Road Accident: ਕ੍ਰਿਕਟ ਖੇਡਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

Road Accident
Road Accident: ਕ੍ਰਿਕਟ ਖੇਡਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਪਟਿਆਲਾ ਦੇ ਨਵੇਂ ਬੱਸ ਸਟੈਂਡ ਸੰਗਰੂਰ ਬਾਈਪਾਸ ਰੋਡ ’ਤੇ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ | Road Accident

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Road Accident: ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਕੋਲ ਸੰਗਰੂਰ ਬਾਈਪਾਸ ਚੋਰਾ ਪਿੰਡ ਵਿਖੇ ਵੱਡਾ ਹਾਦਸਾ ਵਾਪਰਿਆ, ਜਿਸ ’ਚ ਕ੍ਰਿਕਟ ਖਿਡਾਰੀ ਦੀ ਮੌਤ ਹੋ ਗਈ। ਨੌਜਵਾਨ ਰੇਸ਼ਮ ਸਿੰਘ ਮੋਟਰਸਾਈਕਲ ’ਤੇ ਕ੍ਰਿਕਟ ਖੇਡਣ ਜਾ ਰਿਹਾ ਸੀ। ਓਵਰ ਸਪੀਡ ਆ ਰਹੀ ਟਰੈਕਟਰ-ਟਰਾਲੀ ਰੇਸ਼ਮ ਸਿੰਘ ਦੇ ਉੱਤੇ ਚੜ ਗਈ ਜਿਸ ਕਾਰਨ ਰੇਸ਼ਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਗ੍ਰਨੇਡ ਧਮਾਕੇ ਦਾ ਦੂਜਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ

ਰੇਸ਼ਮ ਸਿੰਘ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਸ਼ਮ ਕ੍ਰਿਕਟ ਦਾ ਮੈਚ ਖੇਡਣ ਦੇ ਲਈ ਨਵੇਂ ਬੱਸ ਸਟੈਂਡ ਦੇ ਕੋਲ ਬਣੇ ਇੱਕ ਗਰਾਊਂਡ ਦੇ ਵਿੱਚ ਜਾ ਰਿਹਾ ਸੀ ਪਿੱਛੋਂ ਆ ਰਹੀ ਓਵਰ ਸਪੀਡ ਇੱਕ ਟਰੈਕਟਰ ਟਰਾਲੀ ਉੱਪਰ ਆ ਚੜੀ ਜਿਸ ਕਾਰਨ ਰੇਸ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ । ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਮੌਕੇ ’ਤੇ ਪਹੁੰਚੇ ਪੁਲਿਸ ਕਰਮਚਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਵਰ ਸਪੀਡ ਆ ਰਹੀ ਟਰੈਕਟਰ-ਟਰਾਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਟਰੈਕਟਰ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। Road Accident

LEAVE A REPLY

Please enter your comment!
Please enter your name here