12 ਸ਼ਹਿਰਾਂ ’ਚ ਬਣਨਗੇ ਉਦਯੋਗਿਕ ਸਮਾਰਟ ਸ਼ਹਿਰ | Job Alert
- ਮੋਦੀ ਕੈਬਨਿਟ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਦੇਸ਼ ਵਿੱਚ 12 ਉਦਯੋਗਿਕ ਸਮਾਰਟ ਸਿਟੀ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕਰੀਬ 10 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 28602 ਕਰੋੜ ਰੁਪਏ ਹੋਵੇਗੀ। ਵੈਸ਼ਨਵ ਨੇ ਕਿਹਾ ਕਿ ਇਹ ਇੰਡਸਟਰੀਅਲ ਸਮਾਰਟ ਸਿਟੀ ਨੈਸ਼ਨਲ ਇੰਡਸਟਰੀ ਡਿਵੈਲਪਮੈਂਟ ਕੋਰੀਡੋਰ ਪ੍ਰੋਗਰਾਮ ਤਹਿਤ ਬਣਾਏ ਜਾ ਰਹੇ ਹਨ। Job Alert
ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਸ ਨਾਲ ਲਗਭਗ 10 ਲੱਖ ਸਿੱਧੇ ਰੁਜ਼ਗਾਰ ਅਤੇ 30 ਲੱਖ ਅਸਿੱਧੇ ਰੁਜ਼ਗਾਰ ਦੀ ਸੰਭਾਵਨਾ ਪੈਦਾ ਹੋਵੇਗੀ। ਪਲੱਗਇਨ ਪਲੇਅ ਅਤੇ ਵਾਕ-ਟੂ-ਵਰਕ ਸੰਕਲਪਾਂ ’ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਅੱਜ ਦੁਨੀਆ ਭਰ ਤੋਂ ਨਿਰਮਾਣ ਗਤੀਵਿਧੀਆਂ ਭਾਰਤ ਵੱਲ ਵਧ ਰਹੀਆਂ ਹਨ। ਇਲੈਕਟ੍ਰਾਨਿਕਸ ਦਾ ਨਿਰਮਾਣ ਹੋਵੇ, ਮੋਬਾਈਲ ਨਿਰਮਾਣ ਹੋਵੇ ਜਾਂ ਰੱਖਿਆ ਨਿਰਮਾਣ ਹੋਵੇ, ਇਹ ਸਾਰੇ ਭਾਰਤ ਵੱਲ ਵਧ ਰਹੇ ਹਨ। ਇਹ ਕੋਰੀਡੋਰ ਅਤੇ ਇਹ ਉਦਯੋਗਿਕ ਜ਼ੋਨ ਪ੍ਰੋਜੈਕਟ ਉਸ ਤਬਦੀਲੀ ਨੂੰ ਤੇਜ਼ ਕਰਨਗੇ। Job Alert
ਆਦਰਸ਼ ਚੋਣ ਜ਼ਾਬਤੇ ਦਾ ਹਵਾਲਾ
ਕੇਂਦਰੀ ਮੰਤਰੀ ਵੈਸ਼ਨਵ ਨੇ 12 ਵਿੱਚੋਂ ਸਿਰਫ਼ 11 ਸ਼ਹਿਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਅਤੇ ਆਖ਼ਰੀ ਨਾਂਅ ਨਾ ਦੱਸਣ ਦਾ ਕਾਰਨ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਲਾਗੂ ਆਦਰਸ਼ ਚੋਣ ਜ਼ਾਬਤੇ ਦਾ ਹਵਾਲਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪੂਰਬੀ ਸੂਬਿਆਂ ਨੂੰ ਪਣ-ਬਿਜਲੀ ਦੇ ਵਿਕਾਸ ਲਈ 4136 ਕਰੋੜ ਰੁਪਏ ਦੀ ਇਕਵਿਟੀ ਸਹਾਇਤਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ। Job Alert
ਇਸ ਤੋਂ ਇਲਾਵਾ ਤਿੰਨ ਰੇਲਵੇ ਪ੍ਰਾਜੈਕਟਾਂ ਨੂੰ ਵੀ ਕੈਬਨਿਟ ਦੀ ਮਨਜ਼ੂਰੀ ਮਿਲ ਚੁੱਕੀ ਹੈ। ਜਿਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਜਮਸ਼ੇਦਪੁਰ ਪੁਰੂਲੀਆ ਆਸਨਸੋਲ, ਸੁੰਦਰਗੜ੍ਹ ਜ਼ਿਲ੍ਹੇ ਦੇ ਸਰਡੇਗਾ ਤੋਂ ਰਾਏਗੜ੍ਹ ਜ਼ਿਲ੍ਹੇ ਦੇ ਭਲੂਮੁਡਾ ਤੱਕ 37 ਕਿਲੋਮੀਟਰ ਲੰਮੀ ਨਵੀਂ ਡਬਲ ਲਾਈਨ, ਬਾਰਗੜ੍ਹ ਰੋਡ ਤੋਂ ਨਵਾਪਾਰਾ (ਓਡੀਸ਼ਾ) ਤੱਕ 138 ਕਿਲੋਮੀਟਰ ਲੰਮੀ ਨਵੀਂ ਲਾਈਨ ਸ਼ਾਮਲ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਮੰਤਰੀ ਮੰਡਲ ਨੇ ਦੇਸ਼ ਭਰ ਦੇ 234 ਸ਼ਹਿਰਾਂ ਵਿੱਚ ਪ੍ਰਾਈਵੇਟ ਐੱਫਐੱਮ ਰੇਡੀਓ ਦੇ 734 ਚੈਨਲਾਂ ਦੀ ਨਿਲਾਮੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
Read Also : Land Acquirer: ਦਿੱਲੀ ਕਟੜਾ ਮੁੱਖ ਸੜਕ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਤੇ ਪੁਲਿਸ ਪ੍ਰਸ਼ਾਸਨ ਆਹਮਣੋ-ਸਾਹਮਣੇ