Punjab News: ਪੁਲਿਸ ਵੱਲੋਂ ਮੋਟਰਸਾਇਕਲ ਚੋਰ ਗਿਰੋਹ ਦੇ 4 ਮੈਂਬਰ ਕਾਬੂ

Punjab News
ਬਠਿੰਡਾ : ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਮੁਲਜ਼ਮ ਪੁਲਿਸ ਪਾਰਟੀ ਨਾਲ। ਤਸਵੀਰ : ਸੱਚ ਕਹੂੰ ਨਿਊਜ਼

ਪੁਲਿਸ ਨੇ 22 ਮੋਟਰਸਾਇਕਲ ਬਰਾਮਦ ਕਰਵਾਏ | Punjab News

(ਸੁਖਜੀਤ ਮਾਨ) ਬਠਿੰਡਾ। Punjab News: ਬਠਿੰਡਾ ਪੁਲਿਸ ਨੇ ਮੋਟਰਸਾਇਕਲ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ 22 ਕਰਕੇ ਮੋਟਰਸਾਇਕਲ ਬਰਾਮਦ ਕਰਵਾਏ ਹਨ । ਇਸ ਸਬੰਧ ਵਿੱਚ 2 ਸਤੰਬਰ ਨੂੰ ਥਾਣਾ ਨਥਾਣਾ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਿਕ ਸੀ.ਆਈ.ਏ-1 ਬਠਿੰਡਾ ਦੀ ਟੀਮ ਕੋਲ 2 ਸਤੰਬਰ ਨੂੰ ਮੁਖਬਰੀ ਹੋਈ ਸੀ ਕਿ ਬਲਵਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਮੇਲ ਸਿੰਘ ਵਾਸੀ ਠੁੱਲੀਵਾਲ ਜਿਲ੍ਹਾ ਬਰਨਾਲਾ ਹਾਲ ਅਬਾਦ ਨੇੜੇ ਪਸ਼ੂਆ ਦਾ ਹਸਪਤਾਲ ਭੁੱਚੋ ਮੰਡੀ ਬਠਿੰਡਾ, ਸੁਖਵਿੰਦਰ ਕੁਮਾਰ ਉਰਫ ਸ਼ਰਮਾ ਪੁੱਤਰ ਵਿਸ਼ਨੂੰ ਦੱਤ ਵਾਸੀ ਪੱਤੀ ਜੱਸਾ ਮੱਸਾ,ਪਿੰਡ ਰਾਮਪੁਰਾ ਜ਼ਿਲ੍ਹਾ ਬਠਿੰਡਾ ਜੋ ਕਿ ਸ਼ਹਿਰ ਬਠਿੰਡਾ ਅਤੇ ਆਸ-ਪਾਸ ਦੇ ਏਰੀਆ ਵਿਚੋਂ ਐਕਟਿਵਾ/ਮੋਟਰ ਸਾਈਕਲ ਚੋਰੀ ਕਰਦੇ ਹਨ ਅਤੇ ਚੋਰੀ ਕੀਤੇ ਵਹੀਕਲ ਆਪਣੀ ਵਰਤੋਂ ਲਈ ਰੱਖਦੇ ਹਨ।

ਇਹ ਵੀ ਪੜ੍ਹੋ: Raja Warring: ਪਹਿਲੀਆਂ 300 ਯੂਨਿਟਾਂ ਮੁਫ਼ਤ ਤੇ ਬਾਕੀਆਂ ’ਚ ਭਾਰੀ ਵਾਧਾ ਕਰਕੇ ‘ਆਪ’ ਦੇ ਰਹੀ ਧੋਖਾ: ਰਾਜਾ ਵੜਿੰਗ

ਇਸ ਅਧਾਰ ’ਤੇ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਬਲਵਿੰਦਰ ਸਿੰਘ ਉਰਫ ਗੁਰੀ ਅਤੇ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਨੂੰ ਕਾਬੂ ਕਰਕੇ ਉਹਨਾਂ ਕੋਲੋਂ 01 ਮੋਟਰਸਾਇਕਲ ਹੀਰੋ ਬਰਾਮਦ ਕਰਵਾਇਆ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਦੱਸਣ ਮੁਤਾਬਿਕ ਪਸ਼ੂ ਹਸਪਤਾਲ ਭੁੱਚੋ ਮੰਡੀ ਤੋਂ ਇੱਕ ਮਕਾਨ ਵਿੱਚੋ 09 ਹੋਰ ਚੋਰੀ ਕੀਤੇ ਮੋਟਰਸਾਈਕਲ ਵੱਖ-ਵੱਖ ਮਾਰਕਾ ਬ੍ਰਾਮਦ ਕੁੱਲ- 10 ਮੋਟਰਸਾਇਕਲ ਕੀਤੇ ਗਏ। ਬਲਵਿੰਦਰ ਸਿੰਘ ਉਰਫ ਗੁਰੀ ਅਤੇ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਅਦਾਲਤ ‘ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ। Punjab News

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੋਟਰਸਾਇਕਲ ਚੋਰੀ ਕਰਨ ਸਮੇਂ ਬਲਵਿੰਦਰ ਸਿੰਘ ਉਰਫ ਗੁਰੀ ਦੇ ਨਾਲ ਗੁਰਤੇਜ ਸਿੰਘ ਉਰਫ ਗੁਰਾ ਉਰਫ ਰਾਜੂ ਪੁੱਤਰ ਟੱਲਾ ਸਿੰਘ ਵਾਸੀ ਪਿੰਡ ਚਨਾਰਥਲ ਜ਼ਿਲਾ ਬਠਿੰਡਾ ਅਤੇ ਰਾਕੇਸ਼ ਕੁਮਾਰ ਉਰਫ ਨੰਨਾ ਪੁੱਤਰ ਓਮ ਪ੍ਰਕਾਸ਼ ਵਾਰਡ ਨੰ- 5 ਭੁੱਚੋ ਮੰਡੀ ਜ਼ਿਲਾ- ਬਠਿੰਡਾ ਵੀ ਨਾਲ ਹੁੰਦੇ ਸਨ,ਜਿਸਦੇ ਅਧਾਰ ਤੇ ਗੁਰਤੇਜ ਸਿੰਘ ਉਰਫ ਗੁਰਾ ਉਰਫ ਰਾਜੂ ਅਤੇ ਰਾਕੇਸ਼ ਕੁਮਾਰ ਉਰਫ ਨੰਨਾ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਮੁਕੱਦਮੇ ਵਿੱਚ ਵਾਧਾ ਜ਼ੁਰਮ 3 (5) ਬੀ. ਐਨ. ਐਸ. ਦਾ ਵੀ ਕੀਤਾ ਗਿਆ। ਤਫਤੀਸ਼ ਦੌਰਾਨ ਬਲਵਿੰਦਰ ਸਿੰਘ ਉਰਫ ਗੁਰੀ ਦੀ ਸ਼ਨਾਖਤ ਦੇ ਅਧਾਰ ਤੇ ਗੁਰਤੇਜ ਸਿੰਘ ਉਰਫ ਗੁਰਾ ਉਰਫ ਰਾਜੂ ਅਤੇ ਰਾਕੇਸ਼ ਕੁਮਾਰ ਉਰਫ ਨੰਨਾ ਨੂੰ 4 ਸਤੰਬਰ ਨੂੰ ਭੁੱਚੋ- ਬੇਗਾ ਰੋਡ (ਮੇਨ ਬਠਿੰਡਾ- ਚੰਡੀਗੜ੍ਹ ਰੋਡ ਤੋਂ ਕਰੀਬ 500 ਮੀਟਰ ਪਿੱਛੇ) ਤੋਂ ਗ੍ਰਿਫਤਾਰ ਕੀਤਾ ਗਿਆ । Punjab News

ਗੁਰਤੇਜ ਸਿੰਘ ਉਰਫ ਗੁਰਾ ਅਤੇ ਰਾਕੇਸ਼ ਕੁਮਾਰ ਉਰਫ ਨੰਨਾ ਵੱਲੋਂ ਅਲੱਗ-ਅਲੱਗ ਜਗ੍ਹਾ ਤੋਂ ਚੋਰੀ ਕੀਤੇ ਮੋਟਰਸਾਇਕਲ ਬੇਗਾ ਰੋਡ ਵਾਰਡ ਨੰਬਰ-05, ਗਲੀ ਨੰ-05 ਵਿੱਚ ਆਪਣੇ ਮਕਾਨ ਦੇ ਕੁਝ ਅੰਦਰ ਅਤੇ ਕੁਝ ਬਾਹਰ ਗਲੀ ਵਾਲੀ ਜਗ੍ਹਾ ਤੋਂ ਚੋਰੀ ਕੀਤੇ 12 ਮੋਟਰਸਾਇਕਲ ਬਰਾਮਦ ਕਰਵਾਏ ਹਨ। ਇਹਨਾਂ ਮੁਲਜ਼ਮਾਂ ਵੱਲੋਂ ਜਿਆਦਾਤਰ ਮੋਟਰਸਾਇਕਲ ਬਠਿੰਡਾ ਸ਼ਹਿਰ ਅਤੇ ਬਰਨਾਲਾ ਸ਼ਹਿਰ ਦੇ ਇਲਾਕਿਆਂ ਵਿੱਚੋਂ ਚੋਰੀ ਕੀਤੇ ਜਾਂਦੇ ਸਨ।

Punjab News