ਡੀ ਸਿਲਵਾ ਤੇ ਕਮਿੰਡੂ ਦੇ ਅਰਧਸੈਂਕੜੇ
- ਹਲ ਤੇ ਸਟੋਨ ਨੂੰ ਮਿਲੀਆਂ 3-3 ਵਿਕਟਾਂ
ਸਪੋਰਟਸ ਡੈਸਕ। ENG vs SL: ਇੰਗਲੈਂਡ ਤੇ ਸ਼੍ਰੀਲੰਕਾ ਵਿਚਕਾਰ ਟੈਸਟ ਸੀਰੀਜ ਦਾ ਤੀਜਾ ਮੈਚ ਲੰਡਨ ਦੇ ਓਵਲ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ ’ਚ 263 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇੰਗਲੈਂਡ ਨੇ ਪਹਿਲੀ ਪਾਰੀ ’ਚ 325 ਦੌੜਾਂ ਬਣਾਈਆਂ ਸਨ, ਇਸ ਲਈ ਉਸ ਨੂੰ 62 ਦੌੜਾਂ ਦੀ ਲੀਡ ਮਿਲ ਗਈ ਹੈ। ਸ਼੍ਰੀਲੰਕਾ ਲਈ ਪਹਿਲੀ ਪਾਰੀ ’ਚ ਪਥੁਮ ਨਿਸਾਂਕਾ ਨੇ 64 ਦੌੜਾਂ, ਕਪਤਾਨ ਧਨੰਜੇ ਡੀ ਸਿਲਵਾ ਨੇ 69 ਦੌੜਾਂ ਤੇ ਕਮਿੰਦੂ ਮੈਂਡਿਸ ਨੇ 64 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਡੈਬਿਊ ਕਰ ਰਹੇ ਜੋਸ਼ ਹੱਲ ਤੇ ਓਲੀ ਸਟੋਨ ਨੇ 3-3 ਵਿਕਟਾਂ ਲਈਆਂ। ਇੰਗਲੈਂਡ 3 ਟੈਸਟ ਮੈਚਾਂ ਦੀ ਸੀਰੀਜ ’ਚ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਸੀਰੀਜ਼ ’ਚ 2-0 ਨਾਲ ਅੱਗੇ ਹੈ। ENG vs SL
Read This : ENG vs SL: 147 ਸਾਲਾਂ ਦੇ ਟੈਸਟ ਕ੍ਰਿਕੇਟ ਇਤਿਹਾਸ ’ਚ ਚਮਕਿਆ ਇਹ ਬੱਲੇਬਾਜ਼ ਦਾ ਨਾਂਅ, ਪਹਿਲੀ ਵਾਰ ਬਣਿਆ ਇਹ ਵੱਡਾ ਰਿਕਾਰਡ
ਤੀਜੇ ਦਿਨ ਸ਼੍ਰੀਲੰਕਾਈ ਟੀਮ ਦੀ ਖਰਾਬ ਸ਼ੁਰੂਆਤ | ENG vs SL
ਸ਼੍ਰੀਲੰਕਾ ਨੇ ਤੀਜੇ ਦਿਨ ਆਪਣੀ ਪਹਿਲੀ ਪਾਰੀ 211/5 ਦੇ ਸਕੋਰ ਨਾਲ ਅੱਗੇ ਵਧਾਈ। ਡੀ ਸਿਲਵਾ 64 ਤੇ ਮੈਂਡਿਸ 54 ਦੌੜਾਂ ਬਣਾ ਕੇ ਨਾਬਾਦ ਪਰਤੇ। ਦੋਵੇਂ ਜ਼ਿਆਦਾ ਦੇਰ ਟਿਕ ਨਹੀਂ ਸਕੇ, ਡੀ ਸਿਲਵਾ 69 ਦੌੜਾਂ ਬਣਾ ਕੇ ਤੇ ਮੈਂਡਿਸ 64 ਦੌੜਾਂ ਬਣਾ ਕੇ ਆਊਟ ਹੋ ਗਏ। ਅਖੀਰ ’ਚ ਮਿਲਾਨ ਰਤਨਾਇਕ 7, ਲਾਹਿਰੂ ਕੁਮਾਰਾ 5 ਤੇ ਅਸਿਥਾ ਫਰਨਾਂਡੋ 11 ਦੌੜਾਂ ਹੀ ਬਣਾ ਸਕੇ। ਵਿਸ਼ਵਾ ਫਰਨਾਂਡੋ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇੰਗਲੈਂਡ ਵੱਲੋਂ ਡੈਬਿਊ ਕਰਨ ਵਾਲੇ ਜੋਸ਼ ਹੱਲ ਤੇ ਓਲੀ ਸਟੋਨ ਨੇ 3-3 ਵਿਕਟਾਂ ਲਈਆਂ। ਕ੍ਰਿਸ ਵੋਕਸ ਨੂੰ 2 ਤੇ ਸਪਿਨਰ ਸ਼ੋਏਬ ਬਸ਼ੀਰ ਨੂੰ 1 ਵਿਕਟ ਮਿਲੀ। ਇੱਕ ਬੱਲੇਬਾਜ ਰਨ ਆਊਟ ਵੀ ਹੋਇਆ। ਦੱਸ ਦੇਈਏ ਕਿ ਡੈਬਿਊ ਕਰਨ ਵਾਲੇ ਜੋਸ਼ ਹੱਲ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਵੁੱਡ ਕੁਹਣੀ ਦੀ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ENG vs SL