Patiala Murder Case: ਪੁਲਿਸ ਨੇ 24 ਘੰਟੇ ਦੇ ਅੰਦਰ ਕਾਬੂ ਕੀਤੇ ਮੁਲਜ਼ਮ, ਕਰਨ ਦਾ ਚਾਕੂ ਮਾਰ ਕੇ ਕੀਤਾ ਸੀ ਕਤਲ

Patiala Murder Case
ਪਟਿਆਲਾ : ਐਸਐਸਪੀ ਡਾ. ਨਾਨਕ ਸਿੰਘ ਫੜੇ ਗਏ ਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ।

ਪੁਲਿਸ ਨੇ ਕਤਲ ਮਾਮਲੇ ਵਿੱਚ 5 ਮੁਲਜ਼ਮ ਗ੍ਰਿਫ਼ਤਾਰ, ਮੋਟਰਸਾਇਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Patiala Murder Case: ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕੀਤੇ ਕਤਲ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤੇ ਦੋ ਮੋਟਰਸਾਇਕਲ, ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦਾ ਪਹਿਲਾ ਵੀ ਅਪਰਾਧਿਕ ਪਿਛੋਕੜ ਹੈ।

ਇਹ ਵੀ ਪੜ੍ਹੋ: Cab Drivers Strike: ਟਰਾਈਸਿਟੀ ’ਚ ਕੈਬ ਡਰਾਈਵਰਾਂ ਦੀ ਹੜਤਾਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਆਦਰਸ ਨਗਰ ਵਿਖੇ ਮ੍ਰਿਤਕ ਕਰਨ ਉਮਰ 23 ਸਾਲ ਪੁੱਤਰ ਓਮ ਪ੍ਰਕਾਸ਼ ਵਾਸੀ ਬਾਬੂ ਸਿੰਘ ਕਲੋਨੀ ਆਪਣੇ ਦੋਸਤ ਵਿਸ਼ਾਲ ਕੁਮਾਰ ਨਾਲ ਮੋਟਰਸਾਇਕਲ ’ਤੇ ਘਰ ਨੂੰ ਆਉਂਦੇ ਸਮੇਂ ਅੰਸਵੇਦ ਉਰਫ ਸੁੱਚਾ ਅੰਸ ਨੇ ਆਪਣੇ ਹੋਰ ਸਾਥੀਆਂ ਨਾਲ ਰਲਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਇਸ ਸਬੰਧੀ ਐਸਪੀ ਸਿਟੀ ਸਰਫ਼ਰਾਜ ਆਲਮ, ਡੀਐਸਪੀ ਡੀ ਗੁਰਦੇਵ ਸਿੰਘ ਧਾਲੀਵਾਲ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਅਤੇ ਇੰਸਪੈਕਟਰ   ਅੰਮ੍ਰਿਤਵੀਰ ਸਿੰਘ ਚਹਿਲ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਰੇਡਾਂ ਕੀਤੀਆਂ ਗਈਆਂ।

ਵਾਰਦਾਤ ਵਿੱਚ ਵਰਤੇ 2 ਮੋਟਰਸਾਇਕਲ ਅਤੇ 2 ਤੇਜ਼ਧਾਰ ਹਥਿਆਰ (ਛੂਰੇ) ਬਰਾਮਦ

ਇਸ ਦੌਰਾਨ ਯੁਵਰਾਜ ਸਿੰਘ ਯੁਵੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਕਾਲਵਾ ਪਟਿਆਲਾ ਅਤੇ ਅਮਨਮੀਤ ਸਿੰਘ ਅਮਨ ਪੁੱਤਰ ਜਸਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮੁਲਜ਼ਮ ਅੰਸਵੇਦ ਪੁੱਤਰ ਅਸੋਕ ਕੁਮਾਰ ਵਾਸੀ ਹਾਜੀਮਾਜਰਾ ਥਾਣਾ ਪਸਿਆਣਾ, ਤਰੁਨਕਾਰਪਾਲ ਸਿੰਘ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਅਤੇ ਜੁੂਵੇਨਾਇਲ ਨੂੰ ਵੀ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੇ 2 ਮੋਟਰਸਾਇਕਲ ਅਤੇ 2 ਤੇਜ਼ਧਾਰ ਹਥਿਆਰ (ਛੂਰੇ) ਬਰਾਮਦ ਕੀਤੇ ਗਏ ਹਨ। Patiala Murder Case

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਕਰਨ ਅਤੇ ਗ੍ਰਿਫਤਾਰ ਅੰਸਵੇਦ ਉਰਫ ਸੁੱਚਾ ਦਾ ਆਪਸ ਵਿੱਚ ਕਿਸੇ ਲੜਕੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਆਪਸ ਵਿੱਚ ਝਗੜਾ ਚੱਲਦਾ ਆ ਰਿਹਾ ਸੀ ਜਿਸ ਦੇ ਚੱਲਦੇ ਹੀ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਪਹਿਲਾ ਬਹਾਦਰਗੜ੍ਹ ਕਸਬਾ ਤੋਂ ਇਕ ਰਾਹਗੀਰ ਕੋਲੋਂ ਤੇਜ਼ਧਾਰ ਹਥਿਆਰਾਂ ਨਾਲ ਸੱਟ ਮਾਰਨ ਦਾ ਡਰ ਦੇ ਕੇ ਉਸ ਦਾ ਮੋਟਰਸਾਇਕਲ ਦੀ ਖੋਹ ਕੀਤੀ ਸੀ ਫਿਰ ਆਪਣੇ ਸਾਥੀਆਂ ਨਾਲ ਰਲਕੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਕਾਬੂ ਕੀਤੇ ਮੁਲਜ਼ਮਾਂ ਵਿਰੁੱਧ ਪਹਿਲਾ ਵੀ ਇਰਾਦਾ ਕਤਲ ਅਤੇ ਲੁੱਟਖੋਹ ਆਦਿ ਮੁਕੱਦਮੇ ਦਰਜ ਹਨ ਜਿੰਨਾ ਵਿੱਚ ਅੰਸਵੇਦ ਉਰਫ ਸੁੱਚਾ ਅੰਸ਼ ਦੇ ਖਿਲਾਫ ਇਰਾਦਾ ਕਤਲ ਅਤੇ ਸਨੈਚਿੰਗ ਲੁੱਟਖੋਹ ਦੇ 2 ਮੁਕੱਦਮੇ, ਤਰੁਨਕਾਰਪਾਲ ਸਿੰਘ ਅਤੇ ਅਮਨਮੀਤ ਸਿੰਘ ਉਰਫ ਅਮਨ ਦੇ ਖਿਲਾਫ ਇੱਕ-ਇੱਕ ਮੁਕੱਦਮਾ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ। ਗਿ੍ਰਫਤਾਰ ਕੀਤੇ ਮੁਲਾਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।