Arvind Kejriwal Resignation : ਵੱਡੀ ਖਬਰ, ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫ਼ੇ ਦਾ ਐਲਾਨ, ਕੌਣ ਬਣੇਗਾ ਦਿੱਲੀ ਦਾ ਮੁੱਖ ਮੰਤਰੀ?

Arvind Kejriwal
ਫਾਈਲ ਫੋਟੋ।

ਨਵੀਂ ਦਿੱਲੀ। Arvind Kejriwal Resignation : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੀਤੇ ਦਿਨੀਂ ਜਮਾਨਤ ਹੋਈ। ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੱਜ ਮੁੱਖ ਮੰਤਰੀ ਦਫ਼ਤਰ ਵਿਖੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਜੇਲ੍ਹ ਵਿੱਚ ਹੋਈਆਂ ਕਥਿਤ ਜਿਆਦਤੀਆਂ ਬਾਰੇ ਵੀ ਦੱਸਿਆ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਦੋ ਦਿਨ ਬਾਅਦ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਦਾ ਫ਼ੈਸਲਾ ਵਿਧਾਇਕ ਦਲ ਦੀ ਅਗਲੀ ਮੀਟਿੰਗ ’ਚ ਕੀਤਾ ਜਾਵੇਗਾ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ। ਉਨ੍ਹਾਂ ਕਿਹਾ ਕਿ ਉਹ ਦੋ ਦਿਨ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।

Read Also : Punjab News : ਔਰਤਾਂ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਹੁਣ ਨਹੀਂ ਹੋਵੇਗਾ ਇਹ ਕੰਮ

ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੀ ਜਗ੍ਹਾ ਕੋਈ ਹੋਰ ਮੁੱਖ ਮੰਤਰੀ ਹੋਵੇਗਾ। ਮੈਂ ਅਗਨੀ ਪ੍ਰੀਖਿਆ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਨਵੰਬਰ ਵਿੱਚ ਚੋਣਾਂ ਕਰਵਾਉਣ ਦੀ ਮੰਗ ਕਰਦਾ ਹਾਂ। ਜਨਤਾ ਸਾਡੀ ਇਮਾਨਦਾਰੀ ਦਾ ਮੁੱਲ ਜ਼ਰੂਰ ਮੋੜੇਗੀ ਤੇ ਫ਼ੈਸਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਹੋਣ ਤੋਂ ਬਾਅਦ ਹੀ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣਗੇ। Arvind Kejriwal Resignation

LEAVE A REPLY

Please enter your comment!
Please enter your name here