ਭਾਜਪਾ ਦੇ ਕੌਮੀ ਸੰਗਠਨ ਸਕੱਤਰ ਨਾਲ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਵਫਦ ਨੇ ਮੁਲਾਕਾਤ ਕੀਤੀ

Talwandi Bhai

ਢਾਈ ਫੀਸਦੀ ਕਮਿਸ਼ਨ ਆੜ੍ਹਤੀਆ ਨੂੰ ਦਿਵਾਉਣ ਦੀ ਚੁੱਕੀ ਮੰਗ | Talwandi Bhai

ਬਸੰਤ ਸਿੰਘ ਬਰਾੜ (ਤਲਵੰਡੀ ਭਾਈ)। Talwandi Bhai : ਪੰਜਾਬ ਦੇ ਸਮੁੱਚੇ ਆੜ੍ਹਤੀਆਂ ਦਾ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਵਫਦ ਵੱਲੋਂ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਕੌਮੀ ਸੰਗਠਨ ਸਕੱਤਰ ਸ਼੍ਰੀ ਨਿਵਾਸਲੂ ਨਾਲ ਮੁਲਾਕਾਤ ਕੀਤੀ ਗਈ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਅਤੇ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਦੇ ਸਮੁੱਚੇ ਆੜ੍ਹਤੀਆਂ ਨੂੰ ਆ ਰਹੀਆ ਮੁਸ਼ਕਿਲਾਂ ਸਬੰਧੀ ਭਾਜਪਾ ਦੇ ਕੌਮੀ ਸੰਗਠਨ ਸਕੱਤਰ ਨਿਵਾਸਲੂ ਨਾਲ ਮੀਟਿੰਗ ਬਠਿੰਡਾ ਵਿਖੇ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਦੇ ਗ੍ਰਹਿ ਵਿਖੇ ਹੋਈ।

ਇਸ ਮੌਕੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ੍ਹ ਚੁੱਕੇ ਸ੍ਰੀਮਤੀ ਪਰਮਪਾਲ ਕੌਰ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸ਼੍ਰੀ ਨਿਵਾਸਲੂ ਕੋਲ ਪੰਜਾਬ ਦੇ ਆੜ੍ਹਤੀਆਂ ਨੂੰ ਆ ਰਹੀਆ ਮੁਸ਼ਕਿਲਾਂ ਬਾਰੇ ਦੱਸਦਿਆ ਕਿਹਾ ਕਿ ਆੜ੍ਹਤੀਆਂ ਨੂੰ ਵੇਚੀ ਗਈ ਫਸਲ ਤੇ ਢਾਈ ਫੀਸਦੀ ਕਮਿਸ਼ਨ ਦਿੱਤਾ ਜਾਂਦਾ ਸੀ ਪ੍ਰੰਤੂ ਹੁਣ ਆੜ੍ਹਤੀਆਂ ਕਮਿਸ਼ਨ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫਿਕਸ ਕਰ ਦਿੱਤਾ ਗਿਆ ਹੈ, ਜਿਸ ਨਾਲ ਆੜ੍ਹਤੀਆਂ ਨੂੰ ਫਸਲ ਦੀ ਕੀਮਤ ਦੇ ਮੁਤਾਬਿਕ 2 ਫੀਸਦੀ ਤੋਂ ਵੀ ਘੱਟ ਕਮਿਸ਼ਨ ਮਿਲ ਰਿਹਾ ਹੈ, ਜਦਕਿ ਮਹਿੰਗਾਈ ਵਧਣ ਕਰਕੇ ਆੜ੍ਹਤੀਆਂ ਦੇ ਸਟਾਫ ਅਤੇ ਹੋਰ ਖਰਚੇ ਲਗਾਤਾਰ ਵੱਧ ਰਹੇ ਹਨ ।

Talwandi Bhai News

ਉਨ੍ਹਾਂ ਮੰਗ ਉਠਾਈ ਕਿ ਕੇਂਦਰ ਸਰਕਾਰ ਕੋਲੋਂ ਆੜ੍ਹਤੀਆਂ ਨੂੰ ਢਾਈ ਫੀਸਦੀ ਕਮਿਸ਼ਨ ਮੁੜ ਸ਼ੁਰੂ ਕਰਵਾਇਆ ਜਾਵੇ। ਇਸ ਸਮੇਂ ਸ਼੍ਰੀ ਨਿਵਾਸਲੂ ਨੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੰਗ ਨੂੰ ਸਬੰਧਿਤ ਵਿਭਾਗ ਦੇ ਮੰਤਰੀ ਕੋਲ ਰੱਖਣਗੇ ਅਤੇ ਜਲਦੀ ਹੀ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਵਿਭਾਗ ਨਾਲ ਫਿਕਸ ਕਰਵਾ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਇਸ ਵਫਦ ਵਿੱਚ ਰਾਜੇਸ਼ ਜੈਨ ਮੌੜ ਜ਼ਿਲ੍ਹਾ ਪ੍ਰਧਾਨ ਬਠਿੰਡਾ, ਗੁਰਜੰਟ ਸਿੰਘ ਢਿੱਲੋ ਪ੍ਰਧਾਨ ਤਲਵੰਡੀ ਭਾਈ, ਬੱਬੀ ਦਾਨੇਵਾਲੀਆ ਜ਼ਿਲ੍ਹਾ ਪ੍ਰਧਾਨ ਮਾਨਸਾ, ਨਾਰੇਸ ਕੁਮਾਰ ਸੀਓਪਾਲ ਪ੍ਰਧਾਨ ਰਾਮਪੁਰਾ ਫੂਲ , ਗੁਰਦੀਪ ਸਿੰਘ ਪ੍ਰਧਾਨ ਗੋਨੇਆਣਾ ,ਜਤਿੰਦਰ ਗਰਗ ਬਰੇਟਾ ਮੀਤ ਪ੍ਰਧਾਨ ਪੰਜਾਬ, ਸ਼ਿਵ ਨੰਦਨ ਆਹੂਜਾ ਜਨਰਲ ਸਕੱਤਰ ਪੰਜਾਬ , ਸਤੀਸ਼ ਪ੍ਰਧਾਨ ਬਠਿੰਡਾ ਆਦਿ ਆੜ੍ਹਤੀ ਆਗੂ ਸ਼ਾਮਿਲ ਸਨ।

Read Also : Sunam News : ਕੈਂਟਰ ਨੇ ਦਰੜੇ 4 ਮਜ਼ਦੂਰ, ਹੋਈ ਦਰਦਨਾਕ ਮੌਤ

LEAVE A REPLY

Please enter your comment!
Please enter your name here