Mental Health Awareness: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਸਾਂਭ-ਸੰਭਾਲ ਉਪਰੰਤ ਪਿੰਗਲਵਾੜੇ ਦਾਖ਼ਲ ਕਰਵਾਇਆ

Mental Health Awareness
 ਧਰਮਗੜ੍ਹ : ਮੰਦਬੁੱਧੀ ਪਿੰਗਲਵਾੜੇ ਵਿਖੇ ਦਾਖ਼ਲ ਕਰਵਾਉਣ ਸਮੇਂ।

(ਜੀਵਨ ਗੋਇਲ)। ਧਰਮਗੜ/ਚੀਮਾਂ ਮੰਡੀ ਭੀਖੀ ਮਾਨਸਾ ਰੋਡ ’ਤੇ ਘੁੰਮ ਰਹੇ ਲਾਵਾਰਸ ਮੰਦਬੁੱਧੀ ਦੀ ਸੇਵਾਦਾਰਾਂ ਨੇ ਸੰਭਾਲ ਕੀਤੀ ਤੇ ਪਿੰਗਲਵਾੜੇ ਦਾਖਲ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਇੱਕ ਲਾਵਾਰਿਸ ਮੰਦਬੁੱਧੀ ਉਮਰ ਕਰੀਬ ਪੰਜਾਹ ਸਾਲ ਮੰਦਹਾਲੀ ਹਾਲਤ ਵਿੱਚ ਮੇਨ ਰੋਡ ਨੇੜੇ ਵੀਰ ਕਲਾ (ਚੀਮਾ) ਘੁੰਮ ਰਿਹਾ ਸੀ ਜਿਸ ਬਾਰੇ ਪ੍ਰੇਮੀ ਰਿਪਨ ਸ਼ਰਮਾ ਰਿੰਪਾ ਨੂੰ ਪਤਾ ਲੱਗਿਆ ਜਿਸ ਨੇ ਉਸ ਬਾਰੇ ਮੰਦਬੁੱਧੀ ਸੰਭਾਲ ਟੀਮ ਦੇ ਮੈਂਬਰਾਂ ਨੂੰ ਫੋਨ ’ਤੇ ਤੁਰੰਤ ਸੂਚਨਾ ਦਿੱਤੀ। Mental Health Awareness

ਇਹ ਵੀ ਪੜ੍ਹੋ: Patiala News : ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਦੌਰਾ

ਸੂਚਨਾ ਮਿਲਦੇ ਦੀ ਉਸਦੀ ਸਾਂਭ-ਸੰਭਾਲ ਲਈ ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚੇ ਤੇ ਉਸ ਨੂੰ ਪਹਿਲਾਂ ਆਪਣੇ ਘਰ ਲਿਆ ਕੇ ਚਾਹ-ਪਾਣੀ ਪਿਆਇਆ, ਨੁਹਾਇਆ ਗਿਆ ਤੇ ਨਵੇਂ ਕੱਪੜੇ ਪਹਿਨਾਏ ਗਏ। ਗੱਲਬਾਤ ਪਿੱਛੋਂ ਇਸ ਨੇ ਆਪਣਾ ਨਾਂਅ ਹਰਮੀਤ ਸਿੰਘ ਉਰਫ ਸ਼ੇਰੂ ਪੁੱਤਰ ਦਵਿੰਦਰ ਸਿੰਘ ਵਾਸੀ ਨਾਮੂਮ ਦੱਸਿਆ ਜੋ ਭਟਕਦਾ ਫਿਰਦਾ ਸੀ ਉਪਰੰਤ ਸੇਵਾਦਾਰਾਂ ਨੇ ਪਹਿਲਾਂ ਇਤਲਾਹ ਥਾਣੇ ਵਿਖੇ ਦੇ ਕੇ, ਫਿਰ ਉਸਦਾ ਮੈਡੀਕਲ ਕਰਵਾਕੇ ਉਸਨੂੰ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਦਾਖਲ ਕਰਾਇਆ ਗਿਆ। ਇਸ ਲਾਵਾਰਸ ਮੰਦਬੁੱਧੀ ਦੀ ਸਾਂਭ-ਸੰਭਾਲ ਕਰਨ ਵਿੱਚ ਜਗਰਾਜ ਸਿੰਘ ਇੰਸਾਂ, ਸੱਤਪਾਲ ਇੰਸਾਂ, ਚਤਰ ਸਿਘ ਚੀਮਾ ਦਾ ਅਤੇ ਹੋਰ ਸੇਵਾਦਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ।

LEAVE A REPLY

Please enter your comment!
Please enter your name here