WTC Final 2025: WTC ਫਾਈਨਲ ਦੀ ਦੌੜ ’ਚੋਂ ਇਹ ਦੇਸ਼ ਲਗਭਗ ਬਾਹਰ, ਪੜ੍ਹੋ…

WTC Final 2025
WTC Final 2025: WTC ਫਾਈਨਲ ਦੀ ਦੌੜ ’ਚੋਂ ਇਹ ਦੇਸ਼ ਲਗਭਗ ਬਾਹਰ, ਪੜ੍ਹੋ...

ਭਾਰਤ ਨੂੰ 10 ਵਿੱਚੋਂ 5 ਟੈਸਟ ਜਿੱਤਣੇ ਹੋਣਗੇ | WTC Final 2025

  • ਅਸਟਰੇਲੀਆ-ਨਿਊਜੀਲੈਂਡ ਵੀ ਮਜ਼ਬੂਤ ਦਾਅਵੇਦਾਰ

ਸਪੋਰਟਸ ਡੈਸਕ। WTC Final 2025: ਸ਼੍ਰੀਲੰਕਾ ਦੀ ਇੰਗਲੈਂਡ ’ਤੇ ਟੈਸਟ ਜਿੱਤ ਤੇ ਪਾਕਿਸਤਾਨ ’ਤੇ ਬੰਗਲਾਦੇਸ਼ ਦੀ ਸੀਰੀਜ ਜਿੱਤਣ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਗਣਿਤ ਬਦਲ ਗਿਆ ਹੈ। ਪਾਕਿਸਤਾਨ ਤੇ ਇੰਗਲੈਂਡ ਹੁਣ ਫਾਈਨਲ ਵਿੱਚ ਪਹੁੰਚਣ ਦੀ ਦੌੜ ਤੋਂ ਲਗਭਗ ਬਾਹਰ ਹੋ ਗਏ ਹਨ। ਜਦਕਿ ਭਾਰਤ ਲਈ ਫਾਈਨਲ ’ਚ ਪਹੁੰਚਣਾ ਥੋੜ੍ਹਾ ਆਸਾਨ ਲੱਗਦਾ ਹੈ। ਭਾਰਤ ਨੂੰ ਹੁਣ WTC ਫਾਈਨਲ ’ਚ ਪਹੁੰਚਣ ਲਈ ਬਾਕੀ ਬਚੇ 10 ’ਚੋਂ ਘੱਟੋ-ਘੱਟ 5 ਟੈਸਟ ਜਿੱਤਣੇ ਹੋਣਗੇ। ਟੀਮ 5 ਟੈਸਟ ਘਰੇਲੂ ਤੇ 5 ਅਸਟਰੇਲੀਆ ਖਿਲਾਫ਼ ਅਸਟਰੇਲਆ ’ਚ ਹੀ ਖੇਡੇਗੀ। ਫਾਈਨਲ ’ਚ ਟੀਮ ਇੰਡੀਆ ਦਾ ਸਾਹਮਣਾ ਫਿਰ ਸਿਰਫ ਅਸਟਰੇਲੀਆ ਜਾਂ ਨਿਊਜੀਲੈਂਡ ਨਾਲ ਹੋ ਸਕਦਾ ਹੈ, ਇਨ੍ਹਾਂ ਟੀਮਾਂ ਨੇ ਪਿਛਲੇ 2 ਫਾਈਨਲ ’ਚ ਭਾਰਤ ਨੂੰ ਹਰਾਇਆ ਸੀ। IND vs AUS

ਭਾਰਤ ਨੂੰ 5 ਜਿੱਤਾਂ ਦੀ ਜ਼ਰੂਰਤ | WTC Final 2025

ਭਾਰਤ ਨੇ 3 ਸੀਰੀਜ ਦੇ 9 ਟੈਸਟਾਂ ’ਚ 6 ਮੈਚ ਜਿੱਤੇ, ਇੱਕ ਮੈਚ ਡਰਾਅ ਖੇਡਿਆ ਤੇ 2 ਹਾਰੇ। ਟੀਮ 68.51 ਫੀਸਦੀ ਅੰਕਾਂ ਨਾਲ ਸਿਖਰ ’ਤੇ ਹੈ। ਟੀਮ ਦੇ 3 ਸੀਰੀਜ ’ਚ 10 ਟੈਸਟ ਬਾਕੀ ਹਨ, ਜਿਨ੍ਹਾਂ ’ਚੋਂ 5 ਘਰੇਲੂ ਤੇ 5 ਅਸਟਰੇਲੀਆ ’ਚ ਹੋਣਗੇ। ਘਰੇਲੂ ਮੈਦਾਨ ’ਤੇ ਟੀਮ ਦਾ ਸਾਹਮਣਾ ਬੰਗਲਾਦੇਸ਼ ਤੇ ਨਿਊਜੀਲੈਂਡ ਨਾਲ ਹੋਵੇਗਾ। ਟੀਮ ਇੰਡੀਆ ਨਿਊਜੀਲੈਂਡ ਤੋਂ ਘਰੇਲੂ ਮੈਦਾਨ ’ਤੇ 2 ਟੈਸਟ ਤੇ ਬੰਗਲਾਦੇਸ਼ ਤੋਂ ਇੱਕ ਵੀ ਮੈਚ ਨਹੀਂ ਕਦੇ ਹਾਰੀ। 60 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ, ਭਾਰਤ ਨੂੰ 63 ਹੋਰ ਅੰਕ ਚਾਹੀਦੇ ਹਨ। ਜਿਸ ਨੂੰ ਟੀਮ 5 ਜਿੱਤਾਂ ਤੇ 1 ਡਰਾਅ ਨਾਲ ਹੀ ਹਾਸਲ ਕਰ ਸਕਦੀ ਹੈ। 6 ਜਿੱਤਾਂ ਨਾਲ ਟੀਮ 64.03 ਫੀਸਦੀ ਅੰਕਾ ’ਤੇ ਪਹੁੰਚ ਜਾਵੇਗੀ ਤੇ 7 ਜਿੱਤਾਂ ਤੋਂ ਬਾਅਦ ਟੀਮ 69.3 ਫੀਸਦੀ ਅੰਕਾਂ ਤੱਕ ਵੀ ਪਹੁੰਚ ਸਕਦੀ ਹੈ।

ਅਸਟਰੇਲੀਆ ਨੂੰ 7 ਵਿੱਚੋਂ 4 ਮੈਚ ਜਿੱਤਣੇ ਹੋਣਗੇ | WTC Final 2025

ਅਸਟਰੇਲੀਆ ਨੇ 4 ਸੀਰੀਜ ਦੇ 12 ਮੈਚਾਂ ਵਿੱਚ 8 ਮੈਚ ਜਿੱਤੇ, 3 ਹਾਰੇ ਤੇ ਇੱਕ ਡਰਾਅ ਖੇਡਿਆ। ਇਸ ਨਾਲ ਟੀਮ 62.50 ਫੀਸਦੀ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਉਨ੍ਹਾਂ ਦੇ 7 ਮੈਚ ਬਾਕੀ ਹਨ, ਟੀਮ ਭਾਰਤ ਖਿਲਾਫ ਘਰੇਲੂ ਮੈਦਾਨ ’ਤੇ 5 ਮੈਚ ਤੇ ਸ਼੍ਰੀਲੰਕਾ ਖਿਲਾਫ 2 ਮੈਚ ਸ਼੍ਰੀਲੰਕਾ ’ਚ ਹੀ ਖੇਡੇਗੀ। 60 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ ਟੀਮ ਨੂੰ ਅਗਲੇ 4 ਮੈਚ ਜਿੱਤਣੇ ਹੋਣਗੇ। ਟੀਮ 3 ਜਿੱਤਾਂ ਤੇ 3 ਡਰਾਅ ਨਾਲ ਵੀ ਇੰਨੇ ਅੰਕ ਹਾਸਲ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਸਾਲ ਦੇ ਅੰਤ ’ਚ ਭਾਰਤ ਖਿਲਾਫ ਹੋਣ ਵਾਲੀ ਟੈਸਟ ਸੀਰੀਜ ’ਚ ਉਸ ਦੀ ਆਖਰੀ ਸਥਿਤੀ ਲਗਭਗ ਤੈਅ ਹੋ ਜਾਵੇਗੀ। IND vs AUS

Read This : WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਤਰੀਕ ਜਾਰੀ, ਵੇਖੋ

ਨਿਊਜੀਲੈਂਡ ਨੂੰ 8 ’ਚੋਂ 6 ਜਿੱਤਾਂ ਦੀ ਜ਼ਰੂਰਤ

ਨਿਊਜੀਲੈਂਡ ਨੇ 3 ਸੀਰੀਜ ਦੇ 6 ਮੈਚਾਂ ’ਚ 3 ਜਿੱਤੇ ਤੇ ਸਿਰਫ 3 ਹਾਰੇ। ਟੀਮ ਇਸ ਸਮੇਂ 50 ਫੀਸਦੀ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਉਨ੍ਹਾਂ ਕੋਲ ਭਾਰਤ, ਸ਼੍ਰੀਲੰਕਾ ਤੇ ਇੰਗਲੈਂਡ ਖਿਲਾਫ 3 ਸੀਰੀਜ ਬਾਕੀ ਹਨ। ਇੰਗਲੈਂਡ ਤੋਂ ਇਲਾਵਾ ਬਾਕੀ 2 ਸੀਰੀਜ ਏਸ਼ੀਆ ’ਚ ਖੇਡੀਆਂ ਜਾਣਗੀਆਂ। ਨਿਊਜੀਲੈਂਡ ਨੂੰ 60 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ 8 ’ਚੋਂ 6 ਟੈਸਟ ਜਿੱਤਣੇ ਹੋਣਗੇ। ਟੀਮ 5 ਜਿੱਤਾਂ ਤੇ 2 ਡਰਾਅ ਨਾਲ ਵੀ ਪ੍ਰਬੰਧਿਤ ਕਰ ਸਕਦੀ ਹੈ। ਪਰ ਉਨ੍ਹਾਂ ਨੂੰ ਭਾਰਤ ’ਚ 3 ਟੈਸਟ ਮੈਚ ਜਿੱਤਣ ਜਾਂ ਡਰਾਅ ਕਰਨ ’ਚ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਟੀਮ ਭਾਰਤ ’ਚ 36 ਸਾਲਾਂ ਤੋਂ ਕੋਈ ਵੀ ਟੈਸਟ ਨਹੀਂ ਜਿੱਤ ਸਕੀ ਹੈ।

ਇੰਗਲੈਂਡ ਹੁਣ ਹੋਰ ਟੀਮਾਂ ’ਤੇ ਨਿਰਭਰ | WTC Final 2025

ਲੰਡਨ ’ਚ ਸ਼੍ਰੀਲੰਕਾ ਖਿਲਾਫ ਟੈਸਟ ਹਾਰਨ ਤੋਂ ਬਾਅਦ ਇੰਗਲੈਂਡ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਟੀਮ 42.19 ਫੀਸਦੀ ਅੰਕਾਂ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ। 4 ਸੀਰੀਜ ਦੇ 16 ਮੈਚਾਂ ’ਚੋਂ ਉਨ੍ਹਾਂ ਨੇ 8 ਜਿੱਤੇ, 7 ਹਾਰੇ ਤੇ ਇੱਕ ਡਰਾਅ ਰਿਹਾ। ਹੁਣ ਟੀਮ ਪਾਕਿਸਤਾਨ ਤੇ ਨਿਊਜੀਲੈਂਡ ਖਿਲਾਫ ਵਿਦੇਸ਼ਾਂ ’ਚ 2 ਸੀਰੀਜ ਖੇਡੇਗੀ। ਸਾਰੇ ਮੈਚ ਜਿੱਤਣ ਤੋਂ ਬਾਅਦ ਵੀ ਇੰਗਲੈਂਡ ਦੀ ਟੀਮ ਹੁਣ ਸਿਰਫ 57.95 ਫੀਸਦੀ ਅੰਕਾਂ ਤੱਕ ਹੀ ਪਹੁੰਚ ਸਕੇਗੀ। ਜੋ ਲਗਭਗ ਉਨ੍ਹਾਂ ਨੂੰ ਦੌੜ ਤੋਂ ਬਾਹਰ ਕਰ ਦਿੰਦਾ ਹੈ। ਹਾਲਾਂਕਿ ਜੇਕਰ ਅਸਟਰੇਲੀਆ ਤੇ ਭਾਰਤ 5-5 ਤੋਂ ਜ਼ਿਆਦਾ ਟੈਸਟ ਹਾਰਦੇ ਹਨ ਤਾਂ ਸਿਰਫ ਇੰਗਲੈਂਡ ਕੋਲ ਕੁੱਝ ਮੌਕੇ ਹੋਣਗੇ। ਇਸ ਦੇ ਨਾਲ ਹੀ ਜੇਕਰ ਇੰਗਲੈਂਡ ਆਖਰੀ 6 ਟੈਸਟਾਂ ’ਚੋਂ ਇੱਕ ਵੀ ਹਾਰਦਾ ਹੈ ਤਾਂ ਭਾਰਤ ਤੇ ਅਸਟਰੇਲੀਆ ਹੋਰ ਹਾਰਨ ’ਤੇ ਵੀ ਟੀਮ ਦਾ ਕੰਮ ਨਹੀਂ ਚੱਲੇਗਾ।

ਪਾਕਿਸਤਾਨ ਕਿਵੇਂ ਬਾਹਰ ਹੋਇਆ? | WTC Final 2025

ਅਸਟਰੇਲੀਆ ਤੇ ਬੰਗਲਾਦੇਸ਼ ਖਿਲਾਫ ਪਿਛਲੀ 2 ਸੀਰੀਜ ’ਚ 5 ਟੈਸਟ ਹਾਰਨ ਤੋਂ ਬਾਅਦ ਪਾਕਿਸਤਾਨ ਬੈਕਫੁੱਟ ’ਤੇ ਹੈ। ਟੀਮ ਹੁਣ ਤੱਕ 2 ਟੈਸਟਾਂ ’ਚ ਸਿਰਫ ਸ਼੍ਰੀਲੰਕਾ ਨੂੰ ਹਰਾਉਣ ’ਚ ਕਾਮਯਾਬ ਰਹੀ ਹੈ, ਜਿਸ ਕਾਰਨ ਉਸ ਦੇ ਸਿਰਫ 19.05 ਫੀਸਦੀ ਅੰਕ ਹਨ। ਜਿਸ ਕਾਰਨ ਟੀਮ 8ਵੇਂ ਨੰਬਰ ’ਤੇ ਹੈ। ਉਨ੍ਹਾਂ ਕੋਲ ਇੰਗਲੈਂਡ, ਦੱਖਣੀ ਅਫਰੀਕਾ ਤੇ ਵੈਸਟਇੰਡੀਜ ਖਿਲਾਫ 3 ਸੀਰੀਜ ਬਾਕੀ ਹਨ। ਦੱਖਣੀ ਅਫਰੀਕਾ ਤੋਂ ਸੀਰੀਜ ਦੱਖਣੀ ਅਫਰੀਕਾ ’ਚ ਹੀ ਰਹੇਗੀ। ਜੇਕਰ ਪਾਕਿਸਤਾਨ ਆਖਰੀ 7 ਟੈਸਟ ਜਿੱਤਦਾ ਹੈ ਤਾਂ ਵੀ ਉਸ ਦੇ ਜ਼ਿਆਦਾ ਤੋਂ ਜ਼ਿਆਦਾ 59.52 ਫੀਸਦੀ ਅੰਕ ਹੋਣਗੇ। ਇਸ ਦੇ ਲਈ ਉਨ੍ਹਾਂ ਨੂੰ ਭਾਰਤ ਤੇ ਅਸਟਰੇਲੀਆ ਤੋਂ 5-5 ਟੈਸਟ ਹਾਰਨ ਦਾ ਵੀ ਇੰਤਜਾਰ ਕਰਨਾ ਹੋਵੇਗਾ। ਪਰ ਪਾਕਿਸਤਾਨ ਲਈ ਇੰਗਲੈਂਡ ਤੇ ਦੱਖਣੀ ਅਫਰੀਕਾ ਨੂੰ ਹਰਾਉਣਾ ਹੋਰ ਵੀ ਮੁਸ਼ਕਲ ਹੋਵੇਗਾ। ਕਿਉਂਕਿ ਟੀਮ ਪਿਛਲੀ ਵਾਰ ਆਪਣੇ ਹੀ ਘਰ ਇੰਗਲੈਂਡ ਖਿਲਾਫ 3-0 ਨਾਲ ਸੀਰੀਜ ਹਾਰ ਗਈ ਸੀ। ਜਦਕਿ ਟੀਮ ਨੇ 17 ਸਾਲ ਪਹਿਲਾਂ ਦੱਖਣੀ ਅਫਰੀਕਾ ’ਚ ਆਖਰੀ ਟੈਸਟ ਜਿੱਤਿਆ ਸੀ।

ਬਾਕੀ ਚਾਰ ਟੀਮਾਂ ਦੀ ਸਥਿਤੀ ਕੀ ਹੈ | WTC Final 2025

  • ਬੰਗਲਾਦੇਸ਼ : ਟੀਮ 45.83 ਫੀਸਦੀ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਉਨ੍ਹਾਂ ਦੇ 6 ਮੈਚ ਭਾਰਤ, ਵੈਸਟਇੰਡੀਜ ਤੇ ਦੱਖਣੀ ਅਫਰੀਕਾ ਖਿਲਾਫ ਹਨ। ਸਾਰੇ ਮੈਚ ਜਿੱਤ ਕੇ ਟੀਮ 72.92 ਫੀਸਦੀ ਹਾਸਲ ਕਰ ਸਕਦੀ ਹੈ। ਜਦਕਿ 4 ਮੈਚ ਜਿੱਤਣ ਤੋਂ ਬਾਅਦ ਵੀ ਟੀਮ 56.25 ਫੀਸਦੀ ਅੰਕਾਂ ’ਤੇ ਪਹੁੰਚ ਜਾਵੇਗੀ। ਭਾਰਤ ਦੀ ਟੀਮ ਤੋਂ ਕਦੇ ਵੀ ਕੋਈ ਟੈਸਟ ਨਹੀਂ ਜਿੱਤਿਆ ਹੈ ਬੰਗਲਾਦੇਸ਼ੀ ਟੀਮ ਨੇ ਪਰ ਟੀਮ ਬਾਕੀ 4 ਟੈਸਟ ਜਿੱਤ ਕੇ ਉਮੀਦਾਂ ਵਧਾ ਸਕਦੀ ਹੈ।
  • ਸ਼੍ਰੀਲੰਕਾ : 42.86 ਫੀਸਦੀ ਅੰਕਾਂ ਨਾਲ ਪੰਜਵੇਂ ਸਥਾਨ ’ਤੇ। ਆਖਰੀ 6 ਮੈਚ ਜਿੱਤ ਕੇ ਟੀਮ 69.23 ਫੀਸਦੀ ਅੰਕਾਂ ’ਤੇ ਪਹੁੰਚ ਜਾਵੇਗੀ, 5 ਮੈਚ ਜਿੱਤਣ ਤੋਂ ਬਾਅਦ ਵੀ ਟੀਮ 61.54 ਫੀਸਦੀ ਅੰਕਾਂ ’ਤੇ ਹੀ ਰਹੇਗੀ। ਟੀਮ ਦੇ 4 ਟੈਸਟ ਘਰੇਲੂ ਮੈਦਾਨ ’ਤੇ ਨਿਊਜੀਲੈਂਡ ਤੇ ਅਸਟਰੇਲੀਆ ਖਿਲਾਫ਼ ਹਨ। ਜਦਕਿ 2 ਟੈਸਟ ਦੱਖਣੀ ਅਫਰੀਕਾ ’ਚ ਹਨ। ਇਸ ਲਈ ਜਿੱਤ ਸਭ ’ਚ ਮੁਸ਼ਕਲ ਜਾਪਦੀ ਹੈ।
  • ਦੱਖਣੀ ਅਫਰੀਕਾ : ਟੀਮ 38.89 ਫੀਸਦੀ ਅੰਕਾਂ ਨਾਲ 7ਵੇਂ ਨੰਬਰ ’ਤੇ ਹੈ। ਟੀਮ ਸ਼੍ਰੀਲੰਕਾ ਤੇ ਪਾਕਿਸਤਾਨ ਖਿਲਾਫ ਘਰੇਲੂ ਮੈਦਾਨ ’ਤੇ 4 ਟੈਸਟ ਤੇ ਬੰਗਲਾਦੇਸ਼ ’ਚ 2 ਟੈਸਟ ਮੈਚ ਖੇਡੇਗੀ। ਸਾਰੇ ਮੈਚ ਜਿੱਤ ਕੇ ਟੀਮ 69.44 ਫੀਸਦੀ ਅੰਕਾਂ ’ਤੇ ਪਹੁੰਚ ਜਾਵੇਗੀ। ਹਾਲਾਂਕਿ ਉਨ੍ਹਾਂ ਨੂੰ ਬੰਗਲਾਦੇਸ਼ ’ਚ 2 ਟੈਸਟ ਮੈਚ ਜਿੱਤਣ ’ਚ ਸਭ ਤੋਂ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।
  • ਵੈਸਟਇੰਡੀਜ : ਟੀਮ 18.52 ਫੀਸਦੀ ਅੰਕਾਂ ਨਾਲ 9ਵੇਂ ਨੰਬਰ ’ਤੇ ਹੈ। ਟੀਮ ਦੇ ਬੰਗਲਾਦੇਸ਼ ਤੇ ਪਾਕਿਸਤਾਨ ਖਿਲਾਫ 4 ਟੈਸਟ ਮੈਚ ਬਾਕੀ ਹਨ। ਸਾਰੇ ਮੈਚ ਜਿੱਤਣ ਤੋਂ ਬਾਅਦ ਵੀ ਟੀਮ ਸਿਰਫ 43.59 ਫੀਸਦੀ ਅੰਕਾਂ ਤੱਕ ਹੀ ਪਹੁੰਚ ਸਕੇਗੀ, ਜੋ ਕਿਸੇ ਵੀ ਹਾਲਤ ’ਚ ਕੁਆਲੀਫਾਈ ਕਰਨ ਲਈ ਕਾਫੀ ਨਹੀਂ ਹੈ।

LEAVE A REPLY

Please enter your comment!
Please enter your name here