ਪਹਿਲਾ ਮੁਕਾਬਲਾ ਖੇਡਿਆ ਜਾਵੇਗਾ 19 ਸਤੰਬਰ ਤੋਂ
- ਆਲਰਾਊਂਡਰ ਸ਼ਾਕਿਬ ਨੂੰ ਵੀ ਮਿਲਿਆ ਹੈ ਮੌਕਾ
ਸਪੋਰਟਸ ਡੈਸਕ। IND vs BAN: ਬੰਗਲਾਦੇਸ਼ ਨੇ ਭਾਰਤ ਖਿਲਾਫ 19 ਸਤੰਬਰ ਤੋਂ ਹੋਣ ਵਾਲੀ ਟੈਸਟ ਸੀਰੀਜ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋ ਮੈਚਾਂ ਦੀ ਇਸ ਲੜੀ ਲਈ 16 ਮੈਂਬਰਾਂ ਦੀ ਟੀਮ ਚੁਣੀ ਗਈ ਸੀ। ਨਜਮੁਲ ਹਸਨ ਸ਼ਾਂਤੋ ਨੂੰ ਟੀਮ ਦੀ ਕਪਤਾਨੀ ਦਿੱਤੀ ਗਈ ਹੈ। ਸ਼ਾਕਿਬ ਅਲ ਹਸਨ ਨੂੰ ਵੀ ਟੀਮ ’ਚ ਮੌਕਾ ਮਿਲਿਆ ਹੈ। ਉਸ ’ਤੇ ਬੰਗਲਾਦੇਸ਼ ’ਚ ਹਸੀਨਾ ਸਰਕਾਰ ਖਿਲਾਫ ਪ੍ਰਦਰਸ਼ਨ ’ਚ ਹਿੱਸਾ ਲੈ ਰਹੇ ਵਿਦਿਆਰਥੀ ਦੇ ਕਤਲ ਦਾ ਦੋਸ਼ ਹੈ। ਅੰਦੋਲਨ ਵਿੱਚ 400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਸ਼ਾਕਿਬ ਸਮੇਤ 147 ਲੋਕਾਂ ’ਤੇ ਇਨ੍ਹਾਂ ’ਚੋਂ ਇੱਕ ਵਿਦਿਆਰਥੀ ਦੇ ਕਤਲ ਕਰਨ ਦਾ ਦੋਸ਼ ਹੈ। ਬੰਗਲਾਦੇਸ ਕ੍ਰਿਕੇਟ ਬੋਰਡ (ਬੀਸੀਬੀ) ਨੇ ਕਤਲ ਦੇ ਦੋਸ਼ਾਂ ’ਚ ਸ਼ਾਕਿਬ ਅਲ ਹਸਨ ਦਾ ਬਚਾਅ ਕੀਤਾ ਸੀ। ਬੋਰਡ ਦੇ ਪ੍ਰਧਾਨ ਫਾਰੂਕ ਅਹਿਮਦ ਨੇ ਕਿਹਾ ਸੀ- ‘ਸ਼ਾਕਿਬ ਅਲ ਹਸਨ ਬੰਗਲਾਦੇਸ਼ ਲਈ ਉਦੋਂ ਤੱਕ ਖੇਡਣਾ ਜਾਰੀ ਰੱਖੇਗਾ ਜਦੋਂ ਤੱਕ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ। ਅਸੀਂ ਉਸ ਨੂੰ ਭਾਰਤੀ ਦੌਰੇ ਲਈ ਭੇਜਾਂਗੇ।’
Read This : IND vs BAN: ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਹੈ ਮੌਕਾ
ਸ਼ਰੀਫੁਲ ਦੀ ਥਾਂ ਜਾਕਿਰ ਅਲੀ ਨੂੰ ਮੌਕਾ | IND vs BAN
ਭਾਰਤ ਖਿਲਾਫ ਹੋਣ ਵਾਲੀ ਸੀਰੀਜ ਲਈ ਬੰਗਲਾਦੇਸ਼ ਕੋਲ ਉਹੀ ਟੀਮ ਹੈ ਜਿਸ ਨੇ ਪਾਕਿਸਤਾਨ ਨੂੰ ਪਹਿਲੀ ਵਾਰ ਆਪਣੀ ਧਰਤੀ ’ਤੇ ਟੈਸਟ ਸੀਰੀਜ ’ਚ ਹਰਾਇਆ ਸੀ। ਇਸ ’ਚ ਸਿਰਫ ਇੱਕ ਬਦਲਾਅ ਕੀਤਾ ਗਿਆ ਹੈ। ਸ਼ਰੀਫੁਲ ਇਸਲਾਮ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਉਹ ਪਾਕਿਸਤਾਨ ਖਿਲਾਫ ਪਹਿਲੇ ਟੈਸਟ ’ਚ ਜ਼ਖਮੀ ਹੋ ਗਿਆ ਸੀ। ਸ਼ਰੀਫੁਲ ਦੀ ਥਾਂ ਜਾਕਿਰ ਅਲੀ ਨੂੰ ਸ਼ਾਮਲ ਕੀਤਾ ਗਿਆ ਸੀ।
ਟੈਸਟ ਸੀਰੀਜ ਲਈ ਬੰਗਲਾਦੇਸ਼ ਦੀ ਟੀਮ | IND vs BAN
ਨਜਮੁਲ ਹਸਨ ਸ਼ਾਂਤੋ (ਕਪਤਾਨ), ਮਹਿਮੂਦੁਲ ਹਸਨ ਜੋਏ, ਜਾਕਿਰ ਹਸਨ, ਸ਼ਾਦਮਾਨ ਇਸਲਾਮ, ਮੋਮਿਨੁਲ ਹਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਕੁਮੇਰ ਦਾਸ, ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਨਈਮ ਹਸਨ, ਨਾਹਿਦ ਰਾਣਾ, ਹਸਨ ਮਹਿਮੂਦ, ਤਸਕੀਨ ਅਹਿਮਦ, ਸ਼ਈਅਦ ਖਾਲਿਦ ਅਹਿਮਦ ਤੇ ਜੇਕਰ ਅਲੀ ਅਨਿਕ।
ਪਹਿਲੇ ਟੈਸਟ ਲਈ ਭਾਰਤੀ ਟੀਮ | IND vs BAN
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਦੀਪ ਆਕਾਸ਼। , ਜਸਪ੍ਰੀਤ ਬੁਮਰਾਹ ਤੇ ਯਸ਼ ਦਿਆਲ। IND vs BAN