Train Accident: ਪੰਜਾਬ ‘ਚ ਵਾਪਰਿਆ ਰੇਲ ਹਾਦਸਾ, ਟੈਰਕਟਰ-ਟਰਾਲੀ ਨਾਲ ਹੋਈ ਟੱਕਰ

Train Accident
Train Accident: ਪੰਜਾਬ 'ਚ ਵਾਪਰਿਆ ਰੇਲ ਹਾਦਸਾ, ਟੈਰਕਟਰ-ਟਰਾਲੀ ਨਾਲ ਹੋਈ ਟੱਕਰ

ਟਰੈਕਟਰ-ਟਰਾਲੀ ਟਕਰਾਉਣ ਨਾਲ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ 

ਹੁਸ਼ਿਆਰਪੁਰ। Train Accident:  ਹੁਸ਼ਿਆਰਪੁਰ ’ਚ ਇੱਕ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਈ। ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਟਰੇਨ ਨਾਲ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਟਰੇਨ ਨਾਲ ਟਕਰਾਉਣ ਕਾਰਨ ਟਰੈਕਟਰ ਟਰਾਲੀ ਦੇ ਪਰਖੱਚੇ ਉਡ ਗਏ। ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ: Punjab News: ਆਪ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਜਾ ਰਿਹਾ ਹੈ : ਵਿਧਾਇਕ ਗੈਰੀ …

ਜਾਣਕਾਰੀ ਅਨੁਸਾਰ ਰੇਲਗੱਡੀ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਸੀ ਕਿ ਰਸਤੇ ‘ਚ ਕਠਾਰ-ਆਦਮਪੁਰ ‘ਤੇ ਰੇਲ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੈਕਟਰ-ਟਰਾਲੀ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ। ਟਰੇਨ ‘ਚ ਸਫਰ ਕਰ ਰਹੇ ਯਾਤਰੀਆਂ ਅਤੇ ਰਾਹਗੀਰਾਂ ਦੀ ਮੱਦਦ ਨਾਲ ਟਰਾਲੀ ਨੂੰ ਰੇਲਵੇ ਟਰੈਕ ਤੋਂ ਹਟਵਾਇਆ ਗਿਆ। ਟਰੈਕਟਰ-ਟਰਾਲੀ ਨੂੰ ਰੇਲਗੱਡੀ ਨੇ ਕਿਸ ਤਰ੍ਹਾਂ ਟੱਕਰ ਮਾਰੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਟਰੇਨ ਨੂੰ ਘਟਨਾ ਵਾਲੀ ਥਾਂ ‘ਤੇ ਰੋਕ ਦਿੱਤਾ ਗਿਆ ਹੈ। ਟਰਾਲੀ ਦੇ ਰੇਲਗੱਡੀ ਨਾਲ ਟਕਰਾਉਣ ਕਾਰਨ ਜਿੱਥੇ ਇੰਜਣ ਨਾਲ ਲੱਗਾ ਕੋਚ ਨੁਕਸਾਨਿਆ ਗਿਆ। ਫਿਲਹਾਲ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। Train Accident

LEAVE A REPLY

Please enter your comment!
Please enter your name here