Free Travel Facility: ਔਰਤਾਂ ਤੇ ਬੱਚੇ ਵੀ ਅੱਜ ਤੋਂ ਬੱਸਾਂ ’ਚ ਕਰ ਸਕਣਗੇ ਮੁਫ਼ਤ ਸਫ਼ਰ

government schemes
Free Travel Facility: ਔਰਤਾਂ ਤੇ ਬੱਚੇ ਵੀ ਅੱਜ ਤੋਂ ਬੱਸਾਂ ’ਚ ਕਰ ਸਕਣਗੇ ਮੁਫ਼ਤ ਸਫ਼ਰ

ਰੱਖੜੀ ’ਤੇ ਔਰਤਾਂ ਤੇ 15 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਬੱਸ ਯਾਤਰਾ | Haryana Roadways

  • 36 ਘੰਟਿਆਂ ਲਈ ਮਿਲੇਗਾ ਸਹੂਲਤ

ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। Free Travel Facility: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਸਰਕਾਰ ਦੇ ਆਦੇਸ਼ਾਂ ਤਹਿਤ, ਹਰਿਆਣਾ ਰੋਡਵੇਜ ਰੱਖੜੀ ਦੇ ਤਿਉਹਾਰ ’ਤੇ 15 ਸਾਲ ਤੱਕ ਦੇ ਬੱਚੇ ਤੇ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕਰੇਗਾ। ਇਸ ਦੇ ਲਈ ਰੋਡਵੇਜ ਵਿਭਾਗ ਦੇ ਮੁੱਖ ਦਫਤਰ ਨੇ 12 ਦਿਨ ਪਹਿਲਾਂ ਪੱਤਰ ਜਾਰੀ ਕਰ ਦਿੱਤਾ ਹੈ। ਔਰਤਾਂ ਨੂੰ 18 ਅਗਸਤ ਨੂੰ ਦੁਪਹਿਰ 12 ਵਜੇ ਤੋਂ 19 ਅਗਸਤ ਦੀ ਦਰਮਿਆਨੀ ਰਾਤ 12 ਵਜੇ ਤੱਕ ਰੋਡਵੇਜ ’ਤੇ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। Haryana Roadways

Read This : Adani Power: ਬੰਗਲਾਦੇਸ਼ ਨੂੰ ਬਿਜ਼ਲੀ ਸਪਲਾਈ ਕਰਨ ’ਤੇ ਕੰਪਨੀ ਨੇ ਦਿੱਤਾ ਵੱਡਾ ਬਿਆਨ

ਮੁਫਤ ਯਾਤਰਾ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਲਈ ਯੋਗ ਹੋਵੇਗੀ। ਇਸ ਦੇ ਨਾਲ ਹੀ ਸੂਬੇ ਭਰ ਦੇ ਡਿਪੂਆਂ ’ਚ ਰੋਡਵੇਜ ਅਧਿਕਾਰੀਆਂ ਨੂੰ ਰੱਖੜੀ ਦੇ ਤਿਉਹਾਰ ਲਈ ਮੁਫਤ ਬੱਸ ਸੇਵਾ ਦੀ ਸਹੂਲਤ ਮੁਹੱਈਆ ਕਰਾਉਣ ਦੀ ਤਿਆਰੀ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰੱਖੜੀ ਦੇ ਤਿਉਹਾਰ ’ਤੇ ਔਰਤਾਂ ਨਾਲ 15 ਸਾਲ ਤੱਕ ਦੇ ਬੱਚੇ ਮੁਫਤ ਯਾਤਰਾ ਕਰ ਸਕਣਗੇ। ਇਨ੍ਹਾਂ ਤਿਆਰੀਆਂ ਦੇ ਨਾਲ-ਨਾਲ ਹਰ ਬੂਥ ’ਤੇ ਮੁਲਾਜਮਾਂ ਦੀ ਡਿਊਟੀ ਲਾਈ ਗਈ ਹੈ। Haryana Roadways

ਇਹਨਾਂ ਰਾਜਾਂ ਲਈ ਨਹੀਂ ਹੈ ਵੈਧ | Haryana Roadways

ਜੇਕਰ ਔਰਤਾਂ ਦਿੱਲੀ, ਚੰਡੀਗੜ੍ਹ ਤੇ ਹਰਿਆਣਾ ’ਚ ਕਿਤੇ ਵੀ ਜਾਣਾ ਚਾਹੁੰਦੀਆਂ ਹਨ ਤਾਂ ਰੋਡਵੇਜ ਉਨ੍ਹਾਂ ਤੋਂ ਕਿਰਾਇਆ ਨਹੀਂ ਲਵੇਗਾ। ਜੇਕਰ ਤੁਸੀਂ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਹੋਰ ਸੂਬਿਆਂ ’ਚ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਿਰਾਇਆ ਦੇਣਾ ਪਵੇਗਾ। ਇਹ ਯਕੀਨੀ ਬਣਾਉਣ ਲਈ ਕਿ ਰੱਖੜੀ ਦੇ ਤਿਉਹਾਰ ’ਤੇ ਕਿਸੇ ਵੀ ਤਰ੍ਹਾਂ ਦੇ ਪ੍ਰਬੰਧਾਂ ’ਚ ਵਿਘਨ ਨਾ ਪਵੇ, ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ’ਚ ਬੱਸ ਸਟੈਂਡ ਅੰਦਰ ਤੇ ਬਾਹਰ ਕਰਮਚਾਰੀ ਮੌਜ਼ੂਦ ਰਹਿਣਗੇ। Free Travel Facility

ਜੇਕਰ ਰਕਸ਼ਾ ਬੰਧਨ ਦੇ ਤਿਉਹਾਰ ਵਾਲੇ ਦਿਨ ਜ਼ਿਆਦਾ ਭੀੜ ਹੋਵੇਗੀ। ਉਥੇ ਹੀ ਬੱਸਾਂ ਚਲਾਈਆਂ ਜਾਣਗੀਆਂ। ਹਾਲਾਂਕਿ ਇਸ ਵਾਰ ਕੈਥਲ ਡਿਪੂ ਵਿਖੇ ਲੋੜੀਂਦੀ ਗਿਣਤੀ ’ਚ ਬੱਸਾਂ ਚਲਾਈਆਂ ਜਾ ਰਹੀਆਂ ਹਨ। ਰੋਡਵੇਜ ਦੀਆਂ ਕਰੀਬ 200 ਬੱਸਾਂ ਹਨ। ਇਸ ਸਾਲ ਵੀ ਰਕਸ਼ਾ ਬੰਧਨ ਦੇ ਤਿਉਹਾਰ ’ਤੇ ਔਰਤਾਂ ਤੇ 15 ਸਾਲ ਤੱਕ ਦੇ ਬੱਚਿਆਂ ਨੂੰ 36 ਘੰਟੇ ਮੁਫਤ ਯਾਤਰਾ ਦੀ ਸਹੂਲਤ ਮਿਲੇਗੀ। ਇਸ ਦੇ ਲਈ ਰੋਡਵੇਜ ਹੈੱਡਕੁਆਰਟਰ ਤੋਂ ਪੱਤਰ ਆ ਗਿਆ ਹੈ। ਪੱਤਰ ’ਚ ਡਿਪੂਆਂ ਨੂੰ ਆਪਣੇ ਪੱਧਰ ’ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। Haryana Roadways

 ਕਮਲਜੀਤ ਚਾਹਲ, ਜਨਰਲ ਮੈਨੇਜਰ, ਕੈਥਲ ਡਿਪੂ