EPFO : ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਮੈਂਬਰਾਂ ਲਈ ਖੁਸ਼ਖਬਰੀ ਹੈ। ਹੁਣ ਮੁਲਾਜ਼ਮਾਂ ਨੂੰ ਕਲੇਮ ਸੈਟਲਮੈਂਟ ’ਚ ਕੋਈ ਦਿੱਕਤ ਨਹੀਂ ਆਵੇਗੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਨਵਾਂ ਪੀਐਫ਼ ਸਿਸਟਮ ਲਾਂਚ ਕਰ ਵਾਲਾ ਹੈ। ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਈਪੀਐਫਓ ਨੂੰ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਨਵੀਂ ਆਈਟੀ ਪ੍ਰਣਾਲੀ ’ਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕਲੇਮ ਕਰਨਾ ਤੇ ਬੈਲੇਂਸ ਚੈੱਕ ਕਰਨਾ ਆਸਾਨ ਹੋ ਜਾਵੇਗਾ। ਈਪੀਐਫ਼ਓ ਸਿਸਟਮ 2.01 ਲਾਂਚ ਕਰਨ ਦੀ ਤਿਆਰੀ ’ਚ ਹੈ।
ਮੁਲਾਜ਼ਮਾਂ ਨੂੰ ਮਿਲਣਗੇ ਇਹ ਫਾਇਦੇ | EPFO
ਨਵੀਂ ਪ੍ਰਣਾਲੀ ’ਚ ਜੇਕਰ ਕੋਈ ਮੈਂਬਰ ਨੌਕਰੀ ਬਦਲਦਾ ਹੈ ਤਾਂ ਮੈਂਬਰ ਆਈਡੀ ਟਰਾਂਸਫਰ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਉੱਥੇ ਹੀ ਨਵਾਂ ਖਾਤਾ ਖੋਲ੍ਹਣ ਦੀ ਕੋਈ ਲੋੜ ਨਹੀਂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਈਪੀਐਫਓ ਵੈੱਬਸਾਈਟ ਰਾਹੀਂ ਬੈਲੇਂਸ ਚੈੱਕ, ਕਲੇਮ ਸੈਟਲਮੈਂਟ, ਨੌਮਿਨੀ ਤੇ ਹੋਰ ਕੰਮ ਪੂਰੇ ਕਰ ਸਕਦੇ ਹੋ। EPFO
ਈਪੀਐਫਓ ਪੋਰਟਲ ’ਚ ਆ ਰਹੀ ਸਮੱਸਿਆ | EPFO
ਕਈ ਲੋਕਾਂ ਨੇ ਈਪੀਐਫਓ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਪੋਰਟਲ ’ਤੇ ਦਿੱਕਤਾਂ ਆ ਰਹੀਆਂ ਹਨ। ਪਿਛਲੇ ਸਾਲ ਜੁਲਾਈ ’ਚ ਰਿਟਾਇਰਮੈਂਟ ਫੰਡ ਬਾਡੀ ਦੇ ਅਧਿਕਾਰੀਆਂ ਨੇ ਸਰਕਾਰ ਨੂੰ ਪੱਤਰ ਲਿਖ ਕੇ ਪੁਰਾਣੇ ਸਾਫਟਵੇਅਰ ਸਿਸਟਮ ਦੀ ਸ਼ਿਕਾਇਤ ਕੀਤੀ ਸੀ। ਕੁਝ ਲੋਕਾਂ ਨੂੰ ਈਪੀਐਫਓ ਪੋਰਟਲ ’ਤੇ ਲੌਗਇਨ ਕਰਨ ਅਤੇ ਕਲੇਮ ਸੈਟਲਮੈਂਟ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਯੂਜ਼ਰਜ਼ ਦਾ ਮੰਨਣਾ ਹੈ ਕਿ ਪੋਰਟਲ ’ਤੇ ਬਹੁਤ ਜ਼ਿਆਦਾ ਲੋਡ ਹੈ, ਜਿਸ ਕਾਰਨ ਟਰੈਫਿਕ ਨੂੰ ਕੰਟਰੋਲ ਕਰਨ ’ਚ ਦਿੱਕਤਾਂ ਆ ਰਹੀਆਂ ਹਨ। ਈਪੀਐਫਓ ਨਵਾਂ ਸਿਸਟਮ ਲਿਆਉਣ ਵਾਲਾ ਹੈ। ਅਗਲੇ ਤਿੰਨ ਮਹੀਨਿਆਂ ’ਚ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਅਪਡੇਟਿਡ ਸਿਸਟਮ ’ਚ ਹੋਣਗੇ ਇਹ ਬਦਲਾਅ | EPFO
- ਕਲੇਮ ਸੈਟਲਮੈਂਟ ਦੀ ਸਹੂਲਤ ਆਟੋ ਪ੍ਰੋਸੈਸਿੰਗ ਮੋਡ ਹੋਵੇਗੀ।
- ਪੈਨਸ਼ਨਰਾਂ ਨੂੰ ਤੈਅਸ਼ੁਦਾ ਸਮੇਂ ’ਤੇ ਹੀ ਪੈਨਸ਼ਨ ਮਿਲੇਗੀ।
- ਬੈਲੇਂਸ ਚੈੱਕ ਕਰਨ ਦੀ ਸਹੂਲਤ ਕਾਫੀ ਆਸਾਨ ਹੋ ਜਾਵੇਗੀ।
- ਖਾਤਿਆਂ ਨੂੰ ਟਰਾਂਸਫਰ ਕਰਨ ਦੀ ਸਮੱਸਿਆ ਖਤਮ ਹੋ ਜਾਵੇਗੀ।
- ਪੀਐਫ ਖਾਤਾ ਧਾਰਕਾਂ ਦਾ ਸਿਰਫ਼ ਇੱਕ ਖਾਤਾ ਹੋਵੇਗਾ।
ਕੀ ਹੈ ਕਰਮਚਾਰੀ ਭਵਿੱਖ ਨਿਧੀ? | EPFO
ਕਰਮਚਾਰੀ ਭਵਿੱਖ ਨਿਧੀ ਰਿਟਾਇਰਮੈਂਟ ਸੇਵਿੰਗ ਸਕੀਮ ਹੈ। ਇਸ ਵਿਚ ਮੁਲਾਜ਼ਮਾਂ ਦੀ ਤਨਖਾਹ ਦਾ ਇਕ ਹਿੱਸਾ ਹਰ ਮਹੀਨੇ ਈਪੀਐਫਓ ’ਚ ਜਮ੍ਹਾ ਹੁੰਦਾ ਹੈ। ਰੁਜ਼ਗਾਰਦਾਤਾ ਵੀ ਫੰਡ ’ਚ ਯੋਗਦਾਨ ਪਾਉਂਦੇ ਹਨ। ਇਹ ਜਮ੍ਹਾਂ ਰਾਸ਼ੀ ਮੁਲਾਜ਼ਮਾਂ ਨੂੰ ਸੇਵਾਮੁਕਤੀ ਵੇਲੇ ਦਿੱਤੀ ਜਾਂਦੀ ਹੈ।
ਮੈਡੀਕਲ ਐਮਰਜੈਂਸੀ ਲਈ ਪੀਐਫ ’ਚੋਂ ਪੈਸੇ ਕਢਵਾਉਣ ਦੀ ਲਿਮਟ
ਮੈਡੀਕਲ ਐਮਰਜੈਂਸੀ ਦੀ ਸਥਿਤੀ ’ਚ ਈਪੀਐਫਓ ਮੈਂਬਰ 1 ਲੱਖ ਰੁਪਏ ਤੱਕ ਕਢਵਾ ਸਕਦੇ ਹਨ। ਪਹਿਲਾਂ ਇਹ ਰਕਮ ਹਸਪਤਾਲ ਵੱਲੋਂ ਦਿੱਤੇ ਅਨੁਮਾਨ ਦੇ ਆਧਾਰ ’ਤੇ ਕਢਵਾਈ ਜਾ ਸਕਦੀ ਸੀ ਪਰ ਹੁਣ ਇਸ ਦੀ ਮਿਆਦ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ।
Read Also : IMD Alert : ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ’ਚ ਪਵੇਗਾ ਭਾਰੀ ਮੀਂਹ, ਮੁੜ ਸਰਗਰਮ ਹੋਵੇਗਾ ਮਾਨਸੂਨ