ਮੈਦਾਨ ਗਿੱਲਾ ਹੋਣ ਕਾਰਨ ਟਾਸ ਤੱਕ ਨਹੀਂ ਹੋਇਆ | Afghanistan vs New Zealand
- ਪਹਿਲੇ ਦਿਨ ਦੀ ਖੇਡ ਵੀ ਹੋਈ ਸੀ ਮੀਂਹ ਕਾਰਨ ਰੱਦ
ਸਪੋਰਟਸ ਡੈਸਕ। Afghanistan vs New Zealand: ਅਫਗਾਨਿਸਤਾਨ ਤੇ ਨਿਊਜੀਲੈਂਡ ਵਿਚਕਾਰ ਖੇਡੇ ਜਾ ਰਹੇ ਇਕਲੌਤੇ ਟੈਸਟ ਦੇ ਦੂਜੇ ਦਿਨ ਵੀ ਖੇਡ ਵੀ ਮੈਦਾਨ ਗਿੱਲਾ ਹੋਣ ਕਾਰਨ ਰੱਦ ਕਰ ਦਿੱਤੀ ਗਈ ਹੈ। ਮੀਂਹ ਕਾਰਨ ਸੋਮਵਾਰ ਨੂੰ ਪਹਿਲੇ ਦਿਨ ਦੀ ਖੇਡ ਵੀ ਨਹੀਂ ਹੋ ਸਕੀ ਸੀ। ਅਜੇ ਤੱਕ ਮੈਚ ਦਾ ਟਾਸ ਵੀ ਨਹੀਂ ਹੋਇਆ ਹੈ। ਨਿਊਜੀਲੈਂਡ ਦੀ ਟੀਮ ਇਸ ਸਮੇਂ ਏਸ਼ੀਆ ਦੌਰੇ ’ਤੇ ਹੈ। ਟੀਮ ਅਫਗਾਨਿਸਤਾਨ ’ਚ ਇੱਕ ਟੈਸਟ ਤੋਂ ਬਾਅਦ ਸ਼੍ਰੀਲੰਕਾ ’ਚ 2 ਟੈਸਟ ਮੈਚਾਂ ਦੀ ਸੀਰੀਜ ਖੇਡੇਗੀ। ਫਿਰ 16 ਅਕਤੂਬਰ ਤੋਂ ਇਹ ਭਾਰਤ ’ਚ 3 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। Afghanistan vs New Zealand
Read This : Afghanistan vs New Zealand: ਵਿਸ਼ਵ ਕੱਪ ’ਚ ਇੱਕ ਹੋਰ ਉਲਟਫੇਰ, ਅਫਗਾਨਿਸਤਾਨ ਤੋਂ ਨਿਊਜੀਲੈਂਡ ਦੀ ਸ਼ਰਮਨਾਕ ਹਾਰ
ਪੂਰੀ ਰਾਤ ਮੀਂਹ ਪੈਣ ਕਾਰਨ ਮੈਦਾਨ ਦੀ ਹਾਲਤ ਖਰਾਬ
ਨੋਇਡਾ ’ਚ ਕੱਲ੍ਹ (ਸੋਮਵਾਰ) ਰਾਤ ਤੱਕ ਭਾਰੀ ਮੀਂਹ ਪਿਆ ਹੈ। ਇਸ ਕਾਰਨ ਅੱਜ ਆਊਟਫੀਲਡ ਦੀ ਹਾਲਤ ਬਹੁਤ ਖਰਾਬ ਰਹੀ। ਗਰਾਊਂਡਸਮੈਨ ਨੂੰ ਇਲੈਕਟ੍ਰਿਕ ਪੱਖੇ ਨਾਲ ਆਊਟਫੀਲਡ ਨੂੰ ਸੁਕਾਉਂਦੇ ਦੇਖਿਆ ਗਿਆ। ਕੁਝ ਥਾਵਾਂ ’ਤੇ ਆਊਟਫੀਲਡ ’ਤੇ ਨਕਲੀ ਘਾਹ ਵੀ ਲਾਇਆ ਗਿਆ ਸੀ ਪਰ ਇਹ ਵੀ ਕੰਮ ਨਹੀਂ ਆਇਆ। Afghanistan vs New Zealand
ਪਹਿਲੇ ਦਿਨ ਟਾਸ ਵੀ ਨਹੀਂ ਹੋ ਸਕਿਆ ਸੀ | Afghanistan vs New Zealand
ਇੱਥੋਂ ਤੱਕ ਕਿ ਮੀਂਹ ਕਾਰਨ ਇੱਕੋ-ਇੱਕ ਟੈਸਟ ਦੇ ਪਹਿਲੇ ਦਿਨ ਟਾਸ ਵੀ ਨਹੀਂ ਹੋ ਸਕੀ ਸੀ। ਸੋਮਵਾਰ ਨੂੰ ਰੁਕ-ਰੁਕ ਕੇ ਮੀਂਹ ਪਿਆ ਹੈ। ਅਜਿਹੇ ’ਚ ਆਊਟਫੀਲਡ ਗਿੱਲੇ ਹੋਣ ਕਾਰਨ ਪਹਿਲੇ ਦਿਨ ਦੀ ਖੇਡ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ।
ਨੋਇਡਾ ’ਚ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਪੈ ਰਿਹਾ ਹੈ ਮੀਂਹ
ਗ੍ਰੇਟਰ ਨੋਇਡਾ ’ਚ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਬੀਤੀ ਰਾਤ ਵੀ ਭਾਰੀ ਮੀਂਹ ਪਿਆ ਹੈ। ਗਰਾਊਂਡਸਮੈਨ ਸੁਪਰ ਸੁਪਰਚਾਰਜਰ ਦੀ ਮਦਦ ਨਾਲ ਗਰਾਊਂਡ ਦੀ ਮੁਰੰਮਤ ’ਚ ਰੁੱਝੇ ਹੋਏ ਸਨ।
ਅਫਗਾਨਿਸਤਾਨ ਦੇ ਇਬਰਾਹਿਮ ਜਦਰਾਨ ਇੱਕਲੌਤੇ ਮੈਚ ਤੋਂ ਬਾਹਰ
ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ ਇਬਰਾਹਿਮ ਜਾਦਰਾਨ ਨਿਊਜੀਲੈਂਡ ਖਿਲਾਫ ਇਸ ਇਕਲੌਤੇ ਟੈਸਟ ਤੋਂ ਬਾਹਰ ਹੋ ਗਏ ਹਨ। ਨੈੱਟ ’ਤੇ ਅਭਿਆਸ ਦੌਰਾਨ ਉਸ ਦੀ ਖੱਬੀ ਲੱਤ ’ਚ ਮੋਚ ਆ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਫਗਾਨਿਸਤਾਨ ਕ੍ਰਿਕੇਟ ਬੋਰਡ ਨੇ ਕਿਹਾ – ‘ਟੌਪ ਆਰਡਰ ਬੱਲੇਬਾਜ ਇਬਰਾਹਿਮ ਜਦਰਾਨ ਦੀ ਖੱਬੀ ਲੱਤ ’ਚ ਮੋਚ ਆਉਣ ਕਾਰਨ ਅਫਗਾਨਿਸਤਾਨ ਬਨਾਮ ਨਿਊਜੀਲੈਂਡ ਟੈਸਟ ਤੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਤੋਂ ਬਾਹਰ ਹੋ ਗਏ ਹਨ।
ਇੱਕਲੌਤੇ ਟੈਸਟ ਮੈਚ ਲਈ ਦੋਵੇਂ ਟੀਮਾਂ | Afghanistan vs New Zealand
ਨਿਊਜੀਲੈਂਡ : ਟਿਮ ਸਾਊਦੀ (ਕਪਤਾਨ), ਟਾਮ ਬਲੰਡਲ (ਵਿਕਟਕੀਪਰ), ਮਾਈਕਲ ਬ੍ਰੇਸਵੈੱਲ, ਡੇਵੋਨ ਕੌਨਵੇ, ਮੈਟ ਹੈਨਰੀ, ਟੌਮ ਲੈਥਮ (ਉਪ-ਕਪਤਾਨ), ਡੇਰਿਲ ਮਿਸ਼ੇਲ, ਵਿਲ ਓਰਕੇ, ਏਜਾਜ ਪਟੇਲ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਬੇਨ ਸੀਅਰਜ, ਕੇਨ ਵਿਲੀਅਮਸਨ, ਵਿਲ ਯੰਗ।
ਅਫਗਾਨਿਸਤਾਨ : ਹਸਮਤੁੱਲਾ ਸ਼ਾਹਿਦੀ (ਕਪਤਾਨ), ਰਿਆਜ ਹਸਨ, ਅਬਦੁਲ ਮਲਿਕ, ਰਹਿਮਤ ਸ਼ਾਹ, ਬਹੀਰ ਸ਼ਾਹ ਮਹਿਬੂਬ, ਇਕਰਾਮ ਅਲੀ ਖਿਲ (ਵਿਕੇਟਕੀਪਰ), ਸਾਹਿਦੁੱਲਾ ਕਮਾਲ, ਅਫਸਰ ਜਾਜਈ (ਵਿਕੇਟ), ਅਜਮਤੁੱਲਾ ਓਮਰਜਈ, ਜ਼ਿਆ ਉਰ ਰਹਿਮਾਨ ਅਕਬਰ, ਸਮਸ ਉਰ ਰਹਿਮਾਨ, ਕਾਇਸ ਅਹਿਮਦ, ਜਹੀਰ ਖਾਨ, ਨਿਜਾਤ ਮਸੂਦ, ਖਲੀਲ ਅਹਿਮਦ।