Weather Alert: ਮੌਸਮ ਡੈਸਕ (ਸੰਦੀਪ ਸਿੰਹਮਾਰ)। ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ’ਚ ਮਾਨਸੂਨ ਮੁੜ ਸਰਗਰਮ ਨਜਰ ਆ ਰਿਹਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਵੀ ਮੌਸਮ ਬਦਲਦਾ ਰਹੇਗਾ। 12 ਸਤੰਬਰ ਤੱਕ ਉੱਤਰੀ ਭਾਰਤ ’ਚ ਕਦੇ ਹਲਕੀ ਤੇ ਕਦੇ ਭਾਰੀ ਬਾਰਿਸ਼ ਜਾਰੀ ਰਹੇਗੀ। ਹਾਲਾਂਕਿ, ਦਿੱਲੀ-ਐਨਸੀਆਰ ਦੇ ਕਈ ਖੇਤਰਾਂ ’ਚ ਦਿਨ ਵੇਲੇ ਨਮੀ ਵਾਲੀ ਗਰਮੀ ਜਾਰੀ ਹੈ।
ਪਰ ਸ਼ੁੱਕਰਵਾਰ ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਬਾਰਿਸ਼ ਕਾਰਨ ਦਿੱਲੀ ਦੀ ਹਾਲਤ ਇੱਕ ਵਾਰ ਫਿਰ ਖਰਾਬ ਹੋ ਗਈ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ’ਚ ਵੀ ਦਿੱਲੀ ’ਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ’ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ’ਚ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਆਈਐਮਡੀ ਮੁਤਾਬਕ ਦਿੱਲੀ ਤੇ ਆਸਪਾਸ ਦੇ ਸੂਬਿਆਂ ’ਚ 12 ਸਤੰਬਰ ਤੱਕ ਮੀਂਹ ਜਾਰੀ ਰਹੇਗਾ। ਹਾਲਾਂਕਿ ਸ਼ੁੱਕਰਵਾਰ ਤੋਂ ਬਾਰਿਸ਼ ਦੀ ਤੀਬਰਤਾ ’ਚ ਕਮੀ ਵੇਖਣ ਨੂੰ ਮਿਲ ਸਕਦੀ ਹੈ। ਪਰ ਇਸ ਹਫਤੇ ਭਰ ਮੀਂਹ ਪੈਣਾ ਜਾਰੀ ਰਹੇਗਾ। Weather Alert
ਗਾਜੀਆਬਾਦ ਤੇ ਨੋਇਡਾ ’ਚ ਮੌਸਮ ਦਾ ਹਾਲ | Weather Alert
ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਹਲਕੀ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਰਾਤ ਨੂੰ ਨੋਇਡਾ ’ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਇਸ ਤੋਂ ਬਾਅਦ ਮੀਂਹ ਦੀ ਤੀਬਰਤਾ ਘੱਟ ਜਾਵੇਗੀ ਤੇ ਤਾਪਮਾਨ ’ਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਆਈਐਮਡੀ ਅਨੁਸਾਰ ਇਸ ਪੂਰੇ ਹਫਤੇ ਨੋਇਡਾ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 35 ਤੋਂ 37 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਤੇ ਘੱਟੋ-ਘੱਟ ਤਾਪਮਾਨ 26 ਤੋਂ 27 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਗਾਜੀਆਬਾਦ ’ਚ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਗਾਜੀਆਬਾਦ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। Weather Alert
ਹਰਿਆਣਾ ’ਚ 11 ਫੀਸਦੀ ਘੱਟ ਮੀਂਹ, 14 ਜ਼ਿਲ੍ਹਿਆਂ ’ਚ ਘੱਟ ਹੋਈ ਬਾਰਿਸ਼ | Weather Alert
ਮੌਨਸੂਨ ਟ੍ਰਾਫ ਦੇ ਉੱਤਰ ਵੱਲ ਆਮ ਸਥਿਤੀਆਂ ਵਿੱਚ ਪਰਤਣ ਨਾਲ, ਹਰਿਆਣਾ ਸੂਬੇ ਸਮੇਤ ਉੱਤਰੀ ਭਾਰਤ ’ਚ ਪਿਛਲੇ ਤਿੰਨ ਦਿਨਾਂ ਤੋਂ ਮਾਨਸੂਨ ਦੀ ਬਾਰਿਸ਼ ਦੀਆਂ ਗਤੀਵਿਧੀਆਂ ’ਚ ਲਗਾਤਾਰ ਵਾਧਾ ਹੋਇਆ ਹੈ। ਭਾਰਤ ਦੇ ਮੌਸਮ ਵਿਭਾਗ ਵੱਲੋਂ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ 1 ਜੂਨ ਤੋਂ 5 ਸਤੰਬਰ ਤੱਕ ਹਰਿਆਣਾ ਸੂਬੇ ’ਚ 332.1 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਹੈ, ਜੋ ਕਿ 374.3 ਮਿਲੀਮੀਟਰ ਦੀ ਆਮ ਵਰਖਾ ਨਾਲੋਂ 11 ਫੀਸਦੀ ਘੱਟ ਹੋਈ ਹੈ। ਹੁਣ ਤੱਕ ਦੇ ਅੰਕੜਿਆਂ ਦਾ ਅਧਿਐਨ ਦਰਸ਼ਾਉਂਦਾ ਹੈ ਕਿ ਸੂਬੇ ਦੇ 14 ਜ਼ਿਲ੍ਹਿਆਂ ’ਚ ਆਮ ਨਾਲੋਂ ਘੱਟ ਮੀਂਹ ਪਿਆ ਹੈ।
ਅਜਿਹਾ ਰਹੇਗਾ ਹੁਣ ਮੌਸਮ | Weather Alert
ਮੌਨਸੂਨ ਟ੍ਰਫ ਦੀ ਅਕਸ਼ੈ ਰੇਖਾ ਉੱਤਰ ਵੱਲ ਆਮ ਸਥਿਤੀ ਵਿੱਚ ਹੋਣ ਕਾਰਨ ਮਾਨਸੂਨ ’ਚ ਸਰਗਰਮੀ ਅਗਲੇ ਦੋ ਦਿਨ 7 ਸਤੰਬਰ ਤੱਕ ਜਾਰੀ ਰਹੇਗੀ ਤੇ 6 ਅਤੇ 7 ਸਤੰਬਰ ਨੂੰ ਸੂਬੇ ਦੇ ਜ਼ਿਆਦਾਤਰ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਰ 8 ਸਤੰਬਰ ਤੋਂ ਮਾਨਸੂਨ ਦੀ ਗਤੀਵਿਧੀ ’ਚ ਮਾਮੂਲੀ ਕਮੀ ਆਉਣ ਦੀ ਸੰਭਾਵਨਾ ਕਾਰਨ 8 ਸਤੰਬਰ ਤੋਂ 12 ਸਤੰਬਰ ਤੱਕ ਸੂਬੇ ਦੇ ਉੱਤਰੀ ਤੇ ਦੱਖਣੀ ਜ਼ਿਲ੍ਹਿਆਂ ’ਚ ਮੌਸਮ ’ਚ ਤਬਦੀਲੀ ਆਉਣ ਦੀ ਸੰਭਾਵਨਾ ਹੈ ਤੇ ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਹਰਿਆਣਾ ’ਚ ਅੰਸ਼ਕ ਬੱਦਲ ਛਾਏ ਰਹਿਣ ਤੇ ਕੁਝ ਥਾਵਾਂ ’ਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਦਿਨ ਦੇ ਤਾਪਮਾਨ ’ਚ ਮਾਮੂਲੀ ਵਾਧਾ ਤੇ ਵਾਯੂਮੰਡਲ ’ਚ ਨਮੀ ’ਚ ਕਮੀ ਆਉਣ ਦੀ ਸੰਭਾਵਨਾ ਹੈ। Weather Alert