Kabaddi Cup: ਕਬੱਡੀ ਕੱਪ ’ਚ ਪਿੰਡ ਚੰਦੜ ਦੀ ਟੀਮ ਰਹੀਂ ਜੇਤੂ

Kabaddi Cup
Kabaddi Cup: ਕਬੱਡੀ ਕੱਪ ’ਚ ਪਿੰਡ ਚੰਦੜ ਦੀ ਟੀਮ ਰਹੀਂ ਜੇਤੂ

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ | Kabaddi Cup

ਸਪੀਕਰ ਵੱਲੋਂ ਕਮੇਟੀ ਨੂੰ ਅਤੇ ਜੇਤੂ ਟੀਮ ਨੂੰ ਵੱਖਰੇ ਤੌਰ ਤੇ 21-21 ਹਜ਼ਾਰ ਰਪੁਏ ਇਨਾਮ ਦੇਣ ਦਾ ਐਲਾਨ

(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। Kabaddi Cup: ਕਸਬਾ ਮੁੱਦਕੀ ਨਜ਼ਦੀਕ ਪੈਦੇਂ ਪਿੰਡ ਚੰਦੜ ਵਿਖੇ ਬਾਬਾ ਚੰਦੜ ਪੀਰ ਜੀ ਮੇਲਾ ਕਮੇਟੀ ਵੱਲੋਂ 32ਵਾਂ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਥਾਵਾਂ ਤੋਂ 32 ਟੀਮਾਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੌਕੇ ’ਤੇ ਜਿੱਥੇ ਕਬੱਡੀ ਮੈਚ ਦਾ ਆਨੰਦ ਮਾਣਿਆ ਉਥੇ ਹੀ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਬੱਡੀ ਪੰਜਾਬ ਦੀ ਸ਼ਾਨ ਹੈ ਜਦੋਂ ਕਿੱਤੇ ਵੀ ਕਬੱਡੀ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਕਬੱਡੀ ਦੇ ਖਿਡਾਰੀਆਂ ਦਾ ਨਾਂਅ ਪਹਿਲੇ ਨੰਬਰ ਤੇ ਆਉਂਦਾ ਹੈ।

ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਹ ਕਬੱਡੀ ਕੱਪ ਕਰਵਾਉਣ ਦਾ ਬਹੁਤ ਵਧੀਆ ਉਪਰਾਲਾ ਹੈ ਹੋਰਨਾਂ ਨੌਜਵਾਨਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤਾ ਗਿਆ ਹੈ ਅਤੇ ਜਿਸ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਪੰਜਾਬ ਵਿਚ ਹੋਰ ਵੀ ਕਈ ਇਸ ਤਰ੍ਹਾਂ ਦੇ ਪ੍ਰਾਜੈਕਟ ਦੇਖਣ ਨੂੰ ਮਿਲਣਗੇ। Kabaddi Cup

ਇਹ ਵੀ ਪੜ੍ਹੋ: Polaris Dawn Mission: ਪੁਲਾੜ ’ਚ ਤੁਰਨ ਲਈ ਭੇਜੇ ‘ਇਨਸਾਨ’

ਇਸ ਮੌਕੇ ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਸ ਕਬੱਡੀ ਕੱਪ ਵਿੱਚ ਆਪਣੀ ਤਰਫੋਂ ਵੱਖਰੇ ਤੌਰ ’ਤੇ ਕਮੇਟੀ ਨੂੰ 21 ਹਜ਼ਾਰ ਤੇ ਜੇਤੂ ਟੀਮ ਨੂੰ ਵੀ 21 ਹਜ਼ਾਰ ਰਪੁਏ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਹ 21 ਹਜ਼ਾਰ ਦਾ ਇਨਾਮ ਤੇ ਸਨਮਾਨ ਜੇਤੂ ਟੀਮ ਨੂੰ ਵਿਧਾਨਸਭਾ ਵਿੱਚ ਬੁਲਾ ਕੇ ਦਿੱਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਮਿਲ ਸਕੇ। ਇਸ ਮੌਕੇ ਉਹ ਖਾਸ ਤੌਰ ’ਤੇ ਮੈਦਾਨ ਵਿੱਚ ਪਹੁੰਚ ਕੇ ਕਬੱਡੀ ਖਿਡਾਰੀਆਂ ਨੂੰ ਵੀ ਮਿਲੇ। ਉਨ੍ਹਾਂ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਪਿੰਡ ਘੁਮਿਆਰਾ ਤੋਂ ਚੰਦੜ ਤੱਕ ਦੀ ਸੜਕ ਬਣਾੳਣ ਦੀ ਮੰਗ ਤੇ ਸਪੀਕਰ ਵੱਲੋਂ ਸੜਕ ਨੂੰ ਪਾਸ ਕਰਵਾਉਣ ਅਤੇ ਕੇਂਦਰ ਸਰਕਾਰ ਵੱਲੋਂ ਰੋਕੇ ਬਜਟ ਨੂੰ ਮਿਲਣ ਤੇ ਸੜਕ ਬਣਵਾਉਣ ਦਾ ਭਰੋਸਾ ਦਿਵਾਇਆ।

ਇਸ ਕਬੱਡੀ ਕੱਪ ਦੌਰਾਨ 32 ਟੀਮਾਂ ਵੱਲੋਂ ਵੱਖ-ਵੱਖ ਟੀਮਾਂ ਨਾਲ ਮੈਚ ਖੇਡੇ ਗਏ। ਫਾਈਨਲ ਮੈਚ ਵਿੱਚ ਪਿੰਡ ਚੰਦੜ ਅਤੇ ਪਿੰਡ ਸੁਰੇ ਵਾਲਾ ਵਿਚਕਾਰ ਹੋਇਆ, ਜਿਸ ਵਿੱਚ ਪਿੰਡ ਚੰਦੜ ਦੀ ਟੀਮ ਨੇ ਪਿੰਡ ਸੂਰੇ ਵਾਲਾ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਜੇਤੂ ਟੀਮ ਨੂੰ ਕਮੇਟੀ ਵੱਲੋਂ 31 ਹਜ਼ਾਰ ਰੁਪਏ ਤੇ ਕੱਪ ਅਤੇ ਦੂਜੀ ਸਥਾਨ ਤੇ ਰਹਿਣ ਵਾਲੀ ਟੀਮ ਨੂੰ 21000 ਹਜ਼ਾਰ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ।

Kabaddi Cup
ਕਬੱਡੀ ਖੇਡ ਮੈਦਾਨ ਵਿੱਚ ਪਹੁੰਚ ਕੇ ਕਬੱਡੀ ਖਿਡਾਰੀਆਂ ਦਾ ਹੌਂਸਲਾ ਅਫਜਾਈ ਕਰਦੇ ਹੋਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ।

ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਕਾਰ ਬੋਰਡ ਫਿਰੋਜ਼ਪੁਰ ਸ. ਚੰਦ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਆਪ ਡਾ. ਮਲਕੀਤ ਥਿੰਦ, ਚੇਅਰਮੈਨ ਜ਼ਿਲ੍ਹਾ ਯੋਜਨਕਾਰ ਬੋਰਡ ਫਰੀਦਕੋਟ ਸ. ਸੁਖਜੀਤ ਸਿੰਘ, ਪੀ.ਆਰ.ਓ ਮਨਪ੍ਰੀਤ ਧਾਲੀਵਾਲ, ਪੀ ਏ ਰੋਬੀ ਸੰਧੂ, ਬੇਅੰਤ ਸਿੰਘ ਹਕੂਮਤ ਸਿੰਘ ਵਾਲਾ, ਬਾਬਾ ਚੰਦੜ ਪੀਰ ਜੀ ਮੇਲਾ ਕਮੇਟੀ ਚੰਦੜ ਦੇ ਪ੍ਰਧਾਨ ਸੁਖਜਿੰਦਰ ਸਿੰਘ, ਬਗੇਲ ਸਿੰਘ ਬਰਾੜ ਖਜਾਂਚੀ, ਮੋੜਾ ਸਿੰਘ ਮੈਂਬਰ, ਸੁਖਰਾਜ ਸਿੰਘ ਮੀਤ ਪ੍ਰਧਾਨ, ਗੁਰਜਿੰਦਰ ਸਿੰਘ ਮੈਂਬਰ, ਵਰਯਾਮ ਸਿੰਘ ਮੈਂਬਰ, ਉਡੀਕ ਸਿੰਘ ਬਰਾੜ ਮੈਂਬਰ, ਬਿੰਦਰ ਉਸਤਾਦ ਮੈਂਬਰ ਸਮੇਤ ਪਿੰਡ ਵਾਸੀ ਹਾਜ਼ਰ ਸਨ । Kabaddi Cup