Haryana Vidhan Sabha Elections: ਹਰਿਆਣਾ ’ਚ ਦਿਲਚਸਪ ਚੋਣ ਮੈਦਾਨ

Elections

Haryana Vidhan Sabha Elections: ਹਰਿਆਣਾ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਇਸ ਵਾਰ ਸਭ ਤੋਂ ਵੱਖਰੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਨੂੰ ਉਮੀਦਵਾਰ ਤੈਅ ਕਰਨ ਲਈ ਬੜੀ ਮੱਥਾਪੱਚੀ ਕਰਨੀ ਪਈ ਹੈ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨਾਮਜ਼ਦਗੀ ਦੀ ਆਖਰੀ ਤਾਰੀਕ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਗਿਆਰ੍ਹਾਂ ਵਜੇ ਤੱਕ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਹੁੰਦੀਆਂ ਰਹੀਆਂ ਕਾਂਗਰਸ, ਭਾਜਪਾ ਤੇ ਜਜਪਾ ਨੇ ਦੇਰ ਰਾਤ ਲਿਸਟਾਂ ਜਾਰੀ ਕੀਤੀਆਂ ਇਹ ਵੀ ਨਵੀਂ ਗੱਲ ਹੈ ਕਿ ਆਮ ਤੌਰ ’ਤੇ ਪਾਰਟੀਆਂ ਦੇ ਜਿਹੜੇ ਗੱਠਜੋੜ ਸਾਲ-ਸਾਲ ਪਹਿਲਾਂ ਤੈਅ ਹੋ ਜਾਂਦੇ ਹਨ ਉਹ ਨਾਮਜ਼ਦਗੀ ਆਖਰੀ ਦਿਨ ਤੱਕ ਵੀ ਜਾਰੀ ਰਹੇ।

Read This : Drug Smuggler: ਨਸ਼ਾ ਤਸਕਰਾਂ ’ਤੇ ਸ਼ਿਕੰਜਾ: ਰੋਪੜ ਪੁਲਿਸ ਵੱਲੋਂ 211 ਕੇਸਾਂ ਵਿੱਚ 296 ਨਸ਼ਾ ਤਸਕਰ ਗ੍ਰਿਫ਼ਤਾਰ

ਕਾਂਗਰਸ ਤੇ ਆਪ ਦਾ ਗੱਠਜੋੜ ਜੋ ਲਗਭਗ ਤੈਅ ਮੰਨਿਆ ਜਾ ਰਿਹਾ ਸੀ ਨਾਮਜ਼ਦਗੀ ਦੇ ਦਿਨਾਂ ’ਚ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪਰ ਨਾਮਜ਼ਦਗੀ ਦੀ ਆਖਰੀ ਤਾਰੀਕ ਦੇ ਨੇੜੇ ਆ ਕੇ ਇਹ ਵੀ ਸਿਰੇ ਨਾ ਚੜ੍ਹ ਸਕਿਆ ਪਾਰਟੀਆਂ ’ਚ ਸਿਆਸੀ ਸਮੀਕਰਨਾਂ ਨੂੰ ਲੈ ਕੇ ਬੜਾ ਭੰਬਲਭੂਸਾ ਬਣਿਆ ਰਿਹਾ ਉਂਜ ਇਹ ਗੱਲ ਹਰਿਆਣਾ ਲਈ ਬੜੇ ਗੌਰਵ ਵਾਲੀ ਹੈ ਕਿ ਲੋਕਤੰਤਰ ਦਾ ਉਤਸਵ ਆਪਣੇ ਪੂਰੇ ਚਰਮ ’ਤੇ ਹੈ ਪਾਰਟੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਅਜਿਹੇ ਆਗੂ ਨੂੰ ਉਮੀਦਵਾਰ ਬਣਾਉਣ ਤੋਂ ਬਚਿਆ ਜਾਵੇ ਜੋ ਸਾਫ ਸੁਥਰੀ ਅਕਸ (ਛਵੀ) ਵਾਲੇ ਨਹੀਂ ਹਨ ਪਾਰਟੀਆਂ ਨੇ ਸਿਧਾਤਾਂ ਨਾਲ ਸਮਝੌਤਾ ਕਰਨ ਦਾ ਰਿਸਕ ਨਹੀਂ ਲਿਆ ਅਤੇ ਇਹ ਲੋਕਾਂ ਦੀ ਕਚਹਿਰੀ ਦੀ ਮੰਗ ਵੀ ਹੈ ਉਮੀਦ ਕਰਨੀ ਚਾਹੀਦੀ ਹੈ ਕਿ ਹਰਿਆਣਾ ਚੋਣਾਂ ਦੀ ਸਫਲਤਾ ਰਾਹੀਂ ਲੋਕਤੰਤਰੀ ਪ੍ਰਣਾਲੀ ਦੀ ਮਜ਼ਬੂਤੀ ਲਈ ਨਵਾਂ ਅਧਿਆਇ ਲਿਖੇਗਾ Haryana Vidhan Sabha Elections

LEAVE A REPLY

Please enter your comment!
Please enter your name here