Punjab News: ਰਾਜਪਾਲ ਮਿੱਢਾ ਇੰਸਾਂ ਦਾ ‘ਜਵੇਲਜ਼ ਆਫ ਪੰਜਾਬ’ ਐਵਾਰਡ ਨਾਲ ਸਨਮਾਨ

Punjab News
 ਮੰਤਰੀ ਨਿਤਿਨ ਗਡਕਰੀ 21ਵੀਂ ਸੈਂਕਚੁਅਰੀ ਐਨਵਾਇਨਰੋ ਇੰਜੀਨੀਅਰਜ਼ ਦੇ ਐਮਡੀ ਰਾਜਪਾਲ ਮਿੱਢਾ ਇੰਸਾਂ ਨੂੰ ਸਨਮਾਨਿਤ ਕਰਦੇ ਹੋਏ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਸਨਮਾਨਿਤ | Punjab News

(ਐੱਮ ਕੇ ਸ਼ਾਇਨਾ) ਚੰਡੀਗੜ੍ਹ। Punjab News: 21ਵੀਂ ਸੈਂਕਚੁਰੀ ਇਨਵਾਇਰੋ ਇੰਜੀਨੀਅਰਜ਼ ਦੇ ਐਮਡੀ ਰਾਜਪਾਲ ਮਿੱਡਾ ਇੰਸਾਂ ਨੂੰ ‘ਜਵੇਲਜ਼ ਆਫ਼ ਪੰਜਾਬ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਵਿਸ਼ੇਸ਼ ਸਨਮਾਨ ਉਨ੍ਹਾਂ ਸ਼ਖ਼ਸੀਅਤਾਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਪੰਜਾਬ ਦੇ ਵਾਤਾਵਰਨ, ਸਮਾਜਿਕ, ਸੱਭਿਆਚਾਰਕ, ਵਿੱਦਿਅਕ ਤਾਣੇ-ਬਾਣੇ ’ਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਨੂੰ ਇਹ ਸਨਮਾਨ ਭਾਰਤ ਦੇ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਵੱਲੋਂ ਦਿੱਤਾ ਗਿਆ।

ਇਹ ਵੀ ਪੜ੍ਹੋ: Ludhiana News: ਡਾ. ਅਮਰਜੀਤ ਕੌਰ ਨੇ ਜ਼ਿਲ੍ਹਾ ਸਿਹਤ ਅਫਸਰ ਵਜੋਂ ਅਹੁਦਾ ਸੰਭਾਲਿਆ

ਐਵਾਰਡ ਸਮਾਗਮ ਐਸਵੀਪੀ ਗਰੁੱਪ ਅਤੇ ਦੈਨਿਕ ਭਾਸਕਰ ਦੁਆਰਾ ਕਰਵਾਇਆ ਗਿਆ। ਐਮਡੀ ਰਾਜਪਾਲ ਮਿੱਢਾ ਇੰਸਾਂ ਦੀ ਅਗਵਾਈ ਵਿੱਚ 21ਵੀਂ ਸੈਂਕਚੁਅਰੀ ਐਨਵਾਇਨਰੋ ਇੰਜਨੀਅਰਜ਼ ਕੰਪਨੀ ਨੇ ਸ਼ਾਨਦਾਰ ਵਿਕਾਸ ਕੀਤਾ ਹੈ, ਜਿਸ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਯਤਨ, ਬਾਇਓਗੈਸ ਪਲਾਂਟ ਸਥਾਪਤ ਕਰਨ ਵਿੱਚ ਤਰੱਕੀ, ਕੈਂਪਸ ਦੀਆਂ ਸਹੂਲਤਾਂ ਵਿੱਚ ਸੁਧਾਰ ਅਤੇ ਸੂਰਜੀ ਊਰਜਾ ਰਾਹੀਂ ਵਿਸ਼ਵ ਪੱਧਰ ’ਤੇ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਵਿਸਤਾਰ ਪ੍ਰੋਗਰਾਮ ਸ਼ਾਮਿਲ ਹਨ। ਆਪਣੇ ਭਾਸ਼ਣ ਵਿੱਚ, ਐਮਡੀ ਰਾਜਪਾਲ ਮਿੱਢਾ ਇੰਸਾਂ ਨੇ ਡੀਬੀਯੂ ਕਮਿਊਨਿਟੀ ਦਾ ਧੰਨਵਾਦ ਕੀਤਾ ਅਤੇ ਮੰਨਿਆ ਕਿ ਕੰਪਨੀ ਦੀ ਸਫਲਤਾ ਇੱਕ ਸਮੂਹਿਕ ਪ੍ਰਾਪਤੀ ਹੈ।

ਦੱਸ ਦੇਈਏ ਕਿ ਪਿਛਲੇ ਸਾਲ ਰਾਜਪਾਲ ਮਿੱਢਾ ਇੰਸਾਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਵਾਤਾਵਰਣ ਅਤੇ ਉਦਯੋਗਿਕ ਵਿਕਾਸ ਵਿੱਚ ਯੋਗਦਾਨ ਲਈ ‘ਹਿਮਾਚਲ ਰਤਨ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 21ਵੀਂ ਸੈਂਕਚੁਅਰੀ ਐਨਵਾਇਨਰੋ ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ ਇੱਕ ਪ੍ਰਮੁੱਖ ਵਾਤਾਵਰਣ ਇੰਜੀਨੀਅਰਿੰਗ ਕੰਪਨੀ ਹੈ ਜੋ ਗੰਦੇ ਪਾਣੀ ਦੇ ਇਲਾਜ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਕੰਮ ਕਰਦੀ ਹੈ। ਕੰਪਨੀ ਦਾ ਟੀਚਾ ਵਿਸ਼ਵ ਵਿੱਚ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣਾ ਹੈ।