Ludhiana News : ਚੁੰਨੀ ਦਾ ਬਣਾਇਆ ਝੂਲਾ ਜਾਨ ’ਤੇ ਪਿਆ ਭਾਰੀ, 11 ਸਾਲਾ ਬੱਚੀ ਨੇ ਤੋੜਿਆ ਦਮ

Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News : ਘਰ ’ਚ ਚੁੰਨੀ ਦੇ ਬਣਾਏ ਝੂਲੇ ’ਤੇ ਝੂਟੇ ਲੈਂਦੇ ਸਮੇਂ ਵਾਪਰੇ ਹਾਦਸੇ ’ਚ ਚੌਥੀ ਕਲਾਸ ’ਚ ਪੜ੍ਹਦੀ ਬੱਚੀ ਦੀ ਮੋਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ।ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਦੇ ਪਿਤਾ ਲਖਨਪਾਲ ਨੇ ਦੱਸਆ ਕਿ ਉਨ੍ਹਾਂ ਦਾ ਪਿੱਛਾ ਉੱਤਰਾਖੰਡ ਦਾ ਹੈ ਤੇ ਇਸ ਸਮੇਂ ਉਹ ਇੱਕ ਢਾਬੇ ’ਤੇ ਕੰਮ ਕਰਨ ਕਰਕੇ ਪਰਿਵਾਰ ਸਮੇਤ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ’ਚ ਰਹਿ ਰਿਹਾ ਹੈ।

ਲਖਨਪਾਲ ਮੁਤਾਬਕ ਮੀਨਾਕਸ਼ੀ ਦੇ ਸਕੂਲ ’ਚ ਅਗਲੇ ਦਿਨ ਤੀਆਂ ਦਾ ਪ੍ਰੋਗਰਾਮ ਸੀ, ਜਿਸ ਦੀ ਤਿਆਰੀ ਦੇ ਲਈ ਉਹ ਮੀਨਾਕਸੀ ਵਾਸਤੇ ਤੀਆਂ ਦਾ ਸਮਾਨ ਲੈਣ ਲਈ ਉਹ ਆਪਣੀ ਪਤਨੀ ਦੇ ਨਾਲ ਮਾਰਕੀਟ ਗਿਆ ਹੋਇਆ ਸੀ ਤੇ ਘਰ ’ਚ ਉਸ ਦੀ ਬੱਚੀ ਮੀਨਾਕਸ਼ੀ, ਉਸ ਦਾ ਛੋਟਾ ਭਰਾ ਤੇ ਛੋਟੀ ਭੈਣ ਮੌਜ਼ੂਦ ਸਨ। ਜਦ ਉਹ ਵਾਪਸ ਘਰ ਪਹੁੰਚੇ ਤਾਂ ਮੀਨਾਕਸ਼ੀ ਜ਼ਮੀਨ ’ਤੇ ਬੇਹੋਸ਼ੀ ਦੀ ਹਾਲਤ ’ਚ ਪਈ ਸੀ ਤੇ ਉਸ ਦੇ ਗਲ ’ਚ ਚੁੰਨੀ ਦਾ ਫਾਹਾ ਫਸਿਆ ਹੋਇਆ ਸੀ। Ludhiana News

Read Also : Haryana-Punjab Weather Alert : ਹਰਿਆਣਾ-ਪੰਜਾਬ ’ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਦਾ ਤਾਜ਼ਾ ਅਲਰਟ

ਉਨ੍ਹਾਂ ਨੇ ਤੁਰੰਤ ਮੀਨਾਕਸ਼ੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੀਨਾਕਸ਼ੀ (11) ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮੀਨਾਕਸ਼ੀ ਗੁਰੂ ਨਾਨਕ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ’ਚ ਚੌਥੀ ਕਲਾਸ ’ਚ ਪੜ੍ਹਦੀ ਸੀ। ਉਨ੍ਹਾਂ ਦੀ ਗੈਰ- ਹਾਜਰੀ ’ਚ ਮੀਨਾਕਸ਼ੀ ਕਮਰੇ ਅੰਦਰ ਛੱਤ ਨਾਲ ਚੁੰਨੀ ਟੰਗ ਕੇ ਬਣਾਏ ਹੋਏ ਝੂਲੇ ’ਤੇ ਝੂਟੇ ਲੈ ਰਹੀ ਸੀ, ਅਚਾਨਕ ਹੀ ਚੁੰਨੀ ਮੀਨਾਕਸ਼ੀ ਦੇ ਗਲੇ ’ਚ ਫ਼ਸ ਗਈ, ਜਿਸ ਕਾਰਨ ਉਸਦਾ ਸਾਹ ਘੁੱਟਿਆ ਗਿਆ, ਜਿਸ ਕਾਰਨ ਮੀਨਾਕਸੀ ਦੀ ਮੌਤ ਹੋ ਗਈ। ਜਾਂਤਕਰਤਾ ਮੁਤਾਬਕ ਮੀਨਾਕਸ਼ੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮ੍ਰਿਤਕ ਦੇਹ ਸੰਭਾਲ ਘਰ ’ਚ ਰਖਵਾ ਦਿੱਤਾ ਹੈ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। Ludhiana News