ, ਤਾਂ ਸਰਕੂਲਰ ’ਚ ਕਿਹਾ ਗਿਆ ਹੈ ਕਿ ਅਨਿਯਮਿਤ ਖਾਤਿਆਂ ਨੂੰ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਮੰਨਦੇ ਹੋਏ ਬੰਦ ਕਰ ਦਿੱਤਾ ਜਾਵੇਗਾ। ਸਰਕੂਲਰ ਸਬੰਧਤ ਦਫਤਰ ਨੂੰ ਨਿਯਮਤ ਕਰਨ ਦੀ ਬੇਨਤੀ ਨੂੰ ਜਮ੍ਹਾ ਕਰਨ ਤੋਂ ਪਹਿਲਾਂ ਸਿਸਟਮ ਵਿੱਚ ਖਾਤਾ ਧਾਰਕਾਂ ਤੇ ਸਰਪ੍ਰਸਤ ਦੋਵਾਂ ਦੇ ਪੈਨ ਤੇ ਆਧਾਰ ਵੇਰਵਿਆਂ ਨੂੰ ਪ੍ਰਾਪਤ ਕਰਨ ਤੇ ਅਪਡੇਟ ਕਰਨ ਦੀ ਮਹੱਤਤਾ ’ਤੇ ਵੀ ਜੋਰ ਦਿੰਦਾ ਹੈ। Sukanya Samriddhi Yojana
Read This : Punjab Weather Today: ਪੰਜਾਬ ਦੇ ਇਨ੍ਹਾਂ 4 ਸ਼ਹਿਰਾਂ ’ਚ ਤੂਫਾਨੀ ਬਾਰਿਸ਼ ਦੀ ਸੰਭਾਵਨਾ, ਜਾਣੋ ਕਿਵੇਂ ਰਹੇਗਾ ਮੌਸਮ
ਸੁਕੰਨਿਆ ਸਮਿ੍ਰਧੀ ਖਾਤਿਆਂ ਲਈ ਪੈਨ ਤੇ ਆਧਾਰ ਵੇਰਵੇ ਜ਼ਰੂਰੀ
ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ, ਖਾਤਾ ਧਾਰਕਾਂ ਤੇ ਸਰਪ੍ਰਸਤਾਂ ਦੇ ਪੈਨ ਤੇ ਆਧਾਰ ਵੇਰਵੇ, ਜੇਕਰ ਪਹਿਲਾਂ ਤੋਂ ਉਪਲਬਧ ਨਹੀਂ ਹਨ, ਤਾਂ ਬਿਨਾਂ ਕਿਸੇ ਦੇਰੀ ਦੇ ਉਪਲਬਧ ਕਰਵਾਉਣੇ ਹੋਣਗੇ। Sukanya Samriddhi Yojana
ਖਾਤਾ ਧਾਰਕਾਂ ਦੀ ਅਸੁਵਿਧਾ ਨੂੰ ਘਟਾਉਣ ਦੇ ਯਤਨ | Sukanya Samriddhi Yojana
ਦੇਸ਼ ਭਰ ਦੇ ਡਾਕਘਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਜਿਹੇ ਖਾਤਿਆਂ ਦੀ ਤੁਰੰਤ ਪਛਾਣ ਕਰਨ ਤੇ ਵੱਖ-ਵੱਖ ਚੈਨਲਾਂ ਰਾਹੀਂ ਖਾਤਾਧਾਰਕਾਂ ਨੂੰ ਅਪਡੇਟ ਕੀਤੇ ਨਿਯਮਾਂ ਦੀ ਜਾਣਕਾਰੀ ਦੇਣ। ਸਾਰੇ ਸਰਕਲਾਂ, ਖੇਤਰਾਂ ਤੇ ਡਿਵੀਜਨਾਂ ਨੂੰ ਨਿਯਮਿਤ ਕਰਨ ਦੀ ਲੋੜ ਵਾਲੀਆਂ ਸਥਿਤੀਆਂ ਦੀ ਸਰਗਰਮੀ ਨਾਲ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਛੋਟੀਆਂ ਬੱਚਤ ਯੋਜਨਾਵਾਂ ਦੇ ਖਾਤਾ ਧਾਰਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ।
ਸੁਕੰਨਿਆ ਸਮ੍ਰਿਧੀ ਯੋਜਨਾ ’ਚ ਕਿੰਨਾ ਮਿਲਦਾ ਹੈ ਵਿਆਜ਼
ਸੁਕੰਨਿਆ ਸਮ੍ਰਿਧੀ ਯੋਜਨਾ ’ਚ, ਤੁਸੀਂ ਹਰ ਮਹੀਨੇ 250 ਰੁਪਏ ਤੋਂ 1.5 ਲੱਖ ਰੁਪਏ ਸਾਲਾਨਾ ਜਮ੍ਹਾਂ ਕਰ ਸਕਦੇ ਹੋ। ਇਸ ਤਿਮਾਹੀ ’ਚ ਸੁਕੰਨਿਆ ਯੋਜਨਾ ਤਹਿਤ ਜਮ੍ਹਾ ਰਾਸ਼ੀ ’ਤੇ 8.2 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਇਹ ਖਾਤਾ ਧੀ ਦੇ 21 ਸਾਲ ਦੀ ਹੋਣ ’ਤੇ ਪਰਿਪੱਕ ਹੋ ਜਾਂਦਾ ਹੈ। ਇਸ ਤੋਂ ਇਲਾਵਾ ਬੇਟੀ ਦੇ 18 ਸਾਲ ਦੀ ਹੋਣ ’ਤੇ ਇਸ ਖਾਤੇ ’ਚੋਂ 50 ਫੀਸਦੀ ਰਕਮ ਕਢਵਾਈ ਜਾ ਸਕਦੀ ਹੈ। ਖਾਤਾ ਖੋਲ੍ਹਣ ਲਈ, ਤੁਹਾਨੂੰ ਬੇਟੀ ਦੇ ਜਨਮ ਸਰਟੀਫਿਕੇਟ ਦੇ ਨਾਲ-ਨਾਲ ਮਾਤਾ-ਪਿਤਾ ਜਾਂ ਸਰਪ੍ਰਸਤ ਦਾ ਪੈਨ ਤੇ ਆਧਾਰ ਕਾਰਡ ਪ੍ਰਦਾਨ ਕਰਨਾ ਹੋਵੇਗਾ। Sukanya Samriddhi Yojana