Haryana-Punjab Weather News: ਹਰਿਆਣਾ-ਪੰਜਾਬ ’ਚ ਕਦੋਂ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਦੱਸ ਦਿੱਤੀ ਤਰੀਕ, ਜਾਣੋ

Haryana-Punjab Weather News
Haryana-Punjab Weather News: ਹਰਿਆਣਾ-ਪੰਜਾਬ ’ਚ ਕਦੋਂ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਦੱਸ ਦਿੱਤੀ ਤਰੀਕ, ਜਾਣੋ

Haryana-Punjab Weather News: ਹਿਸਾਰ (ਸੰਦੀਪ ਸਿੰਹਮਾਰ)। ਸਾਵਣ ਬਿਨਾਂ ਮੀਂਹ ਤੋਂ ਲੰਘ ਗਿਆ ਹੈ। ਹੁਣ ਬਰਸਾਤ ਦੀ ਆਸ ਭਾਦੋਂ ਦੇ ਮਹੀਨੇ ਹੀ ਰਹਿ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਤਾਜਾ ਮੌਸਮ ਬੁਲੇਟਿਨ ਅਨੁਸਾਰ ਦਿੱਲੀ ਤੇ ਹਰਿਆਣਾ ’ਚ 27 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਅਗਸਤ ਦੇ ਬਾਕੀ ਦਿਨਾਂ ’ਚ ਪੰਜਾਬ, ਹਰਿਆਣਾ ਤੇ ਦਿੱਲੀ ’ਚ ਮਾਨਸੂਨ ਕਮਜੋਰ ਰਹੇਗਾ। ਇਸ ਮਿਆਦ ਦੌਰਾਨ, ਕਈ ਦਿਨਾਂ ਤੱਕ ਹਲਕੀ ਤੇ ਕਦੇ-ਕਦਾਈਂ ਬਾਰਸ਼ ਹੋ ਸਕਦੀ ਹੈ।

ਚੰਗੀ ਮਾਨਸੂਨ ਸਰਗਰਮੀ ਦੀ ਸੰਭਾਵਨਾ | Haryana-Punjab Weather News

ਇਸ ਵਾਰ ਮਾਨਸੂਨ ਦੇ ਨਤੀਜੇ ਲੰਬੇ ਅਰਸੇ ਤੱਕ ਭਰੋਸੇਯੋਗ ਨਹੀਂ ਹਨ। ਇਸ ਦਾ ਮਤਲਬ ਹੈ ਕਿ 4-5 ਦਿਨਾਂ ਤੋਂ ਬਾਅਦ ਮੌਸਮ ਦੀ ਭਵਿੱਖਬਾਣੀ ਦੀ ਸ਼ੁੱਧਤਾ ਘੱਟ ਹੈ। ਇਸ ਲਈ, ਸਿਸਟਮ ਦੀ ਅਸਲ ਗਤੀ ਅਨੁਸਾਰ ਪੂਰਵ ਅਨੁਮਾਨ ਦੀ ਸਮੀਖਿਆ ਕੀਤੀ ਜਾਂਦੀ ਹੈ। ਇਸ ਪ੍ਰਣਾਲੀ ਨਾਲ ਉਨ੍ਹਾਂ ਖੇਤਰਾਂ ’ਚ ਮੀਂਹ ਪੈਣ ਦੀ ਉਮੀਦ ਹੈ ਜਿੱਥੇ ਇਸ ਸਮੇਂ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੈ। ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ’ਚ ਫਿਲਹਾਲ ਮੀਂਹ ਦੀ ਕਮੀ ਹੈ, ਪਰ ਅਗਲੇ ਇੱਕ ਹਫਤੇ ਜਾਂ ਦਸ ਦਿਨਾਂ ’ਚ ਤਸੱਲੀਬਖਸ਼ ਮੀਂਹ ਤੇ ਚੰਗੀ ਮਾਨਸੂਨ ਦੀ ਸਰਗਰਮੀ ਹੋਣ ਦੀ ਸੰਭਾਵਨਾ ਹੈ।

Read This : Haryana-Punjab Weather: ਹਰਿਆਣਾ-ਪੰਜਾਬ ’ਚ ਫਿਰ ਤੋਂ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਜਾਰੀ

ਅਜਿਹੀ ਰਹੀ ਮੌਸਮ ਹਲਚਲ | Haryana-Punjab Weather News

ਪਿਛਲੇ 24 ਘੰਟਿਆਂ ਦੌਰਾਨ, ਦੱਖਣ-ਪੂਰਬੀ ਮੱਧ-ਪ੍ਰਦੇਸ਼, ਵਿਦਰਭ, ਤੇਲੰਗਾਨਾ ਤੇ ਮਰਾਠਵਾੜਾ ’ਚ ਝਾਰਖੰਡ, ਹਰਿਆਣਾ ਦੇ ਕੁਝ ਹਿੱਸਿਆਂ, ਰਾਇਲਸੀਮਾ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਇੱਕ ਜਾਂ ਦੋ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਬਿਹਾਰ, ਸਿੱਕਮ, ਪੱਛਮੀ ਬੰਗਾਲ, ਉੱਤਰ-ਪੂਰਬੀ ਭਾਰਤ, ਉੜੀਸਾ, ਮੱਧ-ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰੀ ਪੰਜਾਬ, ਮੱਧ ਮਹਾਰਾਸ਼ਟਰ, ਲਕਸ਼ਦੀਪ, ਅੰਡੇਮਾਨ ਤੇ ਨਿਕੋਬਾਰ ਟਾਪੂ ਤੇ ਤਾਮਿਲਨਾਡੂ, ਕੋਂਕਣ ਤੇ ਗੋਆ ’ਚ ਹਲਕੀ ਬਾਰਿਸ਼ ਦਰਜ ਕੀਤੀ ਗਈ। ਦੱਖਣੀ ਗੁਜਰਾਤ ਤੇ ਪੂਰਬੀ ਰਾਜਸਥਾਨ ਦੇ ਕੁੱਝ ਖੇਤਰਾਂ ’ਚ ਵਾਪਰਿਆ। Haryana-Punjab Weather News

ਤੇਲੰਗਾਨਾ ’ਚ ਅਗਲੇ 24 ਘੰਟਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ

ਤੇਲੰਗਾਨਾ ਦੇ ਕੋਮਾਰਾਮ ਭੀਮ, ਆਸਿਫਾਬਾਦ, ਮੰਚੇਰਿਆਲ, ਨਿਰਮਲ, ਨਿਜਾਮਾਬਾਦ, ਜਗਤਿਆਲ, ਰਾਜਨਾ ਸਿਰਸੀਲਾ, ਕਰੀਮਨਗਰ, ਪੇਡਾਪੱਲੀ, ਵਿਕਾਰਾਬਾਦ, ਸੰਗਾਰੇਡੀ, ਮੇਡਕ, ਕਮਰੇਡੀ, ਮਹਿਬੂਬਨਗਰ, ਨਾਗਰਕਰਨੂਲ ਤੇ ਵਨਪਾਰਥੀ ਜ਼ਿਲ੍ਹਿਆਂ ’ਚ ਅਗਲੇ 24 ਘੰਟਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਦੀ ਰੋਜਾਨਾ ਦੀ ਰਿਪੋਰਟ ਅਨੁਸਾਰ, 24 ਅਗਸਤ ਨੂੰ ਸੂਬੇ ਦੇ ਆਦਿਲਾਬਾਦ, ਕੋਮਰਮਭੀਮ ਆਸਿਫਾਬਾਦ, ਮਨਚੇਰੀਅਲ, ਨਿਰਮਲ, ਨਿਜਾਮਾਬਾਦ, ਜਗਤਿਆਲ, ਰਾਜਨਾ ਸਰਸੀਲਾ, ਕਰੀਮਨਗਰ, ਪੇਡਾਪੱਲੀ ਤੇ ਕਾਮਰੇਡੀ ਜ਼ਿਲ੍ਹਿਆਂ ’ਚ ਵੀ ਇਹੀ ਸਥਿਤੀ ਰਹਿਣ ਦੀ ਉਮੀਦ ਹੈ।

ਤੇਲੰਗਾਨਾ ’ਚ ਵੱਖ-ਵੱਖ ਥਾਵਾਂ ’ਤੇ ਅਗਲੇ ਪੰਜ ਦਿਨਾਂ ਤੱਕ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅਗਲੇ 7 ਦਿਨਾਂ ਤੱਕ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ’ਚ ਸੂਬੇ ਦੇ ਹੈਦਰਾਬਾਦ, ਮੇਡਕ, ਰੰਗਰੇਡੀ ਤੇ ਯਾਦਵਰੀ, ਭੁਵਨਗਿਰੀ ਜ਼ਿਲ੍ਹਿਆਂ ’ਚ ਕਈ ਥਾਵਾਂ ’ਤੇ ਮੀਂਹ ਪਿਆ। ਜ਼ਿਕਰਯੋਗ ਹੈ ਕਿ ਸੂਬੇ ’ਚ ਦੱਖਣ-ਪੱਛਮੀ ਮਾਨਸੂਨ ਆਮ ਵਾਂਗ ਰਿਹਾ ਹੈ। Haryana-Punjab Weather News