ਵੱਖ-ਵੱਖ ਵਿਆਕਤੀਆਂ ਕੋਲੋਂ 20640 ਗੋਲੀਆਂ ਅਤੇ ਡੇਢ ਕੁਇੰਟਲ ਭੁੱਕੀ ਬਰਾਮਦ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਮਲੇਰਕੋਟਲਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਗਗਨ ਅਜੀਤ ਸਿੰਘ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਤੇ ਨਸ਼ਿਆਂ ਦੇ ਖਿਲਾਫ਼ ਸਖ਼ਤੀ ਨਾਲ ਚੁੱਕੇ ਕਦਮਾਂ ਤਹਿਤ ਸੀਆਈਏ ਦੇ ਸਹਾਇਕ ਥਾਣੇਦਾਰ ਮੱਘਰ ਸਿੰਘ ਫਾਇਰ ਬਿ੍ਰਗੇਡ ਦਫ਼ਤਰ ਕੋਲ ਮੌਜ਼ੂਦ ਸੀ ਤਾਂ ਦੋ ਵਿਅਕਤੀ ਪਲਾਸਟਿਕ ਲਿਫਾਫੇ ਨੂੰ ਫਰੋਲ ਰਹੇ ਸੀ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ, ਜਿੰਨਾ ਦੀ ਪਹਿਚਾਣ ਮੁਹੰਮਦ ਇਮਰਾਨ ਉਰਫ਼ ਕਾਕਾ ਪੁੱਤਰ ਮੁਹੰਮਦ ਇਕਬਾਲ, ਮੁਹੰਮਦ ਅਨੀਸ ਪੁੱਤਰ ਅਹਿਮਦ ਦੀਨ ਵਜੋਂ ਹੋਈ। Poppy Recovered
ਇਹ ਵੀ ਪੜ੍ਹੋ: Crime News: ਦੇਸੀ ਪਿਸਟਲ ਤੇ ਜਿੰਦਾ ਕਾਰਤੂਸ ਸਮੇਤ 2 ਕਾਬੂ, ਮਾਮਲਾ ਦਰਜ
ਇਨ੍ਹਾਂ ਕੋਲੋਂ ਮਿਲਿਆ ਲਿਫ਼ਾਫ਼ਾ ਚੈਕ ਕੀਤਾ ਤਾਂ ਉਸ ਵਿਚੋਂ 20280 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ। ਇਸ ਤੋਂ ਇਲਾਵਾ ਮੋਟਰਸਾਈਕਲ ਬਰਾਮਦ ਕਰਕੇ ਇਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਸੀ ਆਈ ਏ ਦੇ ਸਬ ਇੰਸਪੈਕਟਰ ਕਰਮਦੀਨ ਖਾਂ ਜਦੋਂ ਜਰਗ ਚੌਕ ਤੋਂ ਕੂਕਿਆਂ ਵਾਲੇ ਚੌਕ ਨੂੰ ਜਾ ਰਹੇ ਸੀ ਤਾਂ ਅਬਦੁਲ ਮਜ਼ੀਦ ਉਰਫ਼ ਮੋਟਾ ਪੁਤਰ ਮੁਹੰਮਦ ਅਤੀਕ, ਮੁਹੰਮਦ ਅਕਬਰ ਉਰਫ਼ ਬਿੱਲੀ ਪੁੱਤਰ ਮੁਹੰਮਦ ਯਾਸੀਨ, ਮੁਹੰਮਦ ਅਖ਼ਤਰ ਉਰਫ਼ ਢਿੱਲੀ ਪੁੱਤਰ ਮੁਹੰਮਦ ਅਸਲਮ ਤੇ ਮੁਹੰਮਦ ਅਕੀਲ ਪੁੱਤਰ ਅਬਦੁਲ ਹਮੀਦ ਨੂੰ 360 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਇਹਨਾਂ ਖਿਲਾਫ਼ ਥਾਣਾ ਸਿਟੀ-1ਵਿਚ ਮੁਕਦਮਾ ਦਰਜ ਕੀਤਾ ਗਿਆ। Drug
ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ | Poppy Recovered
ਇਸ ਤੋਂ ਇਲਾਵਾ ਬੱਸ ਅੱਡਾ ਮਾਹੋਰਾਣਾ ਵਿਖੇ ਚੈਕਿੰਗ ਮੁਹਿੰਮ ਦੌਰਾਨ ਇੱਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਚੋਂ 01 ਕੁਇੰਟਲ 50 ਕਿਲੋਂ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ ਗਈ, ਜਿਸ ਨੂੰ ਗੁਰਜਤਿੰਦਰ ਸਿੰਘ ਚਲਾ ਰਿਹਾ ਸੀ ਪੁਲਿਸ ਨੇ ਕਾਰਵਾਈ ਕਰਦਿਆਂ ਗੁਰਜਤਿੰਦਰ ਸਿੰਘ ਉਰਫ ਪਿੱਟੂ ਪੁੱਤਰ ਜਗਜੀਤ ਸਿੰਘ ਵਾਸੀ ਡੀਫੈਂਸ ਕਲੋਨੀ-ਸੀ, ਨਾਭਾ, ਜ਼ਿਲ੍ਹਾ ਪਟਿਆਲਾ ਨੂੰ ਟਰੱਕ ਸਮੇਤ ਮੌਕੇ ਤੇ ਗਿ੍ਰਫਤਾਰ ਕਰ ਲਿਆ ਗਿਆ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ