ਵਿਨੇਸ਼ ਫੋਗਾਟ (Vinesh Phogat) ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਤੋਂ ਅਯੋਗ ਕਰਾਰ !
Vinesh Phogat: ਪੈਰਿਸ ਓਲੰਪਿਕ ’ਚ ਭਾਰਤ ਨੂੰ ਇੱਕ ਗੋਲਡ ਤੋਂ ਖਾਲੀ ਰਹਿਣਾ ਪੈ ਸਕਦਾ ਹੈ ਕਿਉਂਕਿ ਆਪਣੈ ਆਖਰੀ ਕੁਸ਼ਤੀ ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਤੋਂ ਅਯੋਗ ਕਰਾਰ ਦੇ ਦਿਤਾ ਗਿਆ ਹੈ ਕਿਉਂਕਿ ਉਨ੍ਹਾਂ ਦਾ ਭਾਰ 50 ਕਿੱਲੋਗ੍ਰਾਮ ਤੋਂ ਜ਼ਿਆਦਾ ਪਾਇਆ ਗਿਆ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ’ਚ ਸਾਹਮਣੇ ਆਈ ਹੈ।
Indian Wrestler Vinesh Phogat disqualified from the Women’s Wrestling 50kg for being overweight.
It is with regret that the Indian contingent shares news of the disqualification of Vinesh Phogat from the Women’s Wrestling 50kg class. Despite the best efforts by the team through… pic.twitter.com/xYrhzA1A2U
— ANI (@ANI) August 7, 2024
Paris Olympics 2024: ਰਿਪੋਰਟ ’ਚ ਭਾਰਤੀ ਉਲੰਪਿਕ ਸੰਘ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਹ ਖੇਦਜਨਕ ਹੈ ਕਿ ਭਾਂਰਤੀ ਦਲ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ ਤੋਂ ਵਿਨੇਸ਼ ਫੋਗਾਟ ਦੇ ਅਯੋਗ ਐਲਾਨੇ ਜਾਣ ਦੀ ਖਬਰ ਸਾਂਝੀ ਕਰਦਾ ਹੈ। ਰਾਤ ਭਰ ਟੀਮ ਦੁਆਰਾ ਕੀਤੇ ਗਏ ਬਿਹਤਰੀਨ ਯਤਨਾਂ ਦੇ ਬਾਵਜ਼ੂਦ ਅੱਜ ਸਵੇਰੇ ਉਨ੍ਹਾਂ ਦਾ ਭਾਰ 50 ਕਿਲੋਗ੍ਰਾਮ ਤੋਂ ਕੁਝ ਗ੍ਰਾਮ ਜ਼ਿਆਦਾ ਸੀ। ਇਸ ਸਮੇਂ ਦਲ ਦੁਆਰਾ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤੀ ਦਲ ਆਪਣੇ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕਰਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਮੁਕਾਬਲਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। Vinesh Phogat
ਸਦਨ ’ਚ ਉੱਠਿਆ ਮੁੱਦਾ | Vinesh Phogat
ਵਿਨੇਸ਼ ਫੋਗਾਟ ਦੇ ਅਯੋਗ ਕਰਾਰ ਹੋਣ ਤੋਂ ਬਾਅਦ ਇਸ ਦਾ ਮੁੱਦਾ ਭਾਰਤੀ ਸਦਨ ’ਚ ਗੂੰਜ ਉੱਠਿਆ। ਵਿਰੋਧੀ ਧਿਰ ਨੇ ਸਦਨ ’ਚ ਇਸ ਮੁੱਦੇ ਨੂੰ ਚੁੱਕਿਆ ਹੈ। ਸਦਨ ’ਚ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗ ਰਹੇ ਹਨ।
Read Also : Weather Update: ਸਾਵਧਾਨ! ਘਰੋਂ ਨਿੱਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖ਼ਬਰ, ਸੱਤ ਜ਼ਿਲ੍ਹਿਆਂ ’ਚ ਹੜ੍ਹ ਦੀ ਚਿਤਾਵਨੀ…