ਸਰਕਾਰੀ ਹਸਪਤਾਲ ‘ਚ ਵਿਭਾਗ ਨੇ ਲਗਾਇਆ ਚਿਤਾਵਨੀ ਬੋਰਡ
ਸੱਚ ਕਹੂੰ ਨਿਊਜ਼, ਟੋਹਾਣਾ: ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਦੁਰਵਿਵਹਾਰ ਤੇ ਹੱਥੋਪਾਈ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਵਿਭਾਗ ਨੇ ਸਖ਼ਤੀ ਦਿਖਾਉਂਦੇ ਹੋਏ ਸਰਕਾਰੀ ਹਸਪਤਾਲਾਂ ‘ਚ ਇਸ ਨਾਲ ਸਬੰਧਿਤ ਬੋਰਡ ਲਗਵਾ ਦਿੱਤੇ ਹਨ ਜਿਸ ‘ਚ ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਹੱਥੋਂ ਪਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਗੱਲ ਕਹੀ ਗਈ ਹੈ
ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਟੋਹਾਣਾ ‘ਚ ਵੀ ਵਿਭਾਗ ਵੱਲੋਂ ਚਿਤਾਵਨੀ ਬੋਰਡ ਲਗਵਾਇਆ ਗਿਆ ਹੈ ਬੋਰਡ ‘ਚ ਸਾਫ਼ ਲਿਖਿਆ ਹੈ ਕਿ 2009 ਦੇ ਹਰਿਆਣਾ ਐਕਟ ਨੰ: 14 ਅਨੁਸਾਰ ਹਸਪਤਾਲ ਕੰਪਲੈਕਸ ‘ਚ ਜੇ ਕੋਈ ਵੀ ਵਿਅਕਤੀ ਕਿਸੇ ਡਾਕਟਰ ਜਾਂ ਡਾਕਟਰ ਦੇ ਕੰਮ ‘ਚ ਵਿਘਣ ਪਾਉਂਦਾ ਹੈ ਜਾਂ ਡਾਕਟਰ ਨਾਲ ਹੱਥੋਪਾਈ, ਦੁਰਵਿਵਹਾਰ ਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਦਾ ਹੈ ਤਾਂ ਅਜਿਹੇ ਵਿਅਕਤੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ
ਇਸ ਤਰ੍ਹਾਂ ਦੇ ਮੁਲਜ਼ਮ ਨੂੰ ਐਕਟ 14 ਅਨੁਸਾਰ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਇਹ ਅਪਰਾਧ ਗੈਰ ਜ਼ਮਾਨਤੀ ਹੈ ਦੱਸਣਯੋਗ ਹੈ ਕਿ ਟੋਹਾਣਾ ਦੇ ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਦੁਰਵਿਵਹਾਰ ਤੇ ਹੱਥੋਪਾਈ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ ਜਿਸ ਕਾਰਨ ਹਸਪਤਾਲ ਸਟਾਫ ‘ਚ ਭਾਰੀ ਰੋਸ ਸੀ ਇਸਦੇ ਚੱਲਦਿਆਂ ਹਸਪਤਾਲ ‘ਚ ਬੋਰਡ ਲਗਾਏ ਗਏ ਹਨ
ਕੀ ਕਹਿੰਦੇ ਹਨ ਐੱਸਐੱਮਓ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਐੱਮਐੱਸਓ ਡਾ. ਸਤੀਸ਼ ਗਰਗ ਨੇ ਦੱਸਿਆ ਕਿ ਉੱਪਰੋਂ ਵਿਭਾਗ ਵੱਲੋਂ ਚਿਤਾਵਨੀ ਬੈਨਰ ਲਗਾਏ ਗਏ ਹਨ ਜਿਸ ‘ਚ ਮੁਲਜ਼ਮ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਲੱਗੇ ਕੈਮਰਿਆਂ ਦੀ ਮੱਦਦ ਨਾਲ ਹਸਪਤਾਲ ‘ਚ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਮੁਲਜ਼ਮ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ