Woman T20 World Cup 2024: ਮਹਿਲਾ ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ

Woman T20 World Cup 2024
Woman T20 World Cup 2024: ਮਹਿਲਾ ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ

ਹਰਮਨਪ੍ਰੀਤ ਕੌਰ ਨੂੰ ਹੀ ਦਿੱਤੀ ਗਈ ਹੈ ਕਪਤਾਨੀ | Woman T20 World Cup 2024

  • ਭਾਰਤ ਦਾ ਪਹਿਲਾ ਮੈਚ 4 ਅਕਤੂਬਰ ਨੂੰ
  • ਪਹਿਲੇ ਮੈਚ ’ਚ ਨਿਊਜੀਲੈਂਡ ਦਾ ਕਰੇਗਾ ਸਾਹਮਣਾ

ਸਪੋਰਟਸ ਡੈਸਕ। Woman T20 World Cup 2024: ਬੀਸੀਸੀਆਈ ਨੇ ਮਹਿਲਾ ਟੀ20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਨੂੰ ਹੀ ਦਿੱਤੀ ਗਈ ਹੈ। ਉਪ ਕਪਤਾਨੀ ਸਮ੍ਰਿਤੀ ਮੰਧਾਨਾ ਕੋਲ ਹੀ ਹੈ। ਵਿਸ਼ਵ ਕੱਪ ਦੀ ਸ਼ੁਰੂਆਤ 3 ਅਕਤੂਬਰ ਤੋਂ ਹੋਣ ਜਾ ਰਹੀ ਹੈ। ਟੀ20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 20 ਅਕਤੂਬਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 4 ਅਕਤੂਬਰ ਨੂੰ ਨਿਊਜੀਲੈਂਡ ਨਾਲ ਹੋਵੇਗਾ। ਪਹਿਲਾਂ ਇਹ ਟੂਰਨਾਮੈਂਟ ਨੂੰ ਬੰਗਲਾਦੇਸ਼ ’ਚ ਕਰਵਾਇਆ ਜਾਣਾ ਸੀ ਪਰ ਬੰਗਲਾਦੇਸ਼ ’ਚ ਸਿਆਸੀ ਭੂਚਾਲ ਨੂੰ ਲੈ ਕੇ ਆਈਸੀਸੀ ਨੇ ਇਹ ਟੂਰਨਾਮੈਂਟ ਨੂੰ ਯੂਏਈ ’ਚ ਸ਼ਿਫਟ ਕਰ ਦਿੱਤਾ ਹੈ। ਹੁਣ ਸ਼ਾਰਜ਼ਾਹ ਤੇ ਦੁਬਈ ’ਚ ਟੂਰਨਾਮੈਂਟ ’ਚ ਸਾਰੇ ਮੁਕਾਬਲੇ ਖੇਡੇ ਜਾਣਗੇ।

ਮਹਿਲਾ ਟੀ20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ | Woman T20 World Cup 2024

ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਯਸਤਿਕਾ ਭਾਟੀਆ (ਵਿਕਟਕੀਪਰ), ਪੂਜਾ ਵਸਤਰਕਾਰ, ਅਰੁੰਧਤੀ ਰੈਡੀ, ਰੇਣੁਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼ੇ੍ਰਅੰਕਾ ਪਾਟਿਲ, ਸਜਨਾ ਸਾਜੀਵਨ।

ਰਿਜ਼ਰਵ ਖਿਡਾਰੀ : ਉਮਾ ਛੇਤਰੀ (ਵਿਕਟਕੀਪਰ), ਤਨੁਜਾ ਕੰਵਰ, ਸਾਇਮਾ ਠਾਕੋਰ ਰਿਜ਼ਰਵ (ਯਾਤਰਾ ਨਹੀਂ), ਰਾਘਵੀ ਬਿਸਟ, ਪ੍ਰਿਆ ਮਿਸ਼ਰਾ Woman T20 World Cup 2024

Woman T20 World Cup 2024
Woman T20 World Cup 2024: ਮਹਿਲਾ ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ

ਭਾਰਤ ਦਾ ਪਹਿਲਾ ਮੁਕਾਬਲਾ ਨਿਊਜੀਲੈਂਡ ਨਾਲ | Woman T20 World Cup 2024

3 ਅਕਤੂਬਰ ਨੂੰ ਬੰਗਲਾਦੇਸ਼ ਤੇ ਸਕਾਟਲੈਂਡ ਵਿਚਕਾਰ ਸ਼ਾਰਜਾਹ ’ਚ ਓਪਨਿੰਗ ਮੈਚ ਹੋਵੇਗਾ। ਭਾਰਤੀ ਮਹਿਲਾ ਟੀਮ 4 ਅਕਤੂਬਰ ਨੂੰ ਨਿਊਜੀਲੈਂਡ ਖਿਲਾਫ ਦੁਬਈ ’ਚ ਆਪਣਾ ਪਹਿਲਾ ਮੈਚ ਖੇਡੇਗੀ। ਟੀਮ ਫਿਰ ਇਹ ਹੀ ਮੈਦਾਨ ’ਤੇ 6 ਅਕਤੂਬਰ ਨੂੰ ਪਾਕਿਸਤਾਨ ਦਾ ਸਾਹਮਣਾ ਕਰੇਗੀ। ਪਾਕਿਸਤਾਨ ਆਪਣਾ ਪਹਿਲਾ ਮੈਚ 3 ਅਕਤੂਬਰ ਨੂੰ ਹੀ ਸ਼੍ਰੀਲੰਕਾ ਨਾਲ ਖੇਡੇਗਾ।

Read This : Women’s T20 World Cup 2024: ਮਹਿਲਾ ਟੀ20 ਵਿਸ਼ਵ ਕੱਪ ਲਈ ਅਸਟਰੇਲੀਆ ਟੀਮ ਦਾ ਐਲਾਨ

ਮਹਿਲਾ ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਦੇ ਮੈਚ

  1. ਨਿਊਜੀਲੈਂਡ, 4 ਅਕਤੂਬਰ, ਦੁਬਈ, ਸ਼ਾਮ 7:30 ਵਜੇ
  2. ਪਾਕਿਸਤਾਨ, 6 ਅਕਤੂਬਰ, ਦੁਬਈ, ਦੁਪਹਿਰ 3:30 ਵਜੇ
  3. ਸ਼੍ਰੀਲੰਕਾ, 9 ਅਕਤੂਬਰ, ਦੁਬਈ, ਸ਼ਾਮ 7:30 ਵਜੇ
  4. ਅਸਟਰੇਲੀਆ, 13 ਅਕਤੂਬਰ, ਸ਼ਾਰਜਾਹ, ਸ਼ਾਮ 7:30 ਵਜੇ

10 ਟੀਮਾਂ ਲੈਣਗੀਆਂ ਟੀ20 ਵਿਸ਼ਵ ਕੱਪ ’ਚ ਹਿੱਸਾ | Woman T20 World Cup 2024

ਯੂਏਈ ’ਚ ਮਹਿਲਾ ਟੀ20 ਵਿਸ਼ਵ ਕੱਪ 3 ਤੋਂ 20 ਅਕਤੂਬਰ ਤੱਕ ਖੇਡਿਆ ਜਾਣਾ ਹੈ। ਇਸ ਵਿਸ਼ਵ ਕੱਪ ’ਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। 18 ਦਿਨਾਂ ’ਚ 23 ਮੈਚ ਕਰਵਾਏ ਜਾਣਗੇ। ਭਾਰਤ ਗਰੁੱਪ-ਏ ’ਚ 6 ਵਾਰ ਦੀ ਚੈਂਪੀਅਨ ਅਸਟਰੇਲੀਆ ਨਾਲ ਹੈ। ਇਸ ਤੋਂ ਇਲਾਵਾ ਇਸ ਗਰੁੱਪ ’ਚ ਪਾਕਿਸਤਾਨ, ਨਿਊਜੀਲੈਂਡ ਤੇ ਕੁਆਲੀਫਾਇਰ ਤੋਂ ਆਈ ਇੱਕ ਟੀਮ ਸ਼ਾਮਲ ਹੈ। ਨਾਲ ਹੀ ਮੇਜ਼ਬਾਨ ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਤੇ ਕੁਆਲੀਫਾਇਰ-2 ਟੀਮ ਗਰੁੱਪ ਬੀ ’ਚ ਹੈ।

ਮਹਿਲਾ ਟੀ20 ਵਿਸ਼ਵ ਕੱਪ ਸ਼ੈਡਿਊਲ | Woman T20 World Cup 2024

  • 1. ਟੀਮ : ਬੰਗਲਾਦੇਸ਼ ਬਨਾਮ ਸਕਾਟਲੈਂਡ, 3 ਅਕਤੂਬਰ, ਸ਼ਾਰਜਾਹ, ਦੁਪਹਿਰ 3:30 ਵਜੇ
  • 2. ਪਾਕਿਸਤਾਨ ਬਨਾਮ ਸ਼੍ਰੀਲੰਕਾ, 3 ਅਕਤੂੁਬਰ, ਸ਼ਾਰਜਾਹ, ਸ਼ਾਮ 7:30 ਵਜੇ
  • 3. ਦੱਖਣੀ ਅਫਰੀਕਾ ਬਨਾਮ ਵੈਸਟਇੰਡੀਜ਼, 4 ਅਕਤੂਬਰ, ਦੁਬਈ, ਦੁਪਹਿਰ 3:30 ਵਜੇ
  • 4. ਭਾਰਤ ਬਨਾਮ ਨਿਊਜੀਲੈਂਡ, 4 ਅਕਤੂਬਰ, ਦੁਬਈ, ਸ਼ਾਮ 7:30 ਵਜੇ
  • 5. ਬੰਗਲਾਦੇਸ਼ ਬਨਾਮ ਇੰਗਲੈਂਡ, 5 ਅਕਤੂਬਰ, ਸ਼ਾਰਜਾਹ, ਦੁਪਹਿਰ 3:30 ਵਜੇ
  • 6. ਅਸਟਰੇਲੀਆ ਬਨਾਮ ਸ਼੍ਰੀਲੰਕਾ, 5 ਅਕਤੂਬਰ, ਸ਼ਾਰਜ਼ਾਹ, ਸ਼ਾਮ 7:30 ਵਜੇ
  • 7. ਭਾਰਤ ਬਨਾਮ ਪਾਕਿਸਤਾਨ, 6 ਅਕਤੂਬਰ, ਦੁਬਈ, ਦੁਪਹਿਰ 3:30 ਵਜੇ
  • 8. ਵੈਸਟਇੰਡੀਜ਼ ਬਨਾਮ ਸਕਾਟਲੈਂਡ, 6 ਅਕਤੂਬਰ, ਦੁਬਈ, ਸ਼ਾਮ 7:30 ਵਜੇ
  • 9. ਇੰਗਲੈਂਡ ਬਨਾਮ ਦੱਖਣੀ ਅਫਰੀਕਾ, 7 ਅਕਤੂਬਰ, ਸ਼ਾਰਜਾਹ, ਸ਼ਾਮ 7:30 ਵਜੇ
  • 10. ਅਸਟਰੇਲੀਆ ਬਨਾਮ ਨਿਊਜੀਲੈਂਡ, 8 ਅਕਤੂਬਰ, ਸ਼ਾਰਜਾਹ, ਸ਼ਾਮ 7:30 ਵਜੇ
  • 11. ਦੱਖਣੀ ਅਫਰੀਕਾ ਬਨਾਮ ਸਕਾਟਲੈਂਡ, 9 ਅਕਤੂਬਰ, ਦੁਬਈ, ਦੁਪਹਿਰ 3:30 ਵਜੇ
  • 12. ਭਾਰਤ ਬਨਾਮ ਸ਼੍ਰੀਲੰਕਾ, 9 ਅਕਤੂਬਰ, ਦੁਬਈ, ਸ਼ਾਮ 7:30 ਵਜੇ
  • 13. ਬੰਗਲਾਦੇਸ਼ ਬਨਾਮ ਵੈਸਟਇੰਡੀਜ਼, 10 ਅਕਤੂਬਰ, ਸ਼ਾਰਜਾਹ, ਸ਼ਾਮ 7:30 ਵਜੇ
  • 14. ਅਸਟਰੇਲੀਆ ਬਨਾਮ ਪਾਕਿਸਤਾਨ, 11 ਅਕਤੂਬਰ, ਦੁਬਈ, ਸ਼ਾਮ 7:30 ਵਜੇ
  • 15. ਨਿਊਜੀਲੈਂਡ ਬਨਾਮ ਸ਼੍ਰੀਲੰਕਾ, 12 ਅਕਤੂਬਰ, ਸ਼ਾਰਜ਼ਾਹ, ਦੁਪਹਿਰ 3:30 ਵਜੇ
  • 16. ਬੰਗਲਾਦੇਸ਼ ਬਨਾਮ ਦੱਖਣੀ ਅਫਰੀਕਾ, 12 ਅਕਤੂਬਰ, ਦੁਬਈ, ਸ਼ਾਮ 7:30 ਵਜੇ
  • 17. ਇੰਗਲੈਂਡ ਬਨਾਮ ਸਕਾਟਲੈਂਡ, 13 ਅਕਤੂਬਰ, ਸ਼ਾਰਜਾਹ, ਦੁਪਹਿਰ 3:30 ਵਜੇ
  • 18. ਭਾਰਤ ਬਨਾਮ ਅਸਟਰੇਲੀਆ, 13 ਅਕਤੂਬਰ, ਸ਼ਾਰਜਾਹ, ਸ਼ਾਮ 7:30 ਵਜੇ
  • 19. ਪਾਕਿਸਤਾਨ ਬਨਾਮ ਨਿਊਜੀਲੈਂਡ, 14 ਅਕਤੂਬਰ, ਦੁਬਈ, ਸ਼ਾਮ 7:30 ਵਜੇ
  • 20. ਇੰਗਲੈਂਡ ਬਨਾਮ ਵੈਸਟਇੰਡੀਜ਼, 15 ਅਕਤੂਬਰ, ਦੁਬਈ, 7:30 ਵਜੇ
  • 21. ਪਹਿਲਾ ਸੈਮੀਫਾਈਨਲ : 17 ਅਕਤੂਬਰ, ਦੁਬਈ, ਸ਼ਾਮ 7:30 ਵਜੇ
  • 22. ਦੂਜਾ ਸੈਮੀਫਾਈਨਲ : 18 ਅਕਤੂਬਰ, ਸ਼ਾਰਜਾਹ, ਸ਼ਾਮ 7:30 ਵਜੇ
  • 23. ਫਾਈਨਲ ਮੁਕਾਬਲਾ : 20 ਅਕਤੂਬਰ, ਦੁਬਈ, ਸ਼ਾਮ 7:30 ਵਜੇ

LEAVE A REPLY

Please enter your comment!
Please enter your name here