ਟ੍ਰੈਫਿਕ ਪੁਲਿਸ ਨੇ ਨਾਬਾਲਿਗ ਵਾਹਨ ਚਾਲਕਾਂ ਦੇ ਕੱਟੇ 25-25 ਹਜ਼ਾਰ ਦੇ ਚਲਾਨ

Challan
ਅਬੋਹਰ: ਟ੍ਰੈਫਿਕ ਪੁਲਿਸ ਅਬੋਹਰ ਦੇ ਇੰਚਾਰਜ ਵਾਹਨ ਚਲਾਉਣ ਵਾਲੇ ਨਾਬਾਲਿਗ ਬੱਚਿਆਂ ਦੇ ਚਲਾਣ ਕੱਟਣ ਸਮੇਂ।

(ਮੇਵਾ ਸਿੰਘ) ਅਬੋਹਰ। Challan: ਟ੍ਰੈਫਿਕ ਪੁਲਿਸ ਵੱਲੋਂ ਨਾਬਾਲਿਗ ਵਾਹਨ ਚਾਲਕਾਂ ਖਿਲਾਫ ਸਿਕੰਜਾ ਕਸਣਾ ਸ਼ੁੁਰੂ ਕਰ ਦਿੱਤਾ ਗਿਆ ਹੈ। ਜਿਸ ਤਹਿਤ ਪੁਲਿਸ ਨੇ ਸ਼ਹਿਰ ਵਿੱਚ ਪਹਿਲੀ ਵਾਰ ਨਾਬਾਲਿਗ ਵਾਹਨ ਚਾਲਕਾਂ ਨੂੰ ਫੜਕੇ ਉਨ੍ਹਾਂ ਦੇ ਚਲਾਨ ਕੱਟੇ। ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਹੁਣ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਤੇ ਸਕੂਲਾਂ ਦੇ ਬਾਹਰ ਨਾਕੇ ਲਾਕੇ ਜਾਂਚ ਕੀਤੀ ਜਾਇਆ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਿਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ, ਨਹੀਂ ਤਾਂ ਇਹ ਲਾਪ੍ਰਵਾਹੀ ਉਨ੍ਹਾਂ ’ਤੇ ਭਾਰੀ ਵੀ ਪੈ ਸਕਦੀ ਹੈ।

ਇਹ ਵੀ ਪੜ੍ਹੋ: ਸੰਤੁਲਨ ਵਿਗੜਨ ਕਾਰਨ ਪਲਟੀ ਸਰਕਾਰੀ ਬੱਸ, ਔਰਤ ਦੀ ਮੌਤ

ਟ੍ਰੈਫਿਕ ਇੰਚਾਰਜ ਨੇ ਆਪਣੀ ਟੀਮ ਦੇ ਨਾਲ ਸਵੇਰੇ ਸੀਤੋ ਰੋਡ ਸਥਿਤ ਅਜਸ਼ਨ ਕਾਨਵੈਂਟ ਸਕੂਲ ਦੇ ਬਾਹਰ ਨਾਕਾ ਲਾਕੇ ਨਾਬਾਲਿਗ 4 ਚਾਲਕਾਂ ਦੇ 25-25 ਹਜ਼ਾਰ ਦੇ ਚਲਾਨ ਕੱਟੇ। ਇਹ ਨਾਬਾਲਿਗ ਚਾਲਕ ਅਜਸ਼ਨ ਕਾਨਵੈਂਟ ਸਕੂਲ ਦੇ ਹੀ ਦੱਸੇ ਜਾ ਰਹੇ ਹਨ। ਟ੍ਰੈਫਿਕ ਪੁਲਿਸ ਇੰਚਾਰਜ ਨੇ ਦੱਸਿਆ ਕਿ 20 ਅਗਸਤ ਤੋਂ ਇਹ ਕਾਨੂੰਨ ਲਾਗੂ ਹੋ ਚੁੱਕਾ ਹੈ ਕਿ ਜੇਕਰ ਕੋਈ ਨਾਬਾਲਿਗ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਉਸ ਨੂੰ 25 ਹਜ਼ਾਰ ਜੁਰਮਾਨਾ ਤਾਂ ਲੱਗੇਗਾ ਹੀ ਨਾਲ ਉਸ ਨੂੰ ਜ਼ੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕੁਝ ਮਾਪਿਆਂ ਦੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ, ਜੋ ਆਪਣੇ ਨਾਬਾਲਿਗ ਬੱਚਿਆਂ ਨੂੰ ਵਾਹਨ ਚਲਾਉਣ ਲਈ ਦਿੰਦੇ ਹਨ ਤੇ ਇਸ ਦੇ ਨਾਲ ਹੀ ਸਕੂਲ ਪ੍ਰਬੰਧਕ ਵੀ ਜਿੰਮੇਵਾਰ ਹੈ ਜਿਹੜੇ ਲਾਪ੍ਰਵਾਹ ਬੱਚਿਆਂ ਨੂੰ ਸਕੂਲ ਵਿੱਚ ਵਾਹਨ ਸਮੇਤ ਦਾਖਲ ਹੋਣ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਹੈ, ਇਸ ਦੇ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਹੈ। Challan