Vinesh Phogat: ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ’ਤੇ ਫੈਸਲਾ ਅੱਜ

Vinesh Phogat
Vinesh Phogat: ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ’ਤੇ ਫੈਸਲਾ ਅੱਜ

ਕੋਰਟ ਆਫ ਕਾਰਬਿਟਰੇਸ਼ਨ ਫਾਰ ਸਪੋਰਟਸ ਸੁਣਾਵੇਗਾ ਫੈਸਲਾ

  • 100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ

ਸਪੋਰਟਸ ਡੈਸਕ। Vinesh Phogat: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ’ਤੇ ਅੱਜ ਫੈਸਲਾ ਆ ਸਕਦਾ ਹੈ। ਇਹ ਜਾਣਕਾਰੀ ਪਿਛਲੇ ਐਤਵਾਰ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੇ ਦਿੱਤੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੀਏਐਸ ਸ਼ਨਿੱਚਰਵਾਰ ਨੂੰ ਭਾਰਤੀ ਸਮੇਂ ਅਨੁਸਾਰ 9:30 ਵਜੇ ਆਪਣਾ ਫੈਸਲਾ ਦੇਵੇਗੀ, ਪਰ ਅਦਾਲਤ ਨੇ ਆਪਣੀ ਸਮਾਂ-ਸੀਮਾ ਵਧਾ ਦਿੱਤੀ ਸੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਸੀ ਕਿ ਫੈਸਲਾ 11 ਅਗਸਤ ਨੂੰ ਸੁਣਾਇਆ ਜਾਵੇਗਾ, ਪਰ ਹੁਣ ਇਸ ਨੂੰ 13 ਅਗਸਤ ਤੱਕ ਟਾਲ ਦਿੱਤਾ ਗਿਆ ਹੈ। 9 ਅਗਸਤ ਨੂੰ ਸੀਏਐਸ ਨੇ ਮਾਮਲੇ ਦੀ 3 ਘੰਟੇ ਸੁਣਵਾਈ ਕੀਤੀ। ਇਸ ਦੌਰਾਨ ਵਿਨੇਸ਼ ਵੀ ਮੌਜ਼ੂਦ ਸੀ।

Read This : Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ

ਭਾਰਤੀ ਓਲੰਪਿਕ ਸੰਘ ਦੀ ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਵਿਨੇਸ਼ ਦਾ ਪੱਖ ਪੇਸ਼ ਕੀਤਾ। ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਨੂੰ 100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ, ਜਦਕਿ ਸ਼ੁਰੂਆਤੀ ਦੌਰ ਤੋਂ ਪਹਿਲਾਂ ਕੀਤੇ ਗਏ ਵਜਨ ’ਚ ਵਿਨੇਸ਼ ਦਾ ਭਾਰ ਵਰਗ ਦੀ ਨਿਰਧਾਰਤ ਸੀਮਾ ਤੋਂ 50 ਕਿਲੋ ਘੱਟ ਸੀ। ਅਜਿਹੇ ’ਚ ਵਿਨੇਸ਼ ਨੇ ਸਾਂਝੇ ਤੌਰ ’ਤੇ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਹੈ। ਇਸ ਮਾਮਲੇ ’ਤੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੇ ਕਿਹਾ, ‘ਅਸੀਂ ਵਿਨੇਸ਼ ਦੇ ਮਾਮਲੇ ’ਚ ਪ੍ਰਕਿਰਿਆ ਤੇਜ ਕਰ ਰਹੇ ਹਾਂ, ਪਰ ਉਸ ਦੀ ਅਪੀਲ ’ਤੇ ਇੱਕ ਘੰਟੇ ’ਚ ਫੈਸਲਾ ਦੇਣਾ ਸੰਭਵ ਨਹੀਂ ਹੈ। ਇਸ ਮਾਮਲੇ ’ਚ, ਪਹਿਲਾਂ ਯੂਨਾਈਟਿਡ ਵਰਲਡ ਰੈਸਲਿੰਗ ਦਾ ਪੱਖ ਸੁਣਨਾ ਜ਼ਰੂਰੀ ਹੈ। ਇਹ ਫੈਸਲਾ ਕਰਨਾ ਡਾ. ਅਨਾਬੇਲ ਬੇਨੇਟ ਨੇ ਕਰਨਾ ਹੈ। Vinesh Phogat

ਮੈਡਲ ਦੀ ਅਪੀਲ ਦੇ ਦੂਜੇ ਦਿਨ ਵਿਨੇਸ਼ ਦਾ ਕੁਸ਼ਤੀ ਤੋਂ ਸੰਨਿਆਸ | Vinesh Phogat

ਪੈਰਿਸ ਓਲੰਪਿਕ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੇ ਵੀਰਵਾਰ ਨੂੰ ਕੁਸ਼ਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਵੀਰਵਾਰ ਸਵੇਰੇ 5.17 ਵਜੇ ਐਕਸ (ਟਵਿੱਟਰ) ’ਤੇ ਇੱਕ ਪੋਸਟ ’ਚ ਲਿਖਿਆ- ‘‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ। ਮਾਫ ਕਰਨਾ ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਗਏ ਹਨ। ਇਸ ਤੋਂ ਜ਼ਿਆਦਾ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਤੁਹਾਡੀ ਸਭ ਦੀ ਹਮੇਸ਼ਾ ਮੈਂ ਰਿਣੀ ਰਹਾਂਗੀ, ਮੁਆਫੀ।’’ Vinesh Phogat