Nature: ਕੁਦਰਤੀ ਸਰੋਤਾਂ ਦੀ ਅੰਨੇ੍ਹਵਾਹ ਵਰਤੋਂ ਅਤੇ ਛੇੜਛਾੜ ਦੇ ਮਾੜੇ ਨਤੀਜੇ ਵਾਇਨਾਡ, ਜੋਸ਼ੀ ਮੱਠ ਅਤੇ ਹਿਮਾਲਿਆ ਖੇਤਰ ਦੇ ਤੌਰ ’ਤੇ ਸਾਡੇ ਸਾਹਮਣੇ ਹਨ। ਕੁਦਰਤ ਵਾਰ-ਵਾਰ ਕਿਸੇ ਨਾ ਕਿਸੇ ਘਟਨਾ ਜਾ ਤਰੀਕੇ ਨਾਲ ਪੂਰੀ ਮਨੁੱਖ ਜਾਤੀ ਨੂੰ ਚਿਤਾਵਨੀ ਅਤੇ ਸੰਦੇਸ਼ ਦੇ ਰਹੀ ਹੈ, ਅਤੇ ਅਸੀਂ ਲਗਾਤਾਰ ਕੁਦਰਤ ਦੇ ਸੰਦੇਸ਼ਾਂ ਨੂੰ ਅਣਸੁਣਿਆ ਅਤੇ ਅਣਦੇਖਿਆ ਕਰ ਰਹੇ ਹਾਂ। 2013 ’ਚ ਹਿਮਾਲਿਆ ਖੇਤਰ ’ਚ ਸੈਲਾਬ ਆਇਆ ਅਤੇ ਭਾਰੀ ਤਬਾਹੀ ਹੋਈ, ਉੱਤਰਕਾਸ਼ੀ ’ਚ ਭੂਚਾਲ ਤੋਂ ਬਾਅਦ ਹੜ੍ਹ ਆਇਆ।
ਉਤਰਾਖੰਡ ਦਾ ਸ਼ਹਿਰ ਜੋਸ਼ੀਮੱਠ ਹੌਲੀ-ਹੌਲੀ ਜ਼ਮੀਨ ’ਚ ਧਸਦਾ ਜਾ ਰਿਹਾ ਹੈ। 2023 ’ਚ ਜੋਸ਼ੀਮੱਠ ਨਾਲ ਜੁੜੇ ਸਮਾਚਾਰ ਦੇਸ਼ ਦੁਨੀਆ ’ਚ ਛਾਏ ਹੋਏ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਵਰਤਮਾਨ ਸੰਕਟ ਕਈ ਕਾਰਨਾਂ ਨਾਲ ਪੈਦਾ ਹੋਇਆ ਹੈ। ਧਰਤੀ ਵਿਗਿਆਨ ਮੰਤਰਾਲੇ ਮੁਤਾਬਿਕ, 2015 ਤੋਂ 2022 ਤੱਕ 3782 ਜ਼ਮੀਨ ਖਿਸਕੀ, ਉਨ੍ਹਾਂ ’ਚੋਂ ਕਰੀਬ 60 ਫੀਸਦੀ ਕੇਰਲ ’ਚ ਹੀ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਦੇਸ਼ ’ਚ ਹਰ ਸਮੇਂ ’ਚ, ਹਰ ਖੇਤਰ ’ਚ ਵਿਕਾਸ ਹੋਣਾ ਚਾਹੀਦਾ ਹੈ, ਪਰ ਅਜਿਹੀਆਂ ਘਟਨਾਵਾਂ ਤੋਂ ਸਬਕ ਵੀ ਲੈਣਾ ਚਾਹੀਦਾ ਹੈ। ਵਿਕਾਸ ਕਾਰਜ ਜਾਪਾਨ ਅਤੇ ਤਾਈਵਾਨ ਵਰਗੇ ਦੇਸ਼ਾਂ ’ਚ ਵੀ ਹੋ ਰਹੇ ਹਨ। Nature
ਇਹ ਵੀ ਪੜ੍ਹੋ : Rain: ਮੀਂਹ ਨਾਲ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
ਉਥੇ ਵੀ ਪਹਾੜ ਕੱਟੇ ਜਾ ਰਹੇ ਹਨ, ਪਰ ਅਜਿਹੇ ਹਾਦਸਿਆਂ ਤੋਂ ਬਚਣ ਦੇ ਬੰਦੋਬਸਤ ਵੀ ਕੀਤੇ ਜਾ ਰਹੇ ਹਨ। ਬਿਨਾਂ ਸ਼ੱਕ, ਮੌਜੂਦਾ ਹਾਲਾਤਾਂ ’ਚ ਜ਼ਰੂਰੀ ਹੈ ਕਿ ਵੱਖ-ਵੱਖ ਰਾਜਾਂ ’ਚ ਅਜਿਹੀਆਂ ਆਫਤਾਂ ਤੋਂ ਬਚਾਅ ਦੀ ਤਿਆਰੀ ਕਰਨ ਅਤੇ ਨਿਪਟਣ ਲਈ ਤੰਤਰ ਨੂੰ ਬਿਹਤਰ ਬਣਾਉਣ ਦੇ ਤੌਰ ਤਰੀਕਿਆਂ ’ਤੇ ਵੀ ਜੰਗੀ ਪੱਧਰ ’ਤੇ ਕੰਮ ਕੀਤਾ ਜਾਵੇ। ਨਾਲ ਹੀ ਸਰਕਾਰਾਂ ਦੀ ਸਰਗਰਮੀ, ਉਦਯੋਗਾਂ ਦੀ ਜਵਾਬਦੇਹੀ ਅਤੇ ਸਥਾਨਕ ਭਾਈਚਾਰਿਆਂ ਦੀ ਜਾਗਰੂਕਤਾ ਦੀ ਜ਼ਰੂਰਤ ਹੈ। ਕੁਦਰਤ ਦੀ ਸੰਭਾਲ ਨਾਲ ਹੀ ਮਨੁੱਖੀ ਜੀਵਨ ਦੀ ਹੋਂਦ ਹੈ। ਕੁਦਰਤ ਮਨੁੱਖ ਨੂੰ ਬਰਕਤਾਂ ਦਿੰਦੀ ਹੈ ਜਿਸ ਦੀ ਕਦਰ ਕਰਨੀ ਚਾਹੀਦੀ ਹੈ।