MSG Bhandara: ਅਵਤਾਰ ਦਿਹਾੜੇ ਦਾ ‘ਪਵਿੱਤਰ MSG ਭੰਡਾਰਾ’, ਸਾਧ-ਸੰਗਤ ’ਚ ਭਾਰੀ ਉਤਸ਼ਾਹ

MSG Bhandara

ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ | MSG Bhandara

  • ਸਾਧ-ਸੰਗਤ ’ਚ ਭਾਰੀ ਉਤਸ਼ਾਹ, ਚਾਰੇ ਪਾਸੇ ਖੁਸ਼ੀਆਂ ਦਾ ਆਲਮ
  • ਦਰਬਾਰ ਵੱਲ ਆਉਣ ਵਾਲੇ ਮਾਰਗਾਂ ਨੂੰ ਸਜਾਇਆ ਗਿਆ

ਸਰਸਾ (ਸੱਚ ਕਹੂੰ ਨਿਊਜ਼)। MSG Bhandara: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ‘ਪਵਿੱਤਰ ਐੱਮਐੱਸਜੀ ਭੰਡਾਰਾ’ 15 ਅਗਸਤ ਵੀਰਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ’ਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾ ਰਹੀ ਹੈ। ਪਵਿੱਤਰ ਭੰਡਾਰਾ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਇਸ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਸੱਚੇ ਰੂਹਾਨੀ ਰਹਿਬਰ ਪੁੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਗੁਰੂਕੁਲ ਰਾਹੀਂ ਪਵਿੱਤਰ ਬਚਨ ਫ਼ਰਮਾਉਣਗੇ।

MSG Bhandara
MSG Bhandara

Read This : MSG Bhandara: ਮੌਜ਼ਪੁਰ ਧਾਮ ਬੁੱਧਰਵਾਲੀ ’ਚ MSG ਭੰਡਾਰਾ ਭਲਕੇ, ਤਿਆਰੀਆਂ ਮੁਕੰਮਲ!

ਪੂਜਨੀਕ ਗੁਰੂ ਜੀ ਦੇ ਸ਼ੁਭ ਆਗਮਨ ’ਤੇ ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਦਰਬਾਰ ਵੱਲ ਆਉਣ ਵਾਲੇ ਸਾਰੇ ਮਾਰਗਾਂ ਨੂੰ ਸਵਾਗਤੀ ਗੇਟਾਂ, ਝੰਡੀਆਂ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ, ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ, ਸ਼ਾਹ ਸਤਿਨਾਮ ਜੀ ਸੁਪਰ ਮਾਰਕੀਟ, ਸ਼ਾਹ ਸਤਿਨਾਮ ਜੀ ਨਗਰ ਅਤੇ ਸ਼ਾਹ ਸਤਿਨਾਮ ਜੀ ਪੁਰਾ ਸਮੇਤ ਡੇਰਾ ਸੱਚਾ ਸੌਦਾ ਦੇ ਆਸ-ਪਾਸ ਸਾਰੀਆਂ ਕਲੋਨੀਆਂ ਨੂੰ ਝੰਡੀਆਂ ਅਤੇ ਬਿਜਲੀ ਵਾਲੀਆਂ ਲੜੀਆਂ ਨਾਲ ਸ਼ਾਨਦਾਰ ਰੂਪ ਨਾਲ ਸਜਾਇਆ ਗਿਆ ਹੈ। MSG Bhandara

ਜ਼ਿਕਰਯੋਗ ਹੈ ਕਿ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮਐੱਸਜੀ) ਨੇ 15 ਅਗਸਤ 1967 ਨੂੰ ਪਵਿੱਤਰ ਧਰਤੀ ਸ਼੍ਰੀਗੁਰੂਸਰ ਮੋਡੀਆ, ਜ਼ਿਲ੍ਹਾ ਸ਼੍ਰੀਗੰਗਾਨਗਰ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਾਨਵਤਾ ਭਲਾਈ ਦੇ 163 ਕਾਰਜ ਕਰਕੇ ਮਨਾ ਰਹੀ ਹੈ। MSG Bhandara