ਵਿਕਾਸ ਲਈ ਇਮਾਨਦਾਰੀ ਜ਼ਰੂਰੀ

Development
ਵਿਕਾਸ ਲਈ ਇਮਾਨਦਾਰੀ ਜ਼ਰੂਰੀ

Development: ਦੇਸ਼ ਦੇ 27 ਰਾਜਾਂ ਤੇ ਕੇਂਦਰ ਪ੍ਰਬੰਧਕੀ ਸੂਬਿਆਂ ’ਚ 30-300 ਯੂਨਿਟ ਤੱਕ ਘਰੇਲੂ ਬਿਜਲੀ ਬਿੱਲ ਮਾਫ ਹੈ ਇਸੇ ਤਰ੍ਹਾਂ ਕਿਤੇ ਕਿਸਾਨਾਂ ਨੂੰ ਖੇਤੀ ਲਈ ਪੂਰੀ ਬਿਜਲੀ ਮਾਫ ਹੈ ਕਿਤੇ ਮੁਫਤ ਯੂਨਿਟ ਤੈਅ ਕੀਤੇ ਗਏ ਹਨ ਫਿਰ ਵੀ ਬਿਜਲੀ ਚੋਰੀ ਦਾ ਸਿਲਸਿਲਾ ਨਾ ਰੁਕਣਾ ਲੋਕਾਂ ਦੀ ਸੋਚ ਤੇ ਮਾਨਸਿਕਤਾ ’ਤੇ ਸਵਾਲ ਖੜੇ੍ਹ ਕਰਦਾ ਹੈ ਹਾਲਾਂਕਿ ਬਿਜਲੀ ’ਤੇ ਇੰਨੀ ਵੱਡੀ ਸਬਸਿਡੀ ਦੇਣਾ ਵੀ ਬਹਿਸ ਦਾ ਵਿਸ਼ਾ ਹੈ ਫਿਰ ਵੀ ਜੇਕਰ ਸਬਸਿਡੀ ਮਿਲ ਹੀ ਗਈ ਹੈ ਤਾਂ ਫਿਰ ਚੋਰੀ ਦਾ ਧੰਦਾ ਬੇਹੱਦ ਗਿਰੀ ਹੋਈ ਮਾਨਸਿਕਤਾ ਦਾ ਹੀ ਨਤੀਜਾ ਹੈ ਅਜਿਹੀ ਮਾਨਸਿਕਤਾ ਦੇ ਹੁੰਦਿਆਂ ਦੇਸ਼ ਕਿਵੇਂ ਤਰੱਕੀ ਕਰੇਗਾ ਇਮਾਨਦਾਰੀ ਤੇ ਸੱਚਾਈ ਵਿਅਕਤੀ, ਦੇਸ਼ ਦੀ ਸਫਲਤਾ ਲਈ ਜ਼ਰੂਰੀ ਹੈ ਦੇਸ਼ ਲਈ ਕੁਝ ਕਰ ਗੁਜ਼ਰਨ ਦਾ ਜ਼ਜਬਾ ਹੀ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ। Development

Read This : ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਤੇ ਸਕੱਤਰ ਅਸ਼ਵਨੀ ਬਾਂਸਲ ਦੀ ਮਨਮੋਹਕ ਸਮਾਗਮ ’ਚ ਹੋਈ ਤਾਜਪੋਸ਼ੀ

ਦੇਸ਼ ਨੂੰ ਖਾਣ ਦੀ ਸੋਚ ਸਮਾਜ ਤੇ ਦੇਸ਼ ਦੋਵਾਂ ਨੂੰ ਪਿੱਛੇ ਕਰਦੀ ਹੈ ਦੇਸ਼ ਦੇ ਨਾਗਰਿਕਾਂ ’ਚ ਜਦੋਂ ਇਹ ਭਾਵਨਾ ਹੋਵੇਗੀ ਕਿ ਕਾਨੂੰਨ ਦੀ ਪਾਲਣਾ ਕਰਨਾ ਤੇ ਧਰਮਾਂ ਅਨੁਸਾਰ ਆਪਣੇ ਹੱਕ ਤੋਂ ਵੱਧ ਨਾ ਲੈਣਾ ਇੱਕ ਹੀ ਗੱਲ ਹੈ ਤਾਂ ਉਦੋਂ ਹੀ ਦੇਸ਼ ਤਰੱਕੀ ਕਰੇਗਾ ਅੱਜ ਵੀ ਬਹੁਤ ਸਾਰੇ ਲੋਕ ਕਾਨੂੰਨ ਦੀ ਪਾਲਣਾ ਨਾ ਕਰਨ ਨੂੰ ਆਪਣਾ ਸਟੇਟਸ ਸਿੰਬਲ ਮੰਨਦੇ ਹਨ ਸੱਚਾਈ ਇਹ ਹੈ ਕਿ ਦੇਸ਼ ਦਾ ਨੁਕਸਾਨ ਕਰਨ ਵਾਲੇ ਨਾਗਰਿਕ ਉਸ ਲਾਭ ਤੋਂ ਵਾਂਝੇ ਹੋ ਜਾਂਦੇ ਹਨ ਜੋ ਲਾਭ ਉਨ੍ਹਾਂ ਨੂੰ ਦੇਸ਼ ਦੀ ਕਾਮਯਾਬੀ ਤੋਂ ਮਿਲਣਾ ਹੁੰਦਾ ਹੈ ਯੂਰਪੀ, ਅਮਰੀਕਾ ਸਮੇਤ ਕਈ ਵਿਕਸਿਤ ਮੁਲਕਾਂ ਦੇ ਲੋਕਾਂ ਦੀ ਸੋਚ ਦਾ ਫਰਕ ਇਹ ਹੈ ਕਿ ਉੱਥੇ ਲੋਕ ਟੈਕਸ ਤਾਰਨ, ਤੇ ਕਾਨੂੰਨ ਮੰਨਣ ਨੂੰ ਆਪਣਾ ਨੈਤਿਕ ਫਰਜ਼ ਮੰਨਦੇ ਹਨ ਸਾਡਾ ਦੇਸ਼ ਵੀ ਉਦੋਂ ਹੀ ਤਰੱਕੀ ਕਰੇਗਾ ਜਦੋਂ ਨਾਗਰਿਕ ਇਮਾਨਦਾਰੀ ਨਾਲ ਕਾਨੂੰਨ ਦੀ ਪਾਲਣਾ ਕਰਨਗੇ। Development