Patiala News: ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲਾ ਗਿਰੋਹ ਕਾਬੂ

Patiala News
ਪਟਿਆਲਾ : ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਸਰਫ਼ਰਾਜ ਆਲਮ ਤੇ ਹੋਰ ।

ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਲਾਲਚ ਦੇ ਕੇ ਬਣਾਉਂਦੇ ਸਨ ਨਿਸ਼ਾਨਾ | Patiala News

  • ਦਿੱਲੀ ਤੱਕ ਜੁੜੇ ਗਿਰੋਹ ਦੇ ਤਾਰ, 15-20 ਬੱਚਿਆਂ ਦੀ ਕਰ ਚੁੱਕੇ ਨੇ ਖਰੀਦ ਵੇਚ -ਐਸਪੀ ਸਿਟੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਨਵ ਜਨਮੇ ਬੱਚਿਆਂ ਦੀ ਖਰੀਦੋਂ ਫਰੋਖਤ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਦੋ ਨਵਜੰਮੀਆਂ ਬੱਚੀਆਂ ਬਰਾਮਦ ਕੀਤੀਆਂ ਗਈਆ ਹਨ। ਪੁਲਿਸ ਦਾ ਦਾਅਵਾ ਹੈ ਕਿ ਇਸ ਗਿਰੋਹ ਦੀਆਂ ਦਿੱਲੀ ਤੱਕ ਤਾਰਾਂ ਜੁੜੀਆਂ ਹੋਈਆਂ ਹਨ। Patiala News

ਮਹਿੰਗੇ ਭਾਅ ਤੇ ਲੋੜਵੰਦ ਵਿਅਕਤੀਆਂ ਨੂੰ ਵੇਚਦੇ ਸਨ ਬੱਚੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਸਰਫ਼ਰਾਜ ਆਲਮ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਮਹਿਲਾ ਐਸਆਈ ਗੁਰਪ੍ਰੀਤ ਕੌਰ ਸਮੇਤ ਸਾਥੀ ਕਰਮਚਾਰੀਆਂ ਨੇ ਸਨੌਰੀ ਅੱਡਾ ਪਟਿਆਲਾ ਕੋਲ ਕੁਲਵਿੰਦਰ ਕੌਰ ਉਰਫ਼ ਮਨੀ ਪੁੱਤਰੀ ਜਗਸੀਰ ਸਿੰਘ ਵਾਸੀ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਜੋ ਕਿ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਦਾ ਕੰਮ ਕਰਨ ਦੇ ਨਾਲ-ਨਾਲ ਨਵਜੰਮੇ ਬੱਚਿਆਂ ਦੀ ਖਰੀਦ ਕਰਕੇ ਇਨ੍ਹਾਂ ਨੂੰ ਮਹਿੰਗੇ ਭਾਅ ਤੇ ਲੋੜਵੰਦ ਵਿਅਕਤੀਆਂ ਨੂੰ ਵੇਚ ਦਿੰਦੀ ਹੈ।

ਇਸ ਵੱਲੋਂ ਪਹਿਲਾ ਵੀ ਕਈ ਨਵਜੰਮੇ ਬੱਚਿਆਂ ਨੂੰ ਖਰੀਦ ਕੇ ਵੱਧ ਰੇਟ ਤੇ ਵੇਚਿਆ ਗਿਆ ਹੈ। ਜੋ ਕਿ ਅੱਜ ਵੀ ਮਥਰਾ ਕਲੌਨੀ ਪਟਿਆਲਾ ਵਿਖੇ ਇੱਕ ਨਵਜੰਮੇ ਬੱਚੇ ਨੂੰ ਸਰਬਜੀਤ ਕੌਰ ਪਤਨੀ ਗੁਰੰਜਟ ਵਾਸੀ ਪਿੰਡ ਦੁਲਮਾ ਜ਼ਿਲ੍ਹਾ ਮਲੇਰਕੋਟਲਾ ਹਾਲ ਵਾਸੀ ਸੰਤਾ ਵਾਲੀ ਗਲੀ ਬਰਨਾਲਾ ਜੋ ਕਿ ਪਹਿਲਾ ਪ੍ਰਾਈਵੇਟ ਤੌਰ ’ਤੇ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਸਫ਼ਾਈ ਸੇਵਕਾ ਦਾ ਕੰਮ ਕਰਦੀ ਸੀ, ਰਾਜੇਸ਼ ਕੁਮਾਰ ਪੁੱਤਰ ਅਮਰਨਾਥ ਪਿੰਡ ਔਡਨ ਸਿਰਸਾ ਹਰਿਆਣਾ ਵਿਖੇ ਵੇਚਣ ਆਈ ਹੈ। Patiala News

ਇਹ ਵੀ ਪੜ੍ਹੋ: Chandigarh News: ਕਿਸਾਨਾਂ ਨੂੰ ਮਾਰਚ ਦੀ ਮਿਲੀ ਇਜਾਜ਼ਤ, ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ’ਚ ਮਾਰਚ ਸ਼ੁਰੂ

ਪੁਲਿਸ ਵੱਲੋਂ ਰੇਡ ਕਰਦਿਆ ਤਿੰਨੇ ਮੁਲਜ਼ਮਾਂ ਸਮੇਤ ਇੱਕ 10 ਦਿਨਾਂ ਦੀ ਛੋਟੀ ਬੱਚੀ ਬਰਾਮਦ ਕੀਤੀ ਗਈ। ਇਸ ਬੱਚੀ ਨੂੰ ਬਾਲ ਭਲਾਈ ਕਮੇਟੀ ਡੀਸੀ ਦਫ਼ਤਰ ਪਟਿਆਲਾ ਦੇ ਪੇਸ਼ ਕਰਕੇ ਐਸਡੀਕੇਐਸ ਪੂਰਨ ਬਾਲ ਨਿਕੇਤਨ ਵਿਖੇ ਜਮਾਂ ਕਰਵਾ ਦਿੱਤਾ ਗਿਆ। ਮੁਲਜ਼ਮਾਂ ਦਾ ਚਾਰ ਦਿਨਾਂ ਦਾ ਰਿਮਾਂਡ ਹਾਸਲ ਕਰਕੇ ਇਨ੍ਹਾਂ ਦੀ ਪੁੱਛਗਿਛ ਦੌਰਾਨ ਇਨ੍ਹਾਂ ਦੇ ਗਿਰੋਹ ਦੇ ਹੋਰ ਮੈਂਬਰ ਜਸ਼ਨਦੀਪ ਕੌਰ ਪਤਨੀ ਗਰਮੀਤ ਸਿੰਘ ਵਾਸੀ ਪਿੰਡ ਪਤਨਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਕਮਲੇਸ਼ ਕੌਰ ਪਤਨੀ ਸਤਪਾਲ ਸਿੰਘ ਵਾਸੀ ਮਾਨਸਾ ਨੂੰ ਨਾਮਜ਼ਦ ਕੀਤਾ ਗਿਆ ਅਤੇ ਇਨ੍ਹਾਂ ਨੂੰ ਕਾਲੀ ਮਾਤਾ ਮੰਦਿਰ ਦੇ ਪਿਛਲੇ ਪਾਸਿਓ ਗ੍ਰਿਫ਼ਤਾਰ ਕਰਕੇ ਪੰਜ ਦਿਨਾਂ ਦੀ ਇੱਕ ਬੱਚੀ ਨੂੰ ਬ੍ਰਾਮਦ ਕੀਤਾ ਗਿਆ।

ਐਸਪੀ ਸਿਟੀ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਪੈਸਿਆਂ ਦਾ ਲਾਲਚ ਦੇ ਕੇ ਬੱਚਿਆਂ ਦੀ ਖਰੀਦੋ-ਫ਼ਰੋਖਤ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਹ 70 ਹਜਾਰ ਦੇ ਬੱਚੇ ਖਰੀਦ ਕੇ ਅੱਗੇ 4-5 ਲੱਖ ਰੁਪਏ ਵਿੱਚ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਹਿਣ ਅਨੁਸਾਰ ਹੁਣ ਤੱਕ 5-6 ਬੱਚਿਆਂ ਨੂੰ ਵੇਚ ਚੁੱਕੇ ਹਨ, ਪਰ ਸਾਨੂੰ ਜੋਂ ਜਾਣਕਾਰੀ ਹੈ ਕਿ ਇਹ ਹੁਣ ਤੱਕ 15-20 ਬੱਚਿਆਂ ਦੀ ਖਰੀਦ ਵੇਚ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਤਾਰ ਦਿੱਲੀ ਤੱਕ ਜੁੜ ਰਹੇ ਹਨ। ਸਰਫ਼ਰਾਜ ਆਲਮ ਨੇ ਦੱਸਿਆ ਕਿ ਪੁਲਿਸ ਵੱਲੋਂ ਬੱਚੇ ਖਰੀਦਣ ਵਾਲੇ ਲੋਕਾਂ ਤੱਕ ਵੀ ਪੁੱਜ ਰੁਹੀ ਹੈ ਅਤੇ ਇਸ ਗਿਰੋਹ ਤੋਂ ਡੂੰਘਾਈ ਨਾਲ ਪੁੱਛਗਿਛ ਦੌਰਾਨ ਹੋਰ ਖੁਲਾਸੇ ਸਾਹਮਣੇ ਆ ਸਕਦੇ ਹਨ। ਇਸ ਮੌਕੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here