ਮਰੀਜ਼ਾਂ ਦੇ ਮਹਿੰਗੇ ਟੈਸਟ ਵੀ ਕੀਤੇ ਬਿਲਕੁਲ ਮੁਫ਼ਤ | Malout News
ਮਲੋਟ (ਮਨੋਜ)। ਸ਼ਾਨੇ ਪੰਜਾਬ ਫਾਊਡੇਸ਼ਨ ਮਲੋਟ ਦੇ ਮੈਨੇਜਿੰਗ ਡਾਇਰੈਕਟਰ ਰਵੀ ਬਾਂਸਲ ਦੇ ਵਿਸ਼ੇਸ਼ ਉਦਮ ਸਦਕਾ ਪੇਟ, ਲੀਵਰ ਅਤੇ ਸ਼ੂਗਰ ਸਬੰਧੀ ਰੋਗਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਡਵਰਡ ਗੰਜ ਗੈਸਟ ਹਾਊਸ, ਮਲੋਟ ਵਿਖੇ ਲਗਾਇਆ ਗਿਆ ਜਿਸ ਵਿੱਚ ਪੇਟ, ਲੀਵਰ, ਸ਼ੂਗਰ ਅਤੇ ਥਾਈਰਾਈਡ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕੀਤੀ।
ਕੈਂਪ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਜਗਦੇਵ ਸਿੰਘ ਬਾਮ ਚੇਅਰਮੈਨ ਪੰਜਾਬ ਕੋਆਪਰੇਟਿਵ ਬੈਂਕ ਲਿਮਟਿਡ ਅਤੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। Malout News
ਜਾਣਕਾਰੀ ਦਿੰਦਿਆਂ ਸ਼ਾਨੇ ਪੰਜਾਬ ਦੇ ਚੀਫ ਐਡਮਿਨਿਸਟਰੇਟਰ ਰਾਜ ਕੁਮਾਰ, ਬਲਾਕ ਮਲੋਟ ਦੀਆਂ ਸਮੂਹ ਸਮਾਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਸ਼ਾਨੇ ਪੰਜਾਬ ਫਾਊਾਡੇਸ਼ਨ, ਮਲੋਟ ਦੇ ਮੈਨੇਜਿੰਗ ਡਾਇਰੈਕਟਰ ਰਵੀ ਬਾਂਸਲ ਦੇ ਵਿਸ਼ੇਸ਼ ਉਦਮ ਸਦਕਾ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਵਿੱਚ ਵਿਨਕੇਅਰ ਹਸਪਤਾਲ, ਬਠਿੰਡਾ ਦੇ ਸ਼ੂਗਰ ਅਤੇ ਥਾਇਰਾਇਡ ਰੋਗਾਂ ਦੇ ਮਾਹਿਰ ਡਾ.ਸ਼ਵੇਤਾ ਬਾਂਸਲ ਡੀ.ਐਮ. (ਐਂਡੋਕ੍ਰਿਨੋਲੋਜਿਸਟ), ਪੇਟ ਅਤੇ ਲੀਵਰ ਰੋਗਾਂ ਦੇ ਮਾਹਿਰ ਡਾ.ਦੀਪਕ ਬਾਂਸਲ ਐਮ.ਡੀ. (ਮੈਡੀਸਨ), ਡੀ.ਐਮ. (ਗੈਸਟਰੋ) ਨੇ ਲਗਭਗ 400 ਮਰੀਜ਼ਾਂ ਦੀ ਜਾਂਚ ਕੀਤੀ।
ਸ਼ਾਨੇ ਪੰਜਾਬ ਫਾਊਡੇਸ਼ਨ ਮਲੋਟ ਦੇ ਐਮ.ਡੀ ਰਵੀ ਬਾਂਸਲ ਵੱਲੋਂ ਕੈਂਪ ਦੀ ਸਫ਼ਲਤਾ ਲਈ ਸਹਿਯੋਗੀਆਂ ਦਾ ਕੀਤਾ ਧੰਨਵਾਦ
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮਰੀਜ਼ਾਂ ਦੀ ਸ਼ੂਗਰ ਦੀ 3 ਮਹੀਨਿਆਂ ਦੀ ਜਾਂਚ, ਲਿਪਡ ਪ੍ਰੋਫਾਇਲ, ਲੀਵਰ ਦੀ ਜਾਂਚ, ਪੈਰਾਂ ਦੀ ਨਸਾਂ ਦੀ ਜਾਂਚ, ਹੱਡੀਆਂ ਦੀ ਕਮਜ਼ੋਰੀ ਦੀ ਜਾਂਚ, ਥਾਇਰਾਇਡ ਟੈਸਟ, ਅੱਖਾਂ ਦੇ ਪਰਦੇ ਦੀ ਜਾਂਚ ਅਤੇ ਸੀਰਮ ਕਰੇਟਾਨਾਇਨ ਦੀ ਜਾਂਚ ਬਿਲਕੁਲ ਮੁਫ਼ਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਭਾਰਤ ਵਿਕਾਸ ਪਰਿਸ਼ਦ, ਸਹਿਯੋਗ ਜਨ ਸੇਵਾ ਸੰਸਥਾ (ਰਜਿ.), ਜੀਵਨ ਜੋਤ ਵੈਲਫੇਅਰ ਐਸੋਸੀਏਸ਼ਨ (ਰਜਿ.) ਅਤੇ ਭਾਈ ਘਨੱਈਆ ਸੇਵਾ ਸੁਸਾਇਟੀ ਦਾ ਵੀ ਪੂਰਾ ਸਹਿਯੋਗ ਰਿਹਾ।
Read Also : Chandigarh News: ਚੰਡੀਗੜ੍ਹ ਗ੍ਰਨੇਡ ਧਮਾਕੇ ਦਾ ਦੂਜਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
ਸ਼ਾਨੇ ਪੰਜਾਬ ਫਾਊਾਡੇਸ਼ਨ ਮਲੋਟ ਦੇ ਐਮ.ਡੀ ਸ੍ਰੀ ਰਵੀ ਬਾਂਸਲ ਵੱਲੋਂ ਕੈਂਪ ਦੀ ਸਫ਼ਲਤਾ ਲਈ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਰੁਲਦੂ ਰਾਮ, ਆਪ ਦੇ ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ ਲੱਖੇਵਾਲੀ, ਆਪ ਦੇ ਦਫਤਰ ਇੰਚਾਰਜ ਪਰਮਜੀਤ ਗਿੱਲ, ਕੁਲਬੀਰ ਸਿੰਘ ਕੋਟਭਾਈ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਮਦਾਨ, ਸਾਬਕਾ ਪ੍ਰਧਾਨ ਪ੍ਰਦੀਪ ਬੱਬਰ, ਤਾਰਾ ਚੰਦ ਸ਼ਰਮਾ, ਪ੍ਰਧਾਨ ਬੰਟੂ ਮੱਕੜ, ਸਾਬਕਾ ਕੌਂਸਲਰ ਕੇਵਲ ਅਰੋੜਾ, ਪਾਲਾ ਗਰਗ, ਅਰਵਿੰਦ ਸ਼ਰਮਾ, ਜੋਨੀ ਸੋਨੀ ਸਮੇਤ ਹੋਰ ਸਮਾਜ ਸੇਵੀ ਹਾਜ਼ਰ ਸਨ।