ਨਵੀਂ ਦਿੱਲੀ: ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਸੋਸ਼ਲ ਮੀਡੀਆ ਵਰਤਣ ਵਾਲਿਆਂ ਦੇ ਨਿਸ਼ਾਨੇ ‘ਤੇ ਹੈ। ਲੇਖੀ ਪਿਛਲੇ ਦਿਨੀਂ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਈ, ਜਿੱਥੇ ਉਨ੍ਹਾਂ ਨੂੰ ਬੋਰਡ ‘ਤੇ ‘ਸਵੱਛ ਭਾਰਤ, ਸਵਸਥ ਭਾਰਤ’ ਸਲੋਗਨ ਲਿਖਣ ਦੀ ਗੁਜ਼ਾਰਿਸ਼ ਕੀਤੀ, ਉਦੋਂ ਉਨ੍ਹਾਂ ਨੇ ਸਵੱਛ ਭਾਰਤ, ਸਵਸਥ ਭਾਰਤ ਨਾ ਲਿਖ ਕੇ ਬੋਰਡ ‘ਤੇ ‘ਸਵਚਛ ਭਾਰਤ, ਸਵਸਥ ਭਾਰਤ’ ਲਿਖ ਦਿੱਤਾ। ਪਰ ਜਦੋਂ ਉਨ੍ਹਾਂ ਨੇ ਕਲਮ ਫੜੀ ਤਾਂ ਉਨ੍ਹਾਂ ਦੀ ਹਿੰਦੀ ਵੇਖ ਕੇ ਸਾਰੇਹੈਰਾਨ ਰਹਿ ਗਏ। ਹੁਣ ਯੂਜ਼ਰਜ਼ #MeenakshiLekhi ਹੈਸ਼ਟੈਗ ਨਾਲ ਸਾਂਸਦ ਦੀ ਫੋਟੋਜ਼ ਸ਼ੇਅਰ ਕਰਕੇ ਉਨ੍ਹਾਂ ਨੂੰ ਖਰੀ ਖੋਟੀ ਸੁਣਾ ਰਹੇ ਹਨ।
ਆਪਣੀ ਗਲਤੀ ਮੰਨੀ
ਆਈਜੀਐਲ ਦਾ ਇਹ ਪ੍ਰੋਗਰਾਮ ਵਾਹਨਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਡਰਾਈਵਰਾਂ ਨੂੰ ਸਿਹਤਮੰਦ ਰੱਖਣ ਦੇ ਮਕਸਦ ਨਾਲ ਕਰਵਾਇਆ ਗਿਆ ਸੀ। ਭਾਜਪਾ ਸਾਂਯਦ ਦੀ ਗਲਤ ਹਿੰਦੀ ਵਾਲੀ ਇਹ ਫੋਟੋ ਟਵਿੱਟਰ ‘ਤੇ ਵਾਇਰ ਹੋਰਹੀ ਹੈ। ਲੇਖੀ ਨੇ ਪੂਰੀ ਸਹਿਜਤਾ ਨਾਲ ਆਪਣੀ ਗਲਤੀ ਮੰਨੀ ਅਤੇ ਟਵਿੱਟਰ ‘ਤੇ ਆਪਣੀ ਹਿੰਦੀ ਸੁਧਾਰਨ ਦੀ ਗੱਲ ਆਖੀ ਹੈ।