Paris 2024 Olympics: ਓਲੰਪਿਕ ’ਚ ਭਾਰਤ-ਜਰਮਨੀ ਹਾਕੀ ਦਾ ਸੈਮੀਫਾਈਨਲ ਅੱਜ

Paris 2024 Olympics
Paris 2024 Olympics: ਓਲੰਪਿਕ ’ਚ ਭਾਰਤ-ਜਰਮਨੀ ਹਾਕੀ ਦਾ ਸੈਮੀਫਾਈਨਲ ਅੱਜ

ਅੱਜ ਜਿੱਤੇ ਤਾਂ 40 ਸਾਲਾਂ ਬਾਅਦ ਪਹੁੰਚਣਗੇ ਫਾਈਨਲ ’ਚ | Paris 2024 Olympics

  • ਕਪਤਾਨ ਹਰਮਨਪ੍ਰੀਤ ਬਣ ਸਕਦੇ ਹਨ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ

ਪੈਰਿਸ (ਏਜੰਸੀ)। Paris 2024 Olympics: ਪੈਰਿਸ ਓਲੰਪਿਕ ’ਚ ਪੁਰਸ਼ ਹਾਕੀ ਦਾ ਪਹਿਲਾ ਸੈਮੀਫਾਈਨਲ ਮੈਚ ਭਾਰਤ ਤੇ ਜਰਮਨੀ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਰਾਤ 10:30 ਵਜੇ ਸ਼ੁਰੂ ਹੋਵੇਗਾ। ਜੇਕਰ ਭਾਰਤੀ ਟੀਮ ਜਿੱਤ ਜਾਂਦੀ ਹੈ ਤਾਂ 44 ਸਾਲ ਬਾਅਦ ਓਲੰਪਿਕ ਹਾਕੀ ਦੇ ਫਾਈਨਲ ’ਚ ਪਹੁੰਚੇਗੀ। ਭਾਰਤ ਨੇ ਆਖਰੀ ਵਾਰ 1980 ਮਾਸਕੋ ਓਲੰਪਿਕ ’ਚ ਫਾਈਨਲ ਖੇਡਿਆ ਸੀ। ਭਾਰਤ ਕੋਲੰਬਸ ਦੇ ਯਵੇਸ-ਡੂ-ਮਾਨੋਇਰ ਸਟੇਡੀਅਮ ’ਚ ਜਰਮਨੀ ਖਿਲਾਫ ਮੈਚ ਖੇਡੇਗਾ। ਇਸੇ ਮੈਦਾਨ ’ਤੇ ਭਾਰਤ ਨੇ ਕੁਆਰਟਰ ਫਾਈਨਲ ’ਚ ਗ੍ਰੇਟ ਬ੍ਰਿਟੇਨ ਨੂੰ ਪੈਨਲਟੀ ਸ਼ੂਟਆਊਟ ’ਚ 4-2 ਨਾਲ ਹਰਾਇਆ। India Vs Germany Semifinal

Read This : Paris 2024 Olympic: ਪਹਿਲਵਾਨ ਨਿਸ਼ਾ ਸੱਟ ਕਾਰਨ ਹਾਰੀ ਕੁਆਰਟਰ ਫਾਈਨਲ ਮੁਕਾਬਲਾ

ਫਾਇਦਾ : ਓਲੰਪਿਕ ਤੋਂ ਪਹਿਲਾਂ, ਭਾਰਤ ਨੇ ਜਰਮਨੀ ਨਾਲ ਅਭਿਆਸ ਮੈਚ ਖੇਡੇ ਸਨ ਤੇ 6 ’ਚੋਂ 5 ਜਿੱਤੇ ਸਨ। ਵਿਸ਼ਵ ਰੈਂਕਿੰਗ ’ਚ ਜਰਮਨੀ ਚੌਥੇ ਨੰਬਰ ’ਤੇ ਹੈ, ਜਦਕਿ ਭਾਰਤੀ ਟੀਮ ਦੀ ਰੈਂਕਿੰਗ 5 ਨੰਬਰ ਹੈ।

ਟੀਮ ਇੰਡੀਆ ਦੀਆਂ 3 ਖੂਬੀਆਂ…

1. ਗੋਲਕੀਪਰ ਪੀਆਰ ਸ੍ਰੀਜੇਸ਼

Paris 2024 Olympics

ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਤਜਰਬੇਕਾਰ ਗੋਲਕੀਪਰ ਨੇ ਆਪਣਾ ਆਖਰੀ ਟੂਰਨਾਮੈਂਟ ਖੇਡਦੇ ਹੋਏ ਬ੍ਰਿਟੇਨ ਖਿਲਾਫ ਕੁਆਰਟਰ ਫਾਈਨਲ ’ਚ ਪੈਨਲਟੀ ਸ਼ੂਟਆਊਟ ’ਚ 2 ਗੋਲ ਬਚਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਸ੍ਰੀਜੇਸ਼ ਨੇ ਮੈਚ ’ਚ ਕੁੱਲ 11 ਪੈਨਲਟੀ ਰੋਕੀਆਂ ਸਨ।

2. ਹਰਮਨਪ੍ਰੀਤ ਦੀ ਕਪਤਾਨੀ

ਹਰਮਨਪ੍ਰੀਤ ਸਿੰਘ ਦੀ ਅਗਵਾਈ ’ਚ ਟੀਮ ਇਕਜੁੱਟ ਨਜਰ ਆ ਰਹੀ ਹੈ ਤੇ ਸੋਨ ਤਮਗੇ ਵੱਲ ਵਧ ਰਹੀ ਹੈ। ਹਰਮਨ ਨੇ ਹੁਣ ਤੱਕ 7 ਗੋਲ ਕੀਤੇ ਹਨ। ਇਨ੍ਹਾਂ ’ਚੋਂ 4 ਗੋਲ ਪੈਨਲਟੀ ਕਾਰਨਰ ’ਤੇ ਆਏ ਹਨ, ਜਦਕਿ 3 ਗੋਲ ਪੈਨਲਟੀ ਸਟ੍ਰੋਕ ’ਤੇ ਹੋਏ ਹਨ। ਹਰਮਨ ਨੂੰ ਪੈਨਲਟੀ ’ਤੇ ਗੋਲ ਕਰਨ ਦੀ ਮੁਹਾਰਤ ਹਾਸਲ ਹੈ। ਉਹ ਦੁਨੀਆ ਦੇ ਚੋਟੀ ਦੇ ਡਰੈਗ ਫਲਿੱਕਰਾਂ ’ਚੋਂ ਇੱਕ ਹੈ। ਬਰਤਾਨੀਆ ਖਿਲਾਫ਼ ਹਰਮਨ ਨੇ ਪੈਨਲਟੀ ਸ਼ੂਟਆਊਟ ’ਚ ਗੋਲ ਕਰਕੇ ਭਾਰਤ ਨੂੰ ਅੱਗੇ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਸ ਨੇ ਮੈਚ ਦੌਰਾਨ ਮਿਲੀ ਪੈਨਲਟੀ ’ਤੇ 360 ਡਿਗਰੀ ਮੋੜ ਕੇ ਗੋਲ ਕੀਤਾ, ਜਿਸ ਦੀ ਕਾਫੀ ਚਰਚਾ ਹੋਈ। ਇਸ ਗੋਲ ਨੇ ਭਾਰਤ ਨੂੰ ਬੜ੍ਹਤ ਦਿਵਾਈ।

3. ਭਾਰਤ ਦਾ ਡਿਫੈਂਸ

ਟੂਰਨਾਮੈਂਟ ’ਚ ਭਾਰਤੀ ਟੀਮ ਦਾ ਡਿਫੈਂਸ ਸ਼ਾਨਦਾਰ ਰਿਹਾ ਹੈ। ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਸਿਰਫ 8 ਗੋਲ ਹੀ ਕੀਤੇ ਹਨ। ਬ੍ਰਿਟੇਨ ਖਿਲਾਫ ਆਖਰੀ ਮੈਚ ’ਚ ਅਮਿਤ ਰੋਹੀਦਾਸ ਨੂੰ 12ਵੇਂ ਮਿੰਟ ’ਚ ਲਾਲ ਕਾਰਡ ਦਿਖਾਇਆ ਗਿਆ। ਇਸ ਤੋਂ ਬਾਅਦ ਟੀਮ 48 ਮਿੰਟ ਤੱਕ 10 ਖਿਡਾਰੀਆਂ ਨਾਲ ਖੇਡਦੀ ਰਹੀ। ਟੀਮ ਨੇ ਸਿਰਫ ਇੱਕ ਗੋਲ ਗੁਆ ਦਿੱਤਾ।

ਭਾਰਤ ਲਈ ਵੱਡੀ ਸਮੱਸਿਆ, ਅਮਿਤ ਰੋਹੀਦਾਸ ਨਹੀਂ ਖੇਡਣਗੇ | Paris 2024 Olympics

ਤਜਰਬੇਕਾਰ ਡਿਫੈਂਡਰ ਅਮਿਤ ਰੋਹੀਦਾਸ ਸੈਮੀਫਾਈਨਲ ’ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਣਗੇ। ਉਨ੍ਹਾਂ ’ਤੇ ਇੱਕ ਮੈਚ ਦੀ ਪਾਬੰਦੀ ਲਾਈ ਗਈ ਹੈ। ਰੋਹੀਦਾਸ ਦੀ ਗੈਰਹਾਜਰੀ ਭਾਰਤ ਦੀ ਮੁਸੀਬਤ ਦਾ ਕਾਰਨ ਹੈ। ਅਮਿਤ ਵਿਸ਼ਵ ਨੰਬਰ-3 ਦਾ ਪਹਿਲਾ ਰਸਰ ਹੈ। ਉਨ੍ਹਾਂ ਨੂੰ ਬਿ੍ਰਟੇਨ ਖਿਲਾਫ ਲਾਲ ਕਾਰਡ ਦਿਖਾਇਆ ਗਿਆ ਸੀ। ਰੋਹੀਦਾਸ ਨੇ ਕਾਰਡ ਤੋਂ ਪਹਿਲਾਂ 2 ਪੈਨਲਟੀ ਕਾਰਨਰ ਬਚਾਏ ਸਨ। ਪੈਨਲਟੀ ਕਾਰਨਰ ’ਤੇ ਪਹਿਲਾ ਰੱਸਰ ਮਹੱਤਵਪੂਰਨ ਹੁੰਦਾ ਹੈ। ਵਿਰੋਧੀ ਟੀਮ ਦੇ ਸਟਰਾਈਕਰ ਦੇ ਸ਼ਾਟ ਨੂੰ ਭਟਕਾਉਣਾ ਉਸ ਦੀ ਜਿੰਮੇਵਾਰੀ ਹੈ।