ਪੰਜਾਬ ਫਾਰਮੇਸੀ ਸਟੇਟ ਕਾਉਂਸਲ ਦੀ ਚੋਣ ਸਬੰਧੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਰਜਿ.) ਨੇ ਕੀਤੀ ਮੀਟਿੰਗ

Punjab Pharmacy State Council
ਸ੍ਰੀ ਫ਼ਤਹਿਗੜ੍ਹ ਸਾਹਿਬ : ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਐਚ ਐਸ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦਾ ਦਿ੍ਸ਼। ਤਸਵੀਰ: ਅਨਿਲ ਲੁਟਾਵਾ 

(ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। Punjab Pharmacy State Council : ਪੰਜਾਬ ਸੂਬੇ ਵਿੱਚ ਹੋ ਰਹੀਆਂ ਪੰਜਾਬ ਫਾਰਮੇਸੀ ਸਟੇਟ ਕਾਉਂਸਲ ਦੀਆਂ ਚੋਣਾਂ ਸਬੰਧੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਐਚ ਐਸ ਚੰਨੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ।ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਚੰਨੀ ਨੇ ਕਿਹਾ ਕਿ ਰਜਿਸਟਰਡ ਫਾਰਮਾਸਿਸਟ ਆਪਣੀ ਵੋਟ ਦੀ ਵਰਤੋਂ ਛੇ (6) ਉਮੀਦਵਾਰਾਂ ਦੀ ਚੋਣ ਲਈ ਕਰ ਸਕਦਾ ਹੈ। ਅੱਜ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਪੰਜਾਬ ਸਟੇਟ ਕੈਮਿਸ਼ਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਅਸ਼ੋਕ ਗੋਇਲ ਵੱਲੋਂ ਚੋਣਾਂ ‘ਚ ਉਤਾਰੇ ਗਏ ਛੇ ਉਮੀਦਵਾਰ ਰੀਤਮਹਿੰਦਰਜੀਤ ਸਿੰਘ, ਸੁਨੀਲ ਡਾਂਗ,ਪੰਕਜ ਗੁਪਤਾ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ ਨਾਰੰਗ ਅਤੇ ਸਤਿੰਦਰਪਾਲ ਸਿੰਘ ਸੰਧੂ ਹਨ ਦੀ ਮੱਦਦ ਕਰੇਗੀ।

ਇਹ ਵੀ ਪੜ੍ਹੋ: Haryana News : ਹਰਿਆਣਾ ’ਚ ਭਾਜਪਾ ਉਮੀਦਵਾਰ ਨੇ ਵਾਪਸ ਕੀਤੀ ਟਿਕਟ

ਇਸ ਮੌਕੇ ਪ੍ਰਧਾਨ ਚੰਨੀ ਨੇ ਸਾਰੇ ਰਜਿਸਟਰਡ ਫਰਮਾਸਿਸਟਾਂ ਨੂੰ ਬੇਨਤੀ ਕੀਤੀ ਕਿ ਉਹ ਅਪਣੀ ਵੋਟ ਦਾ ਇਸਤੇਮਾਲ ਇਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਕਰਨ ਤਾਂ ਜੋ ਫਾਰਮਾਸਿਸਟਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ਇਸ ਸਮੇਂ ਐਸੋਸੀਏਸ਼ਨ ਦੇ ਸਕੱਤਰ ਰਾਮ ਸਰੂਪ ਅਮਲੋਹ, ਸੁਖਬੀਰ ਸਿੰਘ ਪ੍ਰਧਾਨ ਸਰਕਲ ਅਮਲੋਹ, ਮਨਜੀਤ ਸਿੰਘ ਵਿੱਤ ਸਕੱਤਰ ਫ਼ਤਹਿਗੜ੍ਹ ਸਾਹਿਬ, ਸੁਰਿੰਦਰ ਸਿੰਘ ਪ੍ਰਧਾਨ ਚੁੰਨੀ ਬਡਾਲੀ, ਦਿਨੇਸ ਕੁਮਾਰ ਗੁਪਤਾ ਜੁਆਇੰਟ ਸਕੱਤਰ ਖਮਾਣੋ ਅਤੇ ਜਵਾਹਰ ਲਾਲ ਅਮਲੋਹ ਹਾਜਰ ਸਨ। Punjab Pharmacy State Council