RHUMI: ਭਾਰਤ ਦਾ ਇੱਕ ਹੋਰ ਕਮਾਲ

RHUMI

RHUMI: ਪੁਲਾੜ ਖੋਜਾਂ ’ਚ ਭਾਰਤ ਨੇ ਇੱਕ ਹੋਰ ਕਮਾਲ ਕਰ ਵਿਖਾਇਆ ਹੈ ਤਾਮਿਲਨਾਡੂ ਸਥਿਤ ਇੱਕ ਸਟਾਰਟਅਪ ਸਪੇਸ ਜੋਨ ਅਤੇ ਮਾਰਟਿਨ ਗਰੁੱਪ ਨੇ ਰਹੂਮੀ (ਆਰਐਚਯੂਐਮਆਈ) ਨਾਂਅ ਦਾ ਮੁੜ ਵਰਤਿਆ ਜਾਣ ਵਾਲਾ (ਰੀਯੂਜੇਬਲ) ਰਾਕੇਟ ਈਜਾਦ ਕੀਤਾ ਹੈ ਇਹ ਦੁਨੀਆ ’ਚ ਆਪਣੇ ਆਪ ’ਚ ਪਹਿਲੀ ਕਾਢ ਹੈ ਭਾਰਤੀ ਵਿਗਿਆਨੀਆਂ ਨੇ ਆਪਣਾ ਲੋਹਾ ਮਨਵਾਇਆ ਹੈ ਇਸ ਤਕਨੀਕ ਨੂੰ ਅੱਗੇ ਹੋਰ ਵਿਕਸਿਤ ਕਰਕੇ ਫਾਇਦਾ ਲਿਆ ਜਾ ਸਕਦਾ ਹੈ ਬਿਨਾਂ ਸ਼ੱਕ ਦੇਸ਼ ਅੰਦਰ ਪ੍ਰਤਿਭਾਵਾਂ ਦੀ ਕੋਈ ਕਮੀ ਨਹੀਂ ਹੈ ਜੇਕਰ ਪ੍ਰਤਿਭਾਵਾਂ ਨੂੰ ਸਹੀ ਮੌਕਾ ਮਿਲੇ ਅਤੇ ਢਾਂਚੇ ’ਤੇ ਲੋੜੀਂਦਾ ਪੈਸਾ ਖਰਚਿਆ ਜਾਵੇ ਤਾਂ ਪੁਲਾੜ ਖੋਜਾਂ ’ਚ ਦੇਸ਼ ਬੁਲੰਦੀਆਂ ਨੂੰ ਛੋਹ ਸਕਦਾ ਹੈ ਇਸ ਤੋਂ ਪਹਿਲਾਂ ਚੰਦਰਯਾਨ-3 ਨੂੰ ਸਫਲਤਾ ਨਾਲ ਚੰਦ ਦੀ ਸਤਾ ’ਤੇ ਉਤਾਰਿਆ ਗਿਆ।

Read This : Hybrid Rocket: ਦੇਸ਼ ਦਾ ਪਹਿਲਾ ਹਾਈਬ੍ਰਿਡ ਰਾਕੇਟ ਹੋਇਆ ਲਾਂਚ, ਜਾਣੋ ਕੀ ਹਨ ਰੂਮੀ ਦੀਆਂ ਖਾਸੀਅਤਾਂ

ਇਸਰੋ ਨੇ ਨਵੇਂ ਮਿਸ਼ਨਾਂ ’ਚ ਸਫਲਤਾ ਤਾਂ ਹਾਸਲ ਕੀਤੀ ਹੀ ਹੈ।ਸਗੋਂ ਵਿਕਸਿਤ ਮੁਲਕਾਂ ਦੇ ਮੁਕਾਬਲੇ ਬਹੁਤ ਘੱਟ ਖਰਚੇ ’ਚ ਸੈਟੇਲਾਈਟ ਤਿਆਰ ਕੀਤੇ ਹਨ ਇਸ ਦੇ ਨਾਲ ਹੀ ਇਸਰੋ ਨੇ ਦਰਜਨ ਤੋਂ ਵੱਧ ਦੇਸ਼ਾਂ ਦੇ ਸੈਟੇਲਾਈਟ ਲਾਂਚ ਕਰਕੇ ਦੇਸ਼ ਦੇ ਖਜ਼ਾਨੇ ਵਿੱਚ ਵੀ ਚੰਗਾ ਪੈਸਾ ਪਾਇਆ ਹੈ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਇਸਰੋ ਦੇ ਨਾਲ ਨਾਲ ਨਵੇਂ ਵਿਗਿਆਨੀਆਂ ਤੇ ਸਟਾਰਟਅਪ ਨਾਲ ਹੀ ਪੁਲਾੜ ਖੇਤਰ ’ਚ ਨਵੇਂ ਮੁਕਾਮ ਹਾਸਲ ਕਰੇਗੀ ਨਵੇਂ ਸਟਾਰਟਅਪ ਨਾਲ ਦੇਸ਼ ਅੰਦਰ ਪੁਲਾੜ ਖੇਤਰ ’ਚ ਰੁਜ਼ਗਾਰ ਵਧੇਗਾ ਤੇ ਦੇਸ਼ ਦੇ ਨਵੇਂ ਵਿਗਿਆਨੀਆਂ ਨੂੰ ਰੁਜ਼ਗਾਰ ਲਈ ਵਿਦੇਸ਼ ਨਹੀਂ ਜਾਣਾ ਪਵੇਗਾ ਦੇਸ਼ ਦੇ ਹਜ਼ਾਰਾਂ ਵਿਗਿਆਨੀ ਵਿਦੇਸ਼ਾਂ ਅੰਦਰ ਵੱਖ-ਵੱਖ ਖੇਤਰਾਂ ’ਚ ਨਵੀਆਂ ਪੈੜਾਂ ਪਾ ਰਹੇ ਹਨ ਇੱਥੋਂ ਤੱਕ ਵੱਡੀਆਂ-ਵੱਡੀਆਂ ਕੰਪਨੀਆਂ ਦੀ ਸਫਲਤਾ ਭਾਰਤੀ ਵਿਗਿਆਨੀਆਂ/ ਇੰਜੀਨੀਅਰਾਂ ਦੀ ਬਦੌਲਤ ਦੀ ਹੈ ਆਪਣੇ ਦੇਸ਼ ਲਈ ਕੰਮ ਕਰਨਾ ਭਾਰਤੀ ਵਿਗਿਆਨੀਆਂ ਲਈ ਹੋਰ ਮਾਣ ਵਾਲੀ ਗੱਲ ਹੋਵੇਗੀ। RHUMI