(ਸੁਰਿੰਦਰ ਸਿੰਗਲਾ) ਅਮਰਗੜ੍ਹ। Rain: ਅਮਰਗੜ੍ਹ ਖੇਤਰ ਵਿੱਚ ਭਾਦੋਂ ਦੇ ਮਹੀਨੇ ਅੱਜ ਦੁਪਹਿਰ ਸਮੇਂ ਬਰਸਾਤ ਹੋਣ ਨਾਲ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਥੋੜ੍ਹੀ ਰਾਹਤ ਮਿਲੀ। ਗਰਮੀ ਕਾਰਨ ਲੋਕੀਂ ਕਾਫੀ ਦਿਨਾਂ ਤੋਂ ਹਾਲੋ-ਬੇਹਾਲ ਦਿਖਾਈ ਦੇ ਰਹੇ ਸਨ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਗਰਮੀ ਤੇ ਹੁੰਮਸ ਕਾਰਨ ਦੁਧਾਰੂ ਪਸ਼ੂਆਂ ਨੇ ਵੀ ਸੁੱਖ ਦਾ ਸਾਹ ਲਿਆ। ਅੱਜ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਗਰਮੀ ਤੇ ਹੁੰਮਸ ਵੀ ਰਹੀ ਕਿਣ-ਮਿਣ ਤੋਂ ਬਾਅਦ ਸ਼ਾਮ ਵੇਲੇ ਬੱਦਲਵਾਈ ਹੋਈ।
ਇਹ ਵੀ ਪੜ੍ਹੋ: ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ’ਚ ਮਨਾਇਆ ਰੱਖੜੀ ਦਾ ਤਿਉਹਾਰ
ਅੱਜ ਦਾ ਇਹ ਮੀਂਹ ਝੋਨੇ ਤੇ ਸਬਜ਼ੀਆਂ ਦੀਆਂ ਵੇਲਾਂ ਲਈ ਵੀ ਵਧੇਰੇ ਲਾਹੇਵੰਦ ਸਾਬਤ ਹੋਵੇਗਾ। ਬੂੰਦਾਂ-ਬਾਂਦੀ ਦੌਰਾਨ ਕੂਲਰ ਤੇ ਪੱਖਿਆਂ ਦੀ ਹਵਾ ਵੀ ਠੰਢਕ ਵਰਤਾ ਰਹੀ ਸੀ ਥੋੜੇ ਸਮੇਂ ਦੇ ਮੀਂਹ ਕਾਰਨ ਹੀ ਨੀਵੀਆਂ ਥਾਵਾਂ ’ਤੇ ਪਾਣੀ ਖੜਾ ਵਿਖਾਈ ਦਿੱਤਾ। ਰੱਖੜੀ ਦੇ ਤਿਉਹਾਰ ਵਾਲੇ ਦਿਨ ਰੱਖੜੀਆਂ ਮੀਂਹ ਦੌਰਾਨ ਆਪਣੀਆਂ ਦੁਕਾਨਾਂ ਦੇ ਅੰਦਰ ਕਰਨੀ ਆਂ ਪਈਆਂ। ਬੂੰਦਾਂ ਬਾਂਦੀ ਰੁਕਣ ਤੋਂ ਬਾਅਦ ਰੱਖੜੀ ਦੇ ਤਿਉਹਾਰ ਦੌਰਾਨ ਬਾਜ਼ਾਰਾਂ ਵਿੱਚ ਫਿਰ ਤੋਂ ਚਹਿਲ-ਪਹਿਲ ਸ਼ੁਰੂ ਹੋ ਗਈ।