ਪੰਜ ਦਿਨਾਂ ਦੀ ਹੋਰ ਸਮੂਹਿਕ ਛੁੱਟੀ ’ਤੇ ਗਏ ਬਿਜਲੀ ਕਾਮੇ, ਲੋਕ ਹੋਏ ਪ੍ਰੇਸ਼ਾਨ

Power Supply Sachkahoon

ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ, ਮੋਟਰਾਂ ਵਾਲੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ | Holidays

ਪਟਿਆਲਾ (ਖੁਸਵੀਰ ਸਿੰਘ ਤੂਰ) Electricity Workers : ਬਿਜਲੀ ਕਾਮਿਆਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤਜ਼ ਕਰਦਿਆਂ ਪੰਜ ਦਿਨਾਂ ਦੀ ਹੋਰ ਸਮੂਹਿਕ ਛੁੱਟੀ ਲੈ ਲਈ ਹੈ ਅਤੇ ਹੁਣ ਬਿਜਲੀ ਕਾਮੇ 17 ਸਤੰਬਰ ਤੱਕ ਹੜਤਾਲ ’ਤੇ ਚਲੇ ਗਏ ਹਨ ਇਧਰ ਖਪਤਕਾਰਾਂ ਨੂੰ ਤਿੰਨ ਦਿਨਾਂ ਤੋਂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਪੰਜ ਦਿਨ ਹੋਰ ਬਿਜਲੀ ਕਾਮਿਆਂ ਦੀ ਹੜਤਾਲ ਕਾਰਨ ਹਾਹਾਕਾਰ ਮੱਚਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। Holidays

ਜਾਣਕਾਰੀ ਅਨੁਸਾਰ ਪੀਐੱਸਈਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੀ ਦੇ ਕਨਵੀਨਰਾਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵੱਡੇ ਫੈਸਲੇ ਲਏ ਗਏ। ਤਿੰਨ ਦਿਨਾਂ ਦੀ ਸਮੂਹਿਕ ਹੜਤਾਲ ਤੋਂ ਬਾਅਦ ਵੀ ਸਰਕਾਰ ਵੱਲੋਂ ਇਨ੍ਹਾਂ ਬਿਜਲੀ ਕਾਮਿਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ, ਜਿਸ ਕਰਕੇ ਬਿਜਲੀ ਮੁਲਾਜ਼ਮਾਂ ਵੱਲੋਂ ਆਪਣਾ ਐਕਸ਼ਨ ਹੋਰ ਤੇਜ਼ ਕਰ ਦਿੱਤਾ ਗਿਆ। Holidays

ਆਗੂਆਂ ਰਣਜੀਤ ਸਿੰਘ ਢਿੱਲੋਂ, ਸੂਬਾਈ ਆਗੂ ਐਡੀਸ਼ਨਲ ਐੱਸਡੀਓ ਰਘਵੀਰ ਸਿੰਘ, ਰਛਪਾਲ ਸਿੰਘ ਪਾਲੀ ਅਤੇ ਪੈਨਸ਼ਨਰਜ਼ ਯੂਨੀਅਨ ਦੇ ਕੇਵਲ ਸਿੰਘ ਬਨਵੈਤ ਨੇ ਮੈਨੇਜ਼ਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਜਾਇਜ਼ ਅਤੇ ਹੱਕੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਗੈਰ ਜ਼ਮਹੂਰੀ, ਤਾਨਾਸ਼ਾਹੀ ਅਤੇ ਟ੍ਰੇਡ ਯੂਨੀਅਨ ਅਧਿਕਾਰਾਂ ਉੱਪਰ ਹਮਲੇ ਕਰਦੇ ਹੋਏ ਤਰ੍ਹਾਂ-ਤਰ੍ਹਾਂ ਦੇ ਵਰਤੇ ਜਾ ਰਹੇ ਹੱਥਕੰਡਿਆਂ ਦੀ ਨਿਖੇਧੀ ਕੀਤੀ ਗਈ।

Electricity Workers

ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਅੰਦਰ ਡਰ ਅਤੇ ਭੈਅ ਪੈਦਾ ਕਰਨ ਲਈ ਅਤੇ ਅਣ ਅਧਿਕਾਰਤ ਕਾਰਵਾਈਆਂ ਕਰਦੇ ਹੋਏ ਅਣ ਅਧਿਕਾਰਿਤ ਮੁਲਾਜ਼ਮਾਂ ਸਮੇਤ ਔਰਤਾਂ (ਜਿਵੇਂ ਕਿ ਕਲੈਰੀਕਲ, ਦਰਜਾ ਚਾਰ, ਅਕਾਊਂਟਸ, ਏਅੱੈਮ (ਆਈਟੀ), ਪੇਸਕੋ ਕਾਮਿਆਂ ਆਦਿ) ਦੀ ਗਰਿੱਡ ਸਬ ਸਟੇਸ਼ਨਾਂ ਉੱਪਰ ਡਿਊਟੀ ਲਗਾਈ ਜਾ ਰਹੀ ਹੈ। ਬਿਜਲੀ ਨਿਗਮ ਦੀ ਇਹ ਨੀਤੀ ਬਿਜਲੀ ਵਰਗੇ ਜੋਖਿਮ ਨਾਲ ਜੁੜੇ ਅਦਾਰੇ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਹੈ। ਇਸ ਨੂੰ ਦੇਖਦੇ ਹੋਏ ਜੱਥੇਬੰਦੀ ਦੇ ਆਗੂਆਂ ਵੱਲੋਂ 17 ਸਤੰਬਰ ਤੱਕ 5 ਦਿਨਾ ਸਮੂਹਿਕ ਛੁੱਟੀ ਨੂੰ ਹੋਰ ਵਧਾ ਦਿੱਤਾ ਗਿਆ ਹੈ ‘ਤੇ ਸਾਰੇ ਬਿਜਲੀ ਕਾਮੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ। 17 ਸਤੰਬਰ ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਰੋਸ ਧਰਨਾ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਵਰਕ ਟੂ ਰੂਲ ਦਾ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰਹੇਗਾ।

Read Also : Arvind Kejriwal: ਦਿਲੀ ਦੇ CM ਕੇਜਰੀਵਾਲ ਦੀ ਜਮਾਨਤ ਸਬੰਧੀ ਨਵੀਂ ਅਪਡੇਟ

ਇਸ ਦੌਰਾਨ ਆਗੂਆਂ ਨੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆ ਲਈ ਮੁਆਫੀ ਵੀ ਮੰਗੀ ਗਈ ਅਤੇ ਇਸ ਦਾ ਦੋਸ਼ੀ ਪੰਜਾਬ ਸਰਕਾਰ, ਬਿਜਲੀ ਮੰਤਰੀ ਤੇ ਬਿਜਲੀ ਨਿਗਮ ਦੀ ਮੇਨੈਜਮੈਂਟ ਨੂੰ ਦੱਸਿਆ। ਆਗੂਆਂ ਨੇ ਕਿਹਾ ਕਿ ਬਿਜਲੀ ਕਾਮਿਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਕੇ ਸਰਕਾਰ ਅੜੀਅਲ ਰਵੱਈਆ ਦਿਖਾ ਰਹੀ ਹੈ ਦੱਸਣਯੋਗ ਹੈ ਕਿ ਬਿਜਲੀ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਤੋਂ ਬਿਜਲੀ ਸ਼ਿਕਾਇਤਾਂ ਦੇ ਢੇਰ ਲੱਗ ਚੁੱਕੇ ਹਨ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ । ਬਿਜਲੀ ਸਪਲਾਈ ਵਿੱਚ ਤਕਨੀਕੀ ਨੁਕਸਾਨ ਆਉਣ ਤੋਂ ਬਾਅਦ ਉਸਨੂੰ ਠੀਕ ਕਰਨ ਲਈ ਮੁਲਾਜ਼ਮ ਹੀ ਨਹੀਂ ਹਨ। ਇੱਧਰ ਕਈ ਕਿਸਾਨਾਂ ਨੇ ਦੱਸਿਆ ਕਿ ਮੋਟਰਾਂ ਵਾਲੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਈ ਫੀਡਰ ਪਿਛਲੇ ਦੋ ਦਿਨਾਂ ਤੋਂ ਚੱਲੇ ਹੀ ਨਹੀਂ ਹਨ। Holidays