Punjab News: ਖਤਰੇ ਦੀ ਘੰਟੀ, ਡਰਾਉਣ ਲੱਗਿਆ ਘੱਗਰ ਦਾ ਪਾਣੀ, ਰਹੋ ਸਾਵਧਾਨ

Punjab News

ਚੰਡੀਗੜ੍ਹ। Punjab News : ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦਾ ਖਤਰਾ ਖੜ੍ਹਾ ਹੋ ਗਿਆ ਹੈ। ਪਹਾੜਾਂ ਵਿੱਚ ਭਾਰੀ ਮੀਂਹ ਮਗਰੋਂ ਪੰਜਾਬ ਦੇ ਦਰਿਆ ਵੀ ਚੜ੍ਹ ਗਏ ਹਨ। ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਮੀਂਹ ਕਾਰਨ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਵਧਣ ਲੱਗਾ ਹੈ। ਪਿਛਲੇ 12 ਘੰਟਿਆਂ ਵਿੱਚ ਘੱਗਰ ਵਿੱਚ ਪਾਣੀ ਦਾ ਪੱਧਰ 5 ਫੁੱਟ ਵਧਿਆ ਹੈ। ਸੰਗਰੂਰ ਦੇ ਖਨੌਰੀ ਵਿਚ ਕੱਲ੍ਹ ਰਾਤ 726 ਫੁੱਟ ਅਤੇ ਹੁਣ ਸਵੇਰੇ 8 ਵਜੇ 728 ਅਤੇ 10 ਵਜੇ 730.5 ਫੁੱਟ ਪਾਣੀ ਦਾ ਪੱਧਰ ਹੋ ਗਿਆ। ਹਰ ਘੰਟੇ ਅੱਧਾ ਫੁੱਟ ਪਾਣੀ ਵੱਧ ਰਿਹਾ ਹੈ। Flood in Punjab

ਉਧਰ, ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ-ਬਰ-ਤਿਆਰ ਹੈ। ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀਆਂ ਟੀਮਾਂ ਅਤੇ ਜੇਸੀਬੀ ਮਸ਼ੀਨਾਂ ਤਿਆਰ ਕਰ ਲਈਆਂ ਗਈਆਂ ਹਨ। ਦੱਸ ਦਈਏ ਕਿ ਪਿਛਲੇ ਸਾਲ 10 ਜੁਲਾਈ ਨੂੰ ਘੱਗਰ ਟੁੱਟਿਆ ਗਿਆ ਸੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਤਬਾਹੀ ਮਚਾਈ ਸੀ।

Punjab News

ਪਹਾੜਾਂ ਵਿੱਚ ਭਾਰੀ ਮੀਂਹ ਮਗਰੋਂ ਪੰਜਾਬ ਦੇ ਦਰਿਆ ਵੀ ਚੜ੍ਹ ਗਏ ਹਨ। ਪਠਾਨਕੋਟ ਤੇ ਉਪਰ ਪਹਾੜੀ ਖੇਤਰ ਵਿੱਚ ਮੀਂਹ ਪੈਣ ਕਾਰਨ ਉਝ, ਚੱਕੀ ਅਤੇ ਜਲਾਲੀਆ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਉਝ ਅਤੇ ਰਾਵੀ ਦਰਿਆ ਦੇ ਸੰਗਮ ਸਥਾਨ ਮਕੌੜਾ ਪੱਤਣ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਹੈ। Punjab News

Read Also : Haryana-Punjab Weather: ਹਰਿਆਣਾ-ਪੰਜਾਬ ’ਚ ਅਗਲੇ 2 ਦਿਨ ਤੂਫਾਨੀ ਬਾਰਿਸ਼ ਦਾ ਅਲਰਟ, ਮੌਸਮ ਵਿਭਾਗ ਵੱਲੋਂ ਫਿਰ ਭਵਿੱਖਬ…

ਇਸੇ ਦੌਰਾਨ ਪਠਾਨਕੋਟ ਦੇ ਸੱਤ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਅਜਿਹੇ ਵਿਚ ਮਕੌੜਾ ਪੱਤਣ ’ਤੇ ਦਰਿਆ ਵਿੱਚ ਚੱਲਣ ਵਾਲੀ ਬੇੜੀ ਬੰਦ ਕਰ ਦਿੱਤੀ ਗਈ। ਪਠਾਨਕੋਟ ਜ਼ਿਲ੍ਹੇ ਦੇ ਸੱਤ ਪਿੰਡ ਤੂਰ, ਚੇਬੇ, ਮਮੀਆ, ਲਸਿਆਨ ਆਦਿ ਵਿੱਚ ਪਾਣੀ ਭਰ ਗਿਆ ਅਤੇ ਉਕਤ ਪਿੰਡਾਂ ਦਾ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਨਾਲੋਂ ਸੰਪਰਕ ਟੁੱਟ ਗਿਆ। ਇਸੇ ਤਰ੍ਹਾਂ ਪੰਜਾਬ ਅਤੇ ਹਿਮਾਚਲ ਨੂੰ ਲਿੰਕ ਕਰਨ ਵਾਲੇ ਚੱਕੀ ਦਰਿਆ ’ਤੇ ਤਿੰਨ ਪੁਲ ਰੁੜ੍ਹਨ ਤੋਂ ਬਚਾਉਣ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਚੈੱਕ ਡੈਮ ਦਾ ਅਸਰ ਡੈਮ ਹੇਠਾਂ ਪੈਂਦੀ ਜ਼ਮੀਨ ਉਪਰ ਪੈਣਾ ਸ਼ੁਰੂ ਹੋ ਗਿਆ।