New Rules From 1 September: ਜਲਦੀ ਹੀ ਅਗਸਤ ਦਾ ਮਹੀਨਾ ਖਤਮ ਹੋਣ ਵਾਲਾ ਹੈ। ਅਜਿਹੇ ’ਚ ਹਰ ਮਹੀਨੇ ਦੀ ਤਰ੍ਹਾਂ ਨਵੇਂ ਮਹੀਨੇ ’ਚ ਵੀ ਤੁਹਾਨੂੰ ਕਈ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਤਬਦੀਲੀਆਂ ਦਾ ਕਿਸੇ ਨਾ ਕਿਸੇ ਰੂਪ ’ਚ ਤੁਹਾਡੀ ਜੇਬ ’ਤੇ ਸਿੱਧਾ ਅਸਰ ਪੈ ਸਕਦਾ ਹੈ। ਗੈਸ ਸਿਲੰਡਰ ਦੀ ਕੀਮਤ, ਕ੍ਰੈਡਿਟ ਕਾਰਡ ਦੇ ਨਿਯਮਾਂ ਵਰਗੇ ਬਦਲਾਅ ਹੋ ਸਕਦੇ ਹਨ। ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਸਤੰਬਰ ਦੇ ਮਹੀਨੇ ’ਚ ਕੀ-ਕੀ ਬਦਲਾਅ ਹੋ ਸਕਦੇ ਹਨ, ਤਾਂ ਸਾਡੇ ਲੇਖ ਨੂੰ ਧਿਆਨ ਨਾਲ ਪੜ੍ਹੋ।
ਸਿਲੰਡਰ ਦੇ ਭਾਅ ’ਚ ਹੋ ਸਕਦਾ ਹੈ ਵੱਡਾ ਬਦਲਾਅ | New Rules
ਸਰਕਾਰ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਿਲੰਡਰ ਦੀਆਂ ਕੀਮਤਾਂ ’ਚ ਕੁੱਝ ਬਦਲਾਅ ਕਰਦੀ ਹੈ, ਇਸ ਲਈ ਤੁਸੀਂ ਸਤੰਬਰ ਮਹੀਨੇ ਦੀ ਸ਼ੁਰੂਆਤ ’ਚ ਵੀ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਬਦਲਾਅ ਵੇਖ ਸਕਦੇ ਹੋ। ਜਿਸ ਕਾਰਨ ਤੁਹਾਡੀ ਜੇਬ ਵੀ ਪ੍ਰਭਾਵਿਤ ਹੋ ਸਕਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਗਸਤ ਮਹੀਨੇ ’ਚ ਵੀ ਕਮਰਸੀਅਲ ਗੈਸ ਸਿਲੰਡਰ ਦੀ ਕੀਮਤ ’ਚ 8.50 ਰੁਪਏ ਦਾ ਵਾਧਾ ਹੋਇਆ ਸੀ। ਇਸ ਤੋਂ ਇਲਾਵਾ ਜੁਲਾਈ ਮਹੀਨੇ ’ਚ ਇਸ ਦੀਆਂ ਕੀਮਤਾਂ ’ਚ 30 ਰੁਪਏ ਦੀ ਕਟੌਤੀ ਕੀਤੀ ਗਈ ਸੀ।
ਸੀਐੱਨਜੀ, ਪੀਐੱਨਜੀ, ਗੈਸ ਸਿਲੰਡਰ ਦੀਆਂ ਕੀਮਤਾਂ ’ਚ ਹੋ ਸਕਦਾ ਹੈ ਵੱਡਾ ਬਦਲਾਅ
ਜਿਸ ਤਰ੍ਹਾਂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ, ਉਸੇ ਤਰ੍ਹਾਂ ਤੇਲ ਮਾਰਕੀਟ ਕੰਪਨੀਆਂ ਵੀ ਸੀਐਨਜੀ ਪੀਐਨਜੀ ਦੇ ਨਾਲ ਏਅਰ ਫਿਊਲ ਭਾਵ ਏਅਰ ਟਰਬਾਈਨ ਫਿਊਲ ਦੇ ਰੇਟ ਬਦਲਦੀਆਂ ਹਨ। ਪਹਿਲੀ ਸਤੰਬਰ ਨੂੰ ਵੀ ਬਦਲਾਅ ਵੇਖਿਆ ਜਾ ਸਕਦਾ ਹੈ। New Rules
ਫਰਜੀ ਕਾਲਾਂ ’ਤੇ ਵੀ ਲੱਗ ਸਕਦੀ ਹੈ ਪਾਬੰਦੀ | New Rules
ਪਹਿਲੀ ਸਤੰਬਰ ਤੋਂ ਫਰਜੀ ਕਾਲਾਂ ’ਤੇ ਪਾਬੰਦੀ ਲਾਈ ਜਾ ਸਕਦੀ ਹੈ, ਇਸ ਲਈ ਟਰਾਈ ਨੇ ਇੱਕ ਗਾਈਡਲਾਈਨ ਜਾਰੀ ਕੀਤੀ ਹੈ ਅਤੇ ਏਅਰਟੈੱਲ, ਜੀਓ, ਵੋਡਾਫੋਨ, ਆਈਡੀਆ, ਵਰਗੀਆਂ ਦੂਰਸੰਚਾਰ ਕੰਪਨੀਆਂ ਨੂੰ ਫਰਜੀ ਕਾਲਾਂ ਅਤੇ ਸੰਦੇਸ਼ਾਂ ’ਤੇ ਪਾਬੰਦੀ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਟੈਲੀਕਾਮ ਕੰਪਨੀਆਂ ਨੂੰ 30 ਸਤੰਬਰ ਤੱਕ ਟੈਲੀਮਾਰਕੀਟਿੰਗ ਕਾਲਾਂ ਤੇ ਵਪਾਰਕ ਮੈਸੇਜਿੰਗ ਨੂੰ 140 ਨੰਬਰ ਸੀਰੀਜ ਤੋਂ ਬਲਾਕਚੇਨ, ਆਧਾਰਿਤ ਡੀਐਲਟੀ ਭਾਵ ਡਿਸਟ੍ਰੀਬਿਊਟਡ ਲੇਜਰ, ਟੈਕਨਾਲੋਜੀ ਪਲੇਟਫਾਰਮ ’ਤੇ ਤਬਦੀਲ ਕਰਨਾ ਚਾਹੀਦਾ ਹੈ। ਕੰਪਨੀ ਦੇ ਇਸ ਦਿਸ਼ਾ-ਨਿਰਦੇਸ਼ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ 1 ਸਤੰਬਰ ਤੱਕ ਫਰਜੀ ਕਾਲਾਂ ’ਤੇ ਰੋਕ ਲਾਈ ਜਾ ਸਕਦੀ ਹੈ। New Rules
ਮਹਿੰਗਾਈ ਭੱਤੇ ’ਚ ਹੋ ਸਕਦਾ ਹੈ ਵਾਧਾ | New Rules From 1 September
ਕੇਂਦਰ ਸਰਕਾਰ ਵੱਲੋਂ 1 ਸਤੰਬਰ ਤੋਂ ਸਰਕਾਰੀ ਮੁਲਾਜਮਾਂ ਦੇ ਮਹਿੰਗਾਈ ਭੱਤੇ ’ਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਅੰਦਾਜਾ ਲਾਇਆ ਜਾ ਰਿਹਾ ਹੈ ਕਿ 1 ਸਤੰਬਰ ਤੋਂ ਮਹਿੰਗਾਈ ਭੱਤੇ ’ਚ 3 ਫੀਸਦੀ ਦਾ ਵਾਧਾ ਹੋ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਸਰਕਾਰ ਕਰਮਚਾਰੀਆਂ ਨੂੰ 50 ਫੀਸਦੀ ਮਹਿੰਗਾਈ ਭੱਤਾ ਦੇ ਰਹੀ ਹੈ, 1 ਸਤੰਬਰ ਤੋਂ ਇਹ ਵਧ ਕੇ 53 ਫੀਸਦੀ ਹੋ ਜਾਵੇਗਾ।
Read This : Shikhar Dhawan: ਕ੍ਰਿਕੇਟ ਦੇ ‘ਗੱਬਰ’ ਨੇ ਕੀਤਾ ਇਹ ਵੱਡਾ ਐਲਾਨ!
14 ਸਤੰਬਰ ਤੱਕ ਕਰ ਸਕਦੇ ਹਾਂ ਆਧਾਰ ਅਪਡੇਟ
ਸਰਕਾਰ ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਤਰੀਕ ਵੀ ਵਧਾ ਦਿੱਤੀ ਹੈ। ਇਸ ਦੀ ਆਖਰੀ ਤਰੀਕ 14 ਸਤੰਬਰ ਰੱਖੀ ਗਈ ਹੈ। ਇਸ ਤਰੀਕ ਤੋਂ ਬਾਅਦ ਤੁਸੀਂ ਆਧਾਰ ਕਾਰਡ ਨੂੰ ਮੁਫਤ ’ਚ ਅਪਡੇਟ ਨਹੀਂ ਕਰ ਸਕੋਗੇ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਮੁਫਤ ਆਧਾਰ ਕਾਰਡ ਅਪਡੇਟ ਕਰਨ ਦੀ ਆਖਰੀ ਤਰੀਕ 14 ਜੂਨ ਰੱਖੀ ਗਈ ਸੀ, ਜਿਸ ਨੂੰ ਬਦਲ ਕੇ 14 ਸਤੰਬਰ ਕਰ ਦਿੱਤਾ ਗਿਆ ਹੈ। New Rules
ਕ੍ਰੈਡਿਟ ਕਾਰਡ ਦੇ ਨਿਯਮਾਂ ’ਚ ਵੀ ਵੇਖਿਆ ਜਾ ਸਕਦਾ ਹੈ ਬਦਲਾਅ | New Rules
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬੈਂਕ ਯੂਟਿਲਿਟੀ ਟ੍ਰਾਂਜੈਕਸ਼ਨਾਂ ’ਤੇ ਰਿਵਾਰਡ ਪੁਆਇੰਟਸ ਦੀ ਸੀਮਾ 1 ਸਤੰਬਰ ਨੂੰ ਤੈਅ ਕਰ ਰਿਹਾ ਹੈ, ਇਸ ਦੇ ਤਹਿਤ ਖਪਤਕਾਰ ਨੂੰ ਹਰ ਮਹੀਨੇ ਲੈਣ-ਦੇਣ ’ਤੇ ਸਿਰਫ 2000 ਪੁਆਇੰਟ ਮਿਲਣਗੇ। ਇਸ ਤੋਂ ਇਲਾਵਾ, ਐਚਡੀਐਫਸੀ ਬੈਂਕ ਥਰਡ ਪਾਰਟੀ ਐਪ ਰਾਹੀਂ ਵਿਦਿਅਕ ਭੁਗਤਾਨ ਕਰਨ ’ਤੇ ਕੋਈ ਕੈਸ਼ਬੈਕ (ਇਨਾਮ) ਨਹੀਂ ਦੇਵੇਗਾ। ਇਸ ਤੋਂ ਇਲਾਵਾ, ਆਈਡੀਐੱਫਸੀ ਬੈਂਕ 1 ਸਤੰਬਰ ਨੂੰ ਭੁਗਤਾਨ ਯੋਗ ਘੱਟੋ-ਘੱਟ ਰਕਮ ਦੇ ਨਿਯਮਾਂ ਨੂੰ ਵੀ ਬਦਲ ਸਕਦਾ ਹੈ, ਜਿਸ ਤਹਿਤ ਬੈਂਕ ਭੁਗਤਾਨ ਯੋਗ ਘੱਟੋ-ਘੱਟ ਰਕਮ ਨੂੰ ਘਟਾ ਦੇਵੇਗਾ। ਭੁਗਤਾਨ ਦੇ ਦਿਨਾਂ ਨੂੰ 18 ਤੋਂ 15 ਤੱਕ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗਾਹਕਾਂ ਲਈ ਇੱਕ ਖੁਸ਼ਖਬਰੀ ਵੀ ਸਾਹਮਣੇ ਆਈ ਹੈ, ਜਿਸ ਤਹਿਤ ਬੈਂਕ ਹੋਰ ਭੁਗਤਾਨ ਸੇਵਾਵਾਂ ਲੈਣ ਵਾਲੇ ਗਾਹਕਾਂ ਨੂੰ ਕ੍ਰੈਡਿਟ ਕਾਰਡ ਉਪਭੋਗਤਾਵਾਂ ਵਾਂਗ ਹੀ ਇਨਾਮ ਦੇਵੇਗਾ। New Rules From 1 September