ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਦਾ ਸੈਂਕੜਾ
- ਪਹਿਲੀ ਪਾਰੀ ’ਚ ਇੰਗਲੈਂਡ ਨੇ ਹਾਸਲ ਕੀਤੀ 122 ਦੌੜਾਂ ਦੀ ਲੀਡ
ਸਪੋਰਟਸ ਡੈਸਕ। Sri Lanka vs England: ਇੰਗਲੈਂਡ ਦੇ ਸ਼੍ਰੀਲੰਕਾ ਵਿਚਕਾਰ ਮੈਨਚੈਸਟਰ ’ਚ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾਈ ਪਹਿਲੀ ਪਾਰੀ ’ਚ 236 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਜਦਕਿ ਹੁਣ ਇੰਗਲੈਂਡ ਨੇ ਪਹਿਲੀ ਪਾਰੀ ’ਚ 122 ਦੌੜਾਂ ਦੀ ਲੀਡ ਲੈ ਲਈ ਹੈ। ਅੱਜ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਜਾਰੀ ਹੈ। ਇੰਗਲੈਂਡ ਦੀ ਟੀਮ ਵੱਲੋਂ ਵਿਕਟਕੀਪਰ ਬੱਲੇਬਾਜ਼ ਜੈਮੀ ਸਮਿਥ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ।
ਇਸ ਤੋਂ ਇਲਾਵਾ ਹੈਰੀ ਬਰੂਕ ਨੇ 56 ਦੌੜਾਂ ਬਣਾ ਅਰਧਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਜੋ ਰੂਟ ਨੇ 42 ਦੌੜਾਂ ਬਣਾਈਆਂ। ਆਖਿਰ ’ਤੇ ਇੰਗਲੈਂਡ ਦੇ ਮਾਰਕ ਵੁੱਡ ਨੇ 22 ਦੌੜਾਂ ਦੀ ਤੇਜ਼ ਤਰਾਰ ਪਾਰੀ ਖੇਡੀ। ਸ਼੍ਰੀਲੰਕਾਈ ਟੀਮ ਵੱਲੋਂ ਸਭ ਤੋਂ ਜ਼ਿਆਦਾ ਅਸਿਧਾ ਫਰਨਾਂਡੋ ਨੇ 4 ਵਿਕਟਾਂ, ਜਦਕਿ ਜੈਸੂਰਿਆ ਨੇ 3 ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਪਹਿਲੀ ਪਾਰੀ ’ਚ 236 ਦੌੜਾਂ ’ਤੇ ਸਿਮਟ ਗਿਆ ਸੀ, ਜਿਸ ਵਿੱਚ ਸਿਰਫ ਕਪਤਾਨ ਡੀ ਸਿਲਵਾ ਨੇ ਸਿਰਫ ਅਰਧਸੈਂਕੜੇ ਵਾਲੀ ਪਾਰੀ ਖੇਡੀ ਸੀ। ਉਨ੍ਹਾਂ ਨੇ 74 ਦੌੜਾਂ ਬਣਾਈਆਂ ਸਨ। ਹੁਣ ਇੰਗਲੈਂਡ ਦੀ ਪਹਿਲੀ ਪਾਰੀ 358 ਦੌੜਾਂ ‘ਤੇ ਜਾ ਕੇ ਸਿਮਟੀ ਹੈ ਤੇ ਉਸ ਦੀ ਕੁੱਲ ਲੀਡ 122 ਦੌੜਾਂ ਦੀ ਹੋ ਗਈ ਹੈ। Sri Lanka vs England
Read This : IND vs ENG: BCCI ਵੱਲੋਂ ਸ਼ਡਿਊਲ ਜਾਰੀ, ਇੰਗਲੈਂਡ ਦਾ ਦੌਰਾ ਕਰੇਗੀ ਭਾਰਤੀ ਟੀਮ, ਇਹ ਖਿਡਾਰੀ ਹੋਵੇਗਾ ਕਪਤਾਨ
ਦੂਜੇ ਦਿਨ ਮੀਂਹ ਨੇ ਕੀਤਾ ਸੀ ਪ੍ਰਭਾਵਿਤ | Sri Lanka vs England
ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ ਬਿਨ੍ਹਾਂ ਕੋਈ ਵਿਕਟ ਗੁਆਏ 22 ਦੌੜਾਂ ਬਣਾ ਲਈਆਂ ਸਨ। ਦੂਜੇ ਦਿਨ ਮੀਂਹ ਕਾਰਨ ਪਹਿਲੇ ਸੈਸ਼ਨ ਦੀ ਖੇਡ ਨਹੀਂ ਹੋ ਸਕੀ ਸੀ। ਓਪਨਰ ਬੇਨ ਡਕੇਟ 13 ਤੇ ਡੇਨ ਲਾਰੈਂਸ 9 ਦੌੜਾਂ ਦੇ ਸਕੋਰ ’ਤੇ ਨਾਟਆਊਟ ਰਹੇ ਸਨ। ਜਿਸ ਕਰਕੇ ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਸੀ। Sri Lanka vs England