(ਗੁਰਪ੍ਰੀਤ ਸਿੰਘ) ਸੰਗਰੂਰ। ਸੰਗਰੂਰ ਦੇ ਪਿੰਡ ਖਡਿਆਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੇ 42 ਸਾਲਾਂ ਫੌਜੀ ਜਵਾਨ ਹੌਲਦਾਰ ਗੁਰਵੀਰ ਸਿੰਘ ਸਿੱਕਮ ਵਿੱਚ ਡਿਊਟੀ ਸਮੇਂ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਗੁਰਵੀਰ ਸਿੰਘ 45 ਦਿਨ ਦੀ ਛੁੱਟੀ ਕੱਟ ਕੇ ਪਿਛਲੀ ਲੰਘੀ 7 ਅਗਸਤ ਨੂੰ ਹੀ ਆਪਣੇ ਪਿੰਡੋਂ ਖਡਿਆਲ ਤੋਂ ਸਿੱਕਮ ਰਵਾਨਾ ਹੋਇਆ ਸੀ ਅਤੇ 8 ਅਗਸਤ ਨੂੰ ਸਵੇਰੇ 11 ਵਜੇ ਡਿਊਟੀ ਉੱਤੇ ਪਹੁੰਚ ਗਿਆ ਸੀ। Sikkim News
ਉਹਨਾਂ ਦੀ ਧਰਮਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ 2 ਵਜੇ ਦੇ ਲਗਭਗ ਆਰਮੀ ਕੈਂਪ ਵਿੱਚੋਂ ਫੋਨ ਆਇਆ ਕਿ ਤੁਹਾਡੇ ਪਤੀ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਪਤੀ ਛੁੱਟੀ ਦੌਰਾਨ ਕਿਵੇਂ ਸਨ ਤਾਂ ਅਸੀਂ ਦੱਸਿਆ ਕਿ ਇੱਥੇ ਉਹਨਾਂ ਦੀ ਸਿਹਤ ਬਹੁਤ ਵਧੀਆ ਸੀ ਤੇ ਥੋੜ੍ਹੀ ਦੇਰ ਬਾਅਦ ਸਾਨੂੰ ਸੁਨੇਹਾ ਲੱਗਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਚੁੱਕੇ ਹਨ।
ਇਹ ਵੀ ਪੜ੍ਹੋ: Paris Olympics: ਕਾਂਸੀ ਤਮਗਾ ਜੇਤੂ ਅਮਨ ਨੇ ਕੀਤਾ ਸਨਸਨੀਖੇਜ਼ ਖੁਲਾਸਾ! ਉਹ ਵੀ ਹੋ ਸਕਦੇ ਸੀ ਡਿਸਕੁਆਲੀਫਾਈ!
ਉਨ੍ਹਾਂ ਦੀ ਪਤਨੀ ਰਜਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੇਰਾ ਪਤੀ ਸਾਡੇ ਦੋਵੇਂ ਬੱਚਿਆਂ ਨੂੰ ਪੜ੍ਹਾ ਕੇ ਵੱਡੇ ਆਫਸਰ ਬਣਾਉਣਾ ਚਾਹੁੰਦੇ ਸਨ ਮੇਰੇ ਬੇਟੇ ਨੂੰ ਉਹ ਆਈਪੀਐਸ ਬਣਨ ਦਾ ਸੁਫਨਾ ਲੈ ਕੇ ਆਪਣੇ ਨਾਲ ਹੀ ਚਲੇ ਗਏ। ਉਹਨਾਂ ਨੇ ਕਿਹਾ ਕਿ ਮੇਰਾ ਪਤੀ ਦੇਸ਼ ਦੀ ਸੇਵਾ ਕਰਦੇ ਹੋਏ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ ਹਨ ਅਤੇ ਮੈਂ ਉਹਨਾਂ ਦੇ ਹਰ ਸੁਫਨੇ ਨੂੰ ਪੂਰਾ ਕਰਾਂਗੀ। Sikkim News