ਨਸ਼ਾ ਮਿਹਨਤ ਸਫਲਤਾ, ਚੰਗਿਆਈ ਦਾ ਹੋਣਾ ਚਾਹੀਦਾ : ਐਸਐਸਪੀ ਡਾ. ਪ੍ਰਗਿਆ ਜੈਨ | Kotkapura News
ਕੋਟਕਪੂਰਾ (ਅਜੈ ਮਨਚੰਦਾ)। Kotkapura News : ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਡਾ. ਪ੍ਰਗਿਆ ਜੈਨ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਦੀ ਅਗਵਾਈ ਹੇਠ ਏ.ਐੱਸ.ਆਈ ਜਗਸੀਰ ਸਿੰਘ ਇੰਚਾਰਜ ਸਬ ਡਵੀਜ਼ਨ ਸਾਂਝ ਕੇਂਦਰ ਸਿਟੀ ਕੋਟਕਪੂਰਾ, ਏ ਐਸ ਆਈ ਤਿਲਕ ਰਾਜ ਸਮੇਤ ਸਾਂਝ ਕੇਂਦਰ ਸਟਾਫ ਅਤੇ ਮਹਿਲਾ ਮਿੱਤਰ ਸਟਾਫ ਵੱਲੋਂ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ‘ਮਿਸ਼ਨ ਨਿਸ਼ਚੈ’ ਸਬੰਧੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਸਬੰਧੀ ਸੈਮੀਨਾਰ ਰਾਹੀਂ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਅਤੇ ਸਕੂਲ ਸਟਾਫ ਨੇ ਸ਼ਿਰਕਤ ਕੀਤੀ।
‘ਮਿਸ਼ਨ ਨਿਸ਼ਚੈ’ ਪਹਿਲਕਦਮੀ ਦੇ ਹਿੱਸੇ ਵਜੋਂ, ਸਾਂਝ ਸਟਾਫ , ਸ਼ਕਤੀ ਹੈਲਪ ਡੈਸਕ, ਸਮਾਜ ਸੇਵੀ ਅਤੇ ਬੁਧੀਜੀਵੀਆਂ ਨੇ ਨਸ਼ਿਆਂ ਦੇ ਸੰਕਟ ਨਾਲ ਨਜਿੱਠਣ, ਜਾਗਰੂਕਤਾ ਫੈਲਾਉਣ ਅਤੇ ਨਸ਼ਿਆਂ ਵਿਰੁੱਧ ਨੌਜਵਾਨਾਂ ਦੇ ਸਹਿਯੋਗ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ। ਸਭ ਤੋਂ ਪਹਿਲਾਂ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਸਭਨਾਂ ਨੂੰ ਜੀਓ ਆਇਆਂ ਆਖਿਆ ਅਤੇ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਦੀਆਂ ਪੰਜਾਬ ਪੱਧਰੀ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਮਿਹਨਤੀ ਸਟਾਫ ਦੀ ਤਾਰੀਫ਼ ਵੀ ਕੀਤੀ। ਉਪਰੰਤ ਸਾਂਝ ਕੇਂਦਰ ਕੋਟਕਪੂਰਾ ਦੇ ਇਨਚਾਰਜ ਜਗਸੀਰ ਸਿੰਘ ਸੰਧੂ ਅਤੇ ਏ ਐਸ ਆਈ ਤਿਲਕ ਰਾਜ ਨੇ ਵਿਦਿਆਰਥਣਾਂ ਨੂੰ ਨਸ਼ਿਆਂ ਦੇ ਮਾਰੂ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਤੋਂ ਬਚ ਕੇ ਚੱਲਣ ਦੀਆਂ ਹਿਦਾਇਤਾਂ ਦਿੱਤੀਆਂ।
Kotkapura News
ਇਸ ਮੌਕੇ ਬੋਲਦਿਆਂ ਸਾਂਝ ਸੁਸਾਇਟੀ ਕੋਟਕਪੂਰਾ ਦੇ ਸਕੱਤਰ ਸਮਾਜ ਸੇਵੀ ਉਦੇ ਰੰਦੇਵ ਵੱਲੋਂ ਆਪਣੇ ਤਜਰਬਿਆਂ ਸਾਂਝੇ ਕਰਦਿਆਂ ਨਸ਼ਿਆਂ ਦੀ ਦਲਦਲ ਵਿੱਚ ਕਿਵੇਂ ਲਾਲਚ ਦੇ ਕੇ ਧਕੇਲਣ ਵਾਲਿਆਂ ਬਾਰੇ ਅਤੇ ਇਹਨਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਏ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਜੋ ਸਭਨਾਂ ਨੇ ਸਲਾਹੀ । ਸੈਮੀਨਾਰ ਦੀ ਸਾਰਥਿਕਤਾ ਦਾ ਪਤਾ ਵਿਦਿਆਰਥਣਾਂ ਦੇ ਆਪਣੇ ਨਜ਼ਰੀਏ ਤੇ ਵਿਚਾਰ ਚਰਚਾ ਕਰਨ ਤੋਂ ਹੀ ਪਤਾ ਲਗ ਗਿਆ ਵਿਦਿਆਰਥਣਾਂ ਨੇ ਕਿਹਾ ਸੈਮੀਨਾਰ ਬਹੁਤ ਵਧੀਆ ਲੱਗਿਆ ਓਹਨਾ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਜਾਗਰੂਕਤਾ ਸੈਮੀਨਾਰ ਲਗਾਤਾਰ ਜਾਰੀ ਰੱਖਣ ਦੀ ਬੇਨਤੀ ਵੀ ਕੀਤੀ। Kotkapura News
Read Also : Bharat Bandh 21 August: ਅੱਜ ਭਾਰਤ ਬੰਦ, ਬਿਹਾਰ ’ਚ ਟਰੇਨ ਰੋਕੀ, ਸਕੂਲਾਂ-ਕਾਲਜ਼ਾਂ ’ਚ ਛੁੱਟੀ
ਇਸ ਮੌਕੇ ਸਾਂਝ ਕੇਂਦਰ ਮਹਿਲਾ ਮਿੱਤਰ ਵੱਲੋਂ ਧਰਮਦੀਪ ਕੌਰ, ਗਿਆਨ ਕੌਰ, ਹਰਵਿੰਦਰ ਕੌਰ , ਸਾਂਝ ਕੇਂਦਰ ਸਦਰ ਤੋਂ ਸੁਖਜਿੰਦਰ ਸਿੰਘ, ਸਕੂਲ ਵੱਲੋਂ ਤੇਜਿੰਦਰ ਸਿੰਘ ਬੀਐਨਓ, ਵਿਮਲ ਛਾਬੜਾ ਹੈਡਮਾਸਟਰ ਸਰਕਾਰੀ ਸੀਨ ਸੈ ਸਕੂਲ ਸਿਧੀਆਂ ਕੁਲਵਿੰਦਰ ਸਿੰਘ, ਮਨੋਹਰ ਲਾਲ, ਸੰਦੀਪ ਕੌਰ, ਨਵਨੀਤ ਕੌਰ, ਸ਼ਵਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।