Bangladesh News: ਬੰਗਲਾਦੇਸ਼ ਤੋਂ ਵੱਡੀ ਖਬਰ, ਫੌਜ ਨੇ ਸੰਭਾਲੀ ਕਮਾਨ

Bangladesh News
Bangladesh News: ਬੰਗਲਾਦੇਸ਼ ਤੋਂ ਵੱਡੀ ਖਬਰ, ਫੌਜ ਨੇ ਸੰਭਾਲੀ ਕਮਾਨ

ਬੰਗਲਾਦੇਸ਼ ’ਚ ਸ਼ੇਖ ਹਸੀਨਾ ਦਾ ਅਸਤੀਫਾ, ਫੌਜ ਬਣਾਵੇਗੀ ਅੰਤਰਿਮ ਸਰਕਾਰ | Bangladesh News

  • ਫੌਜ ਮੁਖੀ ਬੋਲੇ, ਹਾਲਾਤ ਸੁਧਾਰਨ ਦਾ ਮੌਕਾ ਦਿਓ
  • ਪ੍ਰਧਾਨ ਮੰਤਰੀ ਨਿਵਾਸ ’ਚ ਦਾਖਲ ਹੋਏ ਪ੍ਰਦਰਸ਼ਨਕਾਰੀ

Bangladesh News: ਢਾਕਾ (ਏਜੰਸੀ)। ਬੰਗਲਾਦੇਸ਼ ’ਚ ਰਾਖਵਾਂਕਰਨ ਵਿਰੋਧੀ ਅੰਦੋਲਨ ਹਿੰਸਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ 5 ਅਗਸਤ ਨੂੰ ਅਸਤੀਫਾ ਦੇ ਦਿੱਤਾ ਹੈ। ਫੌਜ ਮੁਖੀ ਜਨਰਲ ਵਕਾਰ-ਉਜ-ਜਮਾਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਢਾਕਾ ’ਚ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਹੁਣ ਫੌਜ ਅੰਤਰਿਮ ਸਰਕਾਰ ਬਣਾਏਗੀ। ਦੂਜੇ ਪਾਸੇ ਢਾਕਾ ’ਚ ਸਥਿਤੀ ਕਾਬੂ ਤੋਂ ਬਾਹਰ ਹੈ। ਫੌਜ ਮੁਖੀ ਨੇ ਲੋਕਾਂ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਹੈ। ਕਿਹਾ ਕਿ ਅਸੀਂ ਸਥਿਤੀ ਨੂੰ ਕਾਬੂ ਹੇਠ ਲਿਆਵਾਂਗੇ। ਭਰੋਸਾ ਰੱਖੋ। ਕਰੀਬ 4 ਲੱਖ ਲੋਕ ਸੜਕਾਂ ’ਤੇ ਹਨ। ਰਾਜਧਾਨੀ ’ਚ ਵੱਖ-ਵੱਖ ਥਾਵਾਂ ’ਤੇ ਹਿੰਸਾ ਤੇ ਭੰਨਤੋੜ ਹੋ ਰਹੀ ਹੈ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਨਿਵਾਸ ਤੋਂ ਰਵਾਨਾ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਢਾਕਾ ਛੱਡ ਕੇ ਕਿਸੇ ਸੁਰੱਖਿਅਤ ਥਾਂ ’ਤੇ ਚਲੇ ਗਏ ਹਨ। ਉਨ੍ਹਾਂ ਦੀ ਭੈਣ ਰੇਹਾਨਾ ਵੀ ਉਨ੍ਹਾਂ ਦੇ ਨਾਲ ਹੈ। ਹਾਲਾਂਕਿ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ। ਬੰਗਲਾਦੇਸ਼ੀ ਅਖਬਾਰ ਪ੍ਰਥਮ ਆਲੋ ਮੁਤਾਬਕ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪਾਂ ਹੋ ਗਈਆਂ ਹਨ। ਇਸ ’ਚ 6 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਤੰਗੈਲ ਤੇ ਢਾਕਾ ’ਚ ਅਹਿਮ ਰਾਜਮਾਰਗਾਂ ’ਤੇ ਕਬਜਾ ਕਰ ਲਿਆ ਹੈ। Sheikh Hasina

Read This : ਬ੍ਰਿਟੇਨ ’ਚ ਪ੍ਰਦਰਸ਼ਨਕਾਰੀਆਂ ਨੇ ਹੋਟਲ ’ਚ ਲਾਈ ਅੱਗ

ਬੰਗਲਾਦੇਸ ’ਚ ਰਾਖਵੇਂਕਰਨ ਨੂੰ ਲੈ ਕੇ ਵਿਰੋਧ ਦਾ ਕਾਰਨ | Bangladesh News

ਬੰਗਲਾਦੇਸ਼ 1971 ’ਚ ਆਜਾਦ ਹੋਇਆ। ਬੰਗਲਾਦੇਸ਼ੀ ਅਖਬਾਰ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ ਸਾਲ ਤੋਂ ਹੀ ਉਥੇ 80 ਫੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ’ਚ ਆਜਾਦੀ ਘੁਲਾਟੀਆਂ ਦੇ ਬੱਚਿਆਂ ਨੂੰ ਨੌਕਰੀਆਂ ’ਚ 30 ਫੀਸਦੀ, ਪਛੜੇ ਜ਼ਿਲ੍ਹਿਆਂ ਨੂੰ 40 ਫੀਸਦੀ ਤੇ ਔਰਤਾਂ ਨੂੰ 10 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜਨਰਲ ਵਿਦਿਆਰਥੀਆਂ ਲਈ ਸਿਰਫ 20 ਫੀਸਦੀ ਸੀਟਾਂ ਰੱਖੀਆਂ ਗਈਆਂ ਸਨ। 1976 ’ਚ ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 40 ਫੀਸਦੀ ਸੀਟਾਂ ਬਚੀਆਂ ਹਨ। Bangladesh News

1985 ’ਚ, ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਨੂੰ ਹੋਰ ਘਟਾ ਕੇ 10 ਫੀਸਦੀ ਕਰ ਦਿੱਤਾ ਗਿਆ ਤੇ ਘੱਟ ਗਿਣਤੀਆਂ ਲਈ 5 ਫੀਸਦੀ ਕੋਟਾ ਜੋੜਿਆ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 45 ਫੀਸਦੀ ਸੀਟਾਂ ਬਚੀਆਂ ਹਨ। ਪਹਿਲਾਂ ਤਾਂ ਸਿਰਫ ਸੁਤੰਤਰਤਾ ਸੈਨਾਨੀਆਂ ਦੇ ਪੁੱਤਰ-ਧੀਆਂ ਨੂੰ ਹੀ ਰਾਖਵਾਂਕਰਨ ਮਿਲਦਾ ਸੀ ਪਰ 2009 ਤੋਂ ਇਸ ਵਿੱਚ ਪੋਤੇ-ਪੋਤੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। 2012 ਅਸਮਰਥਤਾ ਵਾਲੇ ਵਿਦਿਆਰਥੀਆਂ ਲਈ 1 ਫੀਸਦੀ ਕੋਟਾ ਵੀ ਜੋੜਿਆ ਗਿਆ ਸੀ। ਇਸ ਨਾਲ ਕੁੱਲ ਕੋਟਾ ਵਧ ਕੇ 56 ਫੀਸਦੀ ਹੋ ਗਿਆ। Bangladesh News