ਪਰਿਵਾਰ ਮੰਗ ‘ਤੇ ਅੜੇ, ਅਦਾਲਤ ਵਿੱਚ ਅਰਜ਼ੀ ਦਾਇਰ
ਜੈਪੁਰ: ਬੀਤੀ ਸ਼ਨਿੱਚਰਵਾਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਖੂੰਖਾਰ ਅਪਰਾਧੀ ਅਨੰਦਪਾਲ ਦੇਪਰਿਵਾਰ ਨੇਵੀਰਵਾਰ ਨੂੰ ਚੁਰੂ ਦੀ ਇੱਕ ਅਦਾਲਤ ਵਿੱਚ ਅਨੰਦਪਾਲ ਦੀ ਲਾਸ਼ ਦਾ ਪੋਸਟ ਮਾਰਟਮ ਨਵੀਂ ਸਥਿਤ ਏਮਸ ਦੇ ਮੈਡੀਕਲ ਬੋਰਡ ਵੱਲੋਂ ਕਰਵਾਏ ਜਾਣ ਲਈ ਅਰਜ਼ੀ ਦਾਇਰ ਕੀਤੀ ਹੈ।
ਮ੍ਰਿਤਕ ਦੇ ਵਕੀਲ ਏ.ਪੀ. ਸਿੰਘ ਨੇ ਦੱਸਿਆ ਕਿ ਚੁਰੂ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਵੀਰਵਾਰ ਨੂੰ ਇੱਕ ਅਰਜ਼ੀ ਪੇਸ਼ ਕਰਕੇ ਅਨੰਦਪਾਲ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ) ‘ਚ ਕਰਵਾਏ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚੁਰੂ ਦੇ ਮਾਲੇਸਰ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਅਨੰਦਪਾਲ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਮੁਕਾਬਲੇ ਨੂੰ ਫਰਜ਼ੀ ਹੋਣ ਦਾ ਦੋਸ਼ ਵੀ ਲਾਇਆ ਹੈ।
ਪੁਲਿਸ ਨੇ ਨੋਟਿਸ ਚਿਪਕਾ ਕੇ ਦਿੱਤੀ ਅੰਤਿਮ ਸੰਸਕਾਰ ਕਰਵਾਉਣ ਦੀ ਚਿਤਾਵਨੀ
ਬੀਤੇ ਐਤਵਾਰ ਨੂੰ ਅਨੰਦਪਾਲ ਦੀ ਲਾਸ਼ ਦਾ ਪੋਸਟਮ ਮਾਰਟਮ ਚੁਰੂ ਦੇ ਰਤਨਗੜ੍ਹ ਦੇ ਹਸਪਤਾਲ ਵਿੱਚ ਕੀਤਾ ਗਿਆ ਸੀ। ਲਾਸ਼ ਰਤਨਗੜ੍ਹ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਹੋਈ ਹੈ। ਪੁਲਿਸ ਨੇ ਬੁੱਧਵਾਰ ਨੂੰ ਮ੍ਰਿਤਕ ਦੇ ਪਰਿਵਾਰ ਵੱਲੋਂ ਲਾਸ਼ਨੂੰ ਲੈਣ ਦਾ ਨੋਟਿਸ਼ ਨਾ ਲੈਣ ‘ਤੇ ਮਕਾਨ ‘ਤੇ ਇਹ ਨੋਟਿਸ ਚਿਪਕਾ ਕੇ 24 ਘੰਟਿਆਂ ਵਿੱਚ ਨਾ ਨਾ ਲੈਣ ‘ਤੇ ਪੁਲਿਸ ਵੱਲੋਂ ਅੰਤਿਮ ਸੰਸਕਾਰ ਕਰਨ ਦੀ ਹਦਾਇਤ ਦਿੱਤੀ ਗਈ ਸੀ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਵਿਧਾਇਕ ਘਨਸ਼ਿਆਮ ਤਿਵਾੜੀ ਨੇ ਜਾਰੀ ਬਿਆਨ ਵਿੱਚ ਪੁਲਿਸ ਮੁਕਾਬਲੇ ‘ਤੇ ਸ਼ੱਕ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਤੋਂ ਕਿਉਂ ਬਚਣਾ ਚਾਹੁੰਦੀ ਹੈ, ਜਦੋਂਕਿ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਆਖ ਚੁੱਕੇ ਹਨ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।