ਪਾਕਿਸਤਾਨੀ ਬੱਲੇਬਾਜ਼ ਬਾਬਰ ਸਿਖਰ ’ਤੇ | Rohit Sharma
ਮੁੰਬਈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਜਾਰੀ ਤਾਜ਼ਾ ਇੱਕ ਰੋਜ਼ਾ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਸ਼੍ਰੀਲੰਕਾ ਖਿਲਾਫ ਇੱਕ ਰੋਜ਼ਾ ਸੀਰੀਜ਼ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ, ਜਿਸ ਦਾ ਫਾਇਦਾ ਉਸ ਨੂੰ ਇਸ ਰੈਂਕਿੰਗ ’ਚ ਮਿਲਿਆ ਹੈ। Rohit Sharma
ਇਹ ਵੀ ਪੜ੍ਹੋ:ED ਦੇ ਨਵੇਂ ਡਾਇਰੈਕਟਰ ਹੋਣਗੇ IRS ਅਧਿਕਾਰੀ ਰਾਹੁਲ ਨਵੀਨ
ਰੋਹਿਤ ਨੇ ਆਪਣੇ ਸਲਾਮੀ ਜੋੜੀਦਾਰ ਸ਼ੁਭਮਨ ਗਿੱਲ ਨੂੰ 765 ਰੇਟਿੰਗ ਅੰਕਾਂ ਨਾਲ ਪਿੱਛੇ ਛੱਡ ਦਿੱਤਾ। ਗਿੱਲ ਹੁਣ ਤੀਜੇ ਨੰਬਰ ’ਤੇ ਪਹੁੰਚ ਗਿਆ ਹੈ। ਟਾਪ-10 ’ਚ ਤਿੰਨ ਭਾਰਤੀ ਸ਼ਾਮਲ ਹਨ। ਜਦੋਕਿ ਪਾਕਿਸਤਾਨ ਦੇ ਬਾਬਰ ਆਜ਼ਮ ਸਿਖਰ ’ਤੇ ਬਰਕਰਾਰ ਹਨ। ਰੋਹਿਤ ਸ਼੍ਰੀਲੰਕਾ ਖਿਲਾਫ ਇੱਕ ਰੋਜ਼ਾ ਸੀਰੀਜ਼ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਸ ਨੇ 3 ਮੈਚਾਂ ’ਚ 52.33 ਦੀ ਔਸਤ ਅਤੇ 141.44 ਦੀ ਸਟ੍ਰਾਈਕ ਰੇਟ ਨਾਲ 157 ਦੌੜਾਂ ਬਣਾਈਆਂ।
ਇਸ ’ਚ ਉਸ ਦੇ 2 ਅਰਧ ਸੈਂਕੜੇ ਵੀ ਸ਼ਾਮਲ ਹਨ। ਸੀਰੀਜ਼ ਦੇ ਤਿੰਨ ਮੈਚਾਂ ’ਚ ਉਸ ਦੇ ਸਕੋਰ 58, 64 ਅਤੇ 35 ਦੌੜਾਂ ਸਨ। ਉਸ ਤੋਂ ਇਲਾਵਾ ਜ਼ਿਆਦਾਤਰ ਭਾਰਤੀ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਅਤੇ ਭਾਰਤ ਸੀਰੀਜ਼ ’ਚ 0-2 ਨਾਲ ਹਾਰ ਗਿਆ। ਸੀਰੀਜ਼ ਦਾ ਪਹਿਲਾ ਮੈਚ ਟਾਈ ਰਿਹਾ ਸੀ।