ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

Electricity Workers

ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੇ ਮੁਲਾਜ਼ਮਾਂ ਦੀਆਂ ਮੰਗਾ ਮੰਨਣ ਤੋਂ ਮੁਨਕਰ ਹੋ ਰਹੀ ਹੈ : ਜਥੇਬੰਦੀ ਆਗੂ | Electricity Workers

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) Electricity Workers : ਪਾਵਰਕਾਮ ਪੀ ਐਸ ਈ ਬੀ ਜੁਆਂਇਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਵਲੋਂ ਮਿਲਕੇ ਸਥਾਨਕ 33 ਕੇ ਵੀ ਗਰਿੱਡ ਅੱਗੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਰੈਲੀ ਨੂੰ ਸੰਬੋਧਿਨ ਕਰਦਿਆਂ ਸੂਬਾਈ ਆਗੂ ਇੰਦਰਜੀਤ ਸਿੰਘ ਢਿੱਲੋਂ, ਸਰਕਲ ਆਗੂ ਲਖਵਿੰਦਰ ਸਿੰਘ, ਕਿ੍ਸ਼ਨ ਕਾਂਤ,ਨਵੀਨ ਮਦਾਨ,ਪਿ੍ਤਪਾਲ ਸਿੰਘ,ਅਜੇ ਕੁਮਾਰ,ਜਬਲਾ ਸਿੰਘ,ਡਵੀਜ਼ਨ ਆਗੂ ਬਲਜੀਤ ਸਿੰਘ, ਨਰਿੰਦਰ ਪ੍ਸ਼ਾਦ, ਸੁਰਿੰਦਰ ਸਿੰਘ ਬਾਕਸਰ , ਸੁਖਰਾਜ ਸਿੰਘ, ਸ਼ਰੇਸ ਕੁਮਾਰ,ਜਗਦੇਵ ਸਿੰਘ ਬਾਹੀਆ,ਕ੍ਰਿਸ਼ਨ ਲਾਲ ਬੱਤਰਾ ਆਦਿ ਨੇ ਕਿਹਾ ਕੀ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੇ ਮੁਲਾਜ਼ਮਾਂ ਦੀਆਂ ਮੰਗਾ ਮੰਨਣ ਤੋਂ ਮੁਨਕਰ ਹੋ ਰਹੀ ਹੈ।

Read Also : Election Duty : ਚੋਣ ਡਿਊਟੀ ਦੌਰਾਨ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਲਈ ਖੁਸ਼ਖਬਰੀ, ਸਰਕਾਰ ਨੇ ਲਿਆ ਫ਼ੈਸਲਾ

ਜਿਸ ਕਾਰਨ ਮੁਲਾਜ਼ਮਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਤੋਂ  ਪੇ-ਸਕੇਲਾਂ ਦੀ ਤਰੁਟੀਆਂ ਦੂਰ ਕਰਨ, ਆਰ ਟੀ ਐਮ ਜਿਹੜੇ ਪਿਛਲੇ ਅਠ ਦਸ ਸਾਲਾਂ ਤੋਂ ਕੰਮ ਕਰ ਰਹੇ ਆਰ ਟੀ ਐਮ ਦੀਆਂ ਪਹਿਲ ਦੇ ਆਧਾਰ ‘ਤੇ ਪੱਦ-ਉੱਨਤੀਆਂ ਕਰਨ, ਓ ਸੀ ਕੈਟਾਗਰੀ ਨੂੰ ਪੇ ਬੈਂਡ ਦਾ ਲਾਭ ਦੇਣ, ਡਿਊਟੀ ਦੌਰਾਨ ਫੌਤ ਹੋਏ ਬਿਜਲੀ ਕਾਮਿਆਂ ਨੂੰ ਇਕ ਕਰੋੜ ਰੁਪਏ ਮਾਲੀ ਸਹਾਇਤਾ ਦੇਣ ਤੋਂ ਇਲਾਵਾ ਇਨ੍ਹਾਂ ਹਾਦਸਿਆਂ ਨੰ ਰੋਕਣ ਦੇ ਲਈ ਵੱਡੇ ਪੱਧਰ ਤੇ ਭਰਤੀ ਕਰਨ ਅਤੇ ਚੰਗੀ ਕਿਸਮ ਦੀਆਂ ਸੇਫਟੀ ਕਿਟਾਂ ਦੇਣ, ਲੰਬੇ ਸਮੇਂ ਤੋਂ ਕੰਮ ਕਰਦੇ ਸੀ ਐਚ ਬੀ, ਬਿਲ ਵੰਡਕ,

ਕੈਸ਼ੀਅਰ ਆਦਿ ਨੂੰ ਰੈਗੂਲਰ ਕਰਨ, ਕੰਟਰੈਕਟ ਤੇ ਭਰਤੀ ਕੀਤੇ ਲਾਇਨਮੈਨਾਂ ਦਾ ਕੰਟਰੈਕਟ ਪੀਰਡ ਸਰਵਿਸ ਵਿਚ ਜੋੜ ਕੇ ਲਾਭ ਦੇਣ, ਕੇ਼ਦਰੀ ਜੋਨ ਲੁਧਿਆਣਾ ਵਲੋਂ ਜਾਰੀ ਸੇਵਾ ਮੁਕਤ ਟੈਕਨੀਕਲ ਕਾਮੇ ਰਖਣ ਦਾ ਪੱਤਰ ਵਾਪਸ ਲੈਣ ਅਤੇ ਟੈਕਨੀਕਲ ਕਾਮੀਆਂ ਦੀ ਭਰਤੀ ਕਰਨ, ਗਰਿੱਡਾਂ ਦੇ ਵਿਚ ਹੈਲਪਰ ਤੈਨਾਤ ਕਰਨ ਅਤੇ ਓਵਰ ਟਾਇਮ ਦੀਆਂ ਬਣਦੀਆਂ ਅਦਾਇਗੀਆਂ ਕਰਨ ਦੀ ਮੰਗ ਕੀਤੀ। Electricity Workers

LEAVE A REPLY

Please enter your comment!
Please enter your name here